ਨਾਭਾ, 2 ਫਰਵਰੀ (ਜਗਨਾਰ ਸਿੰਘ ਦੁਲੱਦੀ)-ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਵਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਉਪਰੰਤ ਨਵੇਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਬਾਹਰ ਅਕਾਲੀ ਵਰਕਰ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਮਜੀਠਾ ਹਲਕੇ ਤੋਂ ਵੀ ਸੰਗਤ ਪਹੁੰਚੀ ਹੋਈ ਸੀ, ਕਿਉਂ ਜੋ ਉਹਨਾਂ ਨੂੰ ਉਮੀਦ ਸੀ ਕਿ ਅੱਜ ਦੇਰ ਸ਼ਾਮ ਤੱਕ ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆ ਸਕਦੇ ਹਨ¢ ਦੇਰ ਸ਼ਾਮ ਹੁੰਦੇ ਹੁੰਦੇ ਸੀ ਖਬਰ ਆਈ ਕਿ ਬਿਕਰਮ ਸਿੰਘ ਮਜੀਠੀਆ ਅੱਜ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਕਿਉਂ ਜੋ ਸ਼ਾਮ ਤੱਕ ਜ਼ਮਾਨਤ ਦੇ ਕਾਗ਼ਜ਼ ਪੂਰੇ ਨਹੀਂ ਹੋ ਸਕੇ¢ ਜੇਲ੍ਹ ਦੇ ਬਾਹਰ ਇਕੱਤਰ ਅਕਾਲੀ ਵਰਕਰਾਂ ਵਲੋਂ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਜਿੱਥੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੀ ਖ਼ੁਸ਼ੀ ਵਿਚ ਨਾਅਰੇਬਾਜ਼ੀ ਕੀਤੀ ਗਈ ਅਤੇ ਲੱਡੂ ਵੰਡੇ ਗਏ,ਉੱਥੇ ਹੀ ਉਹਨਾਂ ਕਿਹਾ ਕਿ ਕੀ ਇਹ ਸਚਾਈ ਦੀ ਜਿੱਤ ਹੋਈ ਹੈ, ਜਿਸ ਕਰਕੇ ਉਹ ਸੁਪਰੀਮ ਕੋਰਟ ਦਾ ਦਿਲੋਂ ਧੰਨਵਾਦ ਕਰਦੇ ਹਨ¢ ਪੰਜਾਬ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਜਥੇਦਾਰ ਮੱਖਣ ਸਿੰਘ ਲਾਲਕਾ ਅਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲÏਟ ਨੇ ਕਿਹਾ ਕਿ ਮਜੀਠੀਆ ਉੱਪਰ ਜੋ ਪਰਚੇ ਪਾਏ ਗਏ ਹਨ ਉਹ ਝੂਠੇ ਹਨ, ਇਸੇ ਕਰਕੇ ਹੀ ਮਾਨਯੋਗ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਹੈ¢ ਇਸ ਮÏਕੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲÏਟ, ਜਥੇਦਾਰ ਬਲਤੇਜ ਸਿੰਘ ਖੋਖ, ਸਾਬਕਾ ਪ੍ਰਧਾਨ ਗੁਰਸੇਵ ਸਿੰਘ ਗੋਲੂ, ਯੂਥ ਆਗੂ ਜੱਸਾ ਖੋਖ, ਅਬਜਿੰਦਰ ਸਿੰਘ ਜੋਗੀ ਨਾਨੋਕੀ, ਸੁਖਵਿੰਦਰ ਸਿੰਘ ਛੀਟਾਂਵਾਲਾ, ਬਾਬਲੂ ਚÏਹਾਨ, ਰਣਧੀਰ ਸਿੰਘ ਬਿਨਾਂਹੇੜੀ, ਮੋਹਨ ਸਿੰਘ ਰਾਮਗੜ੍ਹ, ਗੁਰਤੇਜ ਸਿੰਘ ਖਨÏੜਾ, ਸੰਜੀਵ ਸ਼ਰਮਾ ਦੁਲੱਦੀ, ਰਣਜੀਤ ਸਿੰਘ ਘੁੰਡਰ, ਅਮਰਵੀਰ ਸਿੰਘ ਬੱਲ, ਮਨਪ੍ਰੀਤ ਸਿੰਘ ਸਰਪੰਚ ਡੱਡੀਆਂ,ਰਣਜੋਤ ਸਿੰਘ ਕੋਟਲਾ ਤਰਖਾਣਾ, ਕਸ਼ਮੀਰ ਸਿੰਘ ਜਲਾਲਪੁਰ, ਪਿ੍ੰਸ ਤੁੰਗ, ਮਨਦੀਪ ਸਿੰਘ ਤੂੰਗਾਂ, ਨੰਬਰਦਾਰ ਦੇਵ ਰਾਜ ਦੁਲੱਦੀ ਆਦਿ