ਪਾਤੜਾਂ, 2 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਕੀਤੇ ਸਾਰੇ ਵਾਅਦੇ ਜਿੱਥੇ ਪੂਰੇ ਕੀਤੇ ਜਾ ਰਹੇ ਉੱਥੇ ਹੀ ਸੂਬੇ ਵਿਚ ਵਿਕਾਸ ਕਾਰਜ਼ ਵੀ ਵੱਡੀ ਪੱਧਰ 'ਤੇ ਸ਼ੁਰੂ ਹੋ ਚੁੱਕੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ਼ੁਤਰਾਣਾਂ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪਾਤੜਾਂ ਸ਼ਹਿਰ 'ਚ ਨਗਰ ਕੌਸਲ ਪਾਤੜਾਂ ਵਲੋਂ ਸ਼ਹਿਰ ਵਾਸੀਆਂ ਦੀ ਪੁਰਾਣੀ ਮੰਗ 'ਤੇ ਬਣਨ ਜਾ ਰਹੇ ਇਕ ਵਿਸ਼ਾਲ ਪਾਰਕ ਦਾ ਨੀਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਅਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਪਹਿਲੇ ਕੀਤੇ ਗਏ ਵਾਅਦਿਆਂ ਅਨੁਸਾਰ ਹਰ ਘਰ ਨੂੰ ਮੁੱਫਤ ਬਿਜਲੀ, ਸਿਹਤ ਸਹੂਲਤ ਦੀ ਗਾਰੰਟੀ ਪੂਰੀ ਕਰਦਿਆਂ ਹਰ ਪਰਿਵਾਰ ਨੂੰ 10 ਲੱਖ ਦਾ ਇਲਾਜ਼, ਕਿਸਾਨਾਂ ਨੂੰ ਦੀਆਂ ਫਸਲਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਨਹਿਰਾਂ ਦਾ ਨੀਵੀਨੀਕਰਨ ਕਰਕੇ ਅਤੇ ਨਹਿਰਾਂ ਤੋਂ ਖਾਲ ਲਈ ਪਾਇਪ ਲਾਇਨਾਂ ਪਾ ਕੇ ਨਹਿਰੀ ਪਾਣੀ ਪਹੁੰਚਾ ਕੇ ਉਹ ਵੱਡੀ ਸਹੂਲਤ ਕਿਸਾਨਾਂ ਨੂੰ ਦਿੱਤੀ ਗਈ ਹੈ ਜੋ 75 ਸਾਲਾਂ ਦੇ ਸਮੇਂ 'ਚ ਸਤ੍ਹਾ 'ਚ ਰਹੀਆਂ ਰਵਾਇਤੀ ਪਾਰਟੀ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਂਨ ਨਹੀ ਦਿੱਤਾ | ਇਸ ਤਰ੍ਹਾਂ ਹੀ ਪਾਤੜਾਂ ਸ਼ਹਿਰ ਦੇ ਲੋਕਾਂ ਵਲੋਂ ਸ਼ਹਿਰ ਵਿਚ ਪਾਰਕ ਬਣਾਏ ਜਾਣ ਦੀ ਮੰਗ ਕਰੀਬ 50 ਸਾਲਾਂ ਤੋਂ ਕੀਤੀ ਜਾ ਰਹੀ ਸੀ ਪਰ ਹਰ ਵਾਰ ਲਾਅਰੇ ਲਾਉਦੀਆਂ ਰਹੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਦੀਆਂ ਸਰਕਾਰਾਂ ਨੇ ਇਸ ਮੰਗ ਨੂੰ ਪੂਰਿਆਂ ਨਹੀ ਕੀਤਾ ਪਰ ਆਮ ਆਦਮੀ ਪਾਰਟੀ ਨੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਪਾਤੜਾਂ ਦੀ ਪੁਰਾਣੀ ਸਬ ਤਹਿਸੀਲ ਵਾਲੀ ਜਮੀਨ ਦੀ ਪਾਰਕ ਲਈ ਮਨਜੂਰੀ ਦੇਣ ਮਗਰੋਂ ਹੁਣ ਇਸ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਬਹੁਤ ਹੀ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ | ਜਿਸ ਦਾ ਅੱਜ ਨੀਹ ਪੱਥਰ ਰੱਖ ਕੇ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਪਾਤੜਾਂ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਬਣਾ ਬਣਾਏ ਜਾਣ ਦਾ ਕੰਮ ਵੀ ਛੇਤੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ | ਨਗਰ ਕੌਂਸਲ ਪਾਤੜਾਂ ਪ੍ਰਧਾਨ ਰਣਵੀਰ ਸਿੰਘ ਅਤੇ ਕਾਰਜ਼ ਸਾਧਕ ਅਫਸਰ ਬਲਜਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਇਸ ਵਿਕਾਸ ਕਾਰਜ ਲਈ ਸਰਕਾਰ ਅਤੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਜੂਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ 'ਚ ਕੁਲਦੀਪ ਸਿੰਘ ਥਿੰਦ, ਡੀਡੀ ਸਿੰਗਲਾ, ਕੌਸਲਰ ਬਰਿੰਜਦਰ ਸਿੰਘ ਸੋਨੀ, ਸੋਨੀ ਜਲੂਰ, ਫਕੀਰ ਚੰਦ ਗੋਇਲ, ਸ਼ਹਿਰੀ ਪ੍ਰਧਾਨ ਮਦਨ ਲਾਲ,