12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬੀ ਯੂਨੀਵਰਸਿਟੀ ਵਿਖੇ ਬਾਇਟੈਕਨੌਲਜੀ ਦੇ ਖੇਤਰ ਨਾਲ ਸੰਬੰਧਿਤ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਆਰੰਭ

Ad Position 21
No active advertisement
ਅਜੀਤ ਡੈਸਕ 04-02-2026
ਪਟਿਆਲਾ, 3 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਵਿਖੇ ਬਾਇਟੈਕਨੌਲਜੀ ਦੇ ਖੇਤਰ ਨਾਲ ਸੰਬੰਧਿਤ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਅੱਜ ਸ਼ੁਰੂ ਹੋ ਗਿਆ ਹੈ | ਯੂਨੀਵਰਸਿਟੀ ਦੇ ਬਾਇਓਟੈਕਨੌਲਜੀ ਅਤੇ ਫੂਡ ਟੈਕਨੌਲੋਜੀ ਵਿਭਾਗ ਵਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ | ਬਾਇਓ ਐਂਟਰਪ੍ਰੀਨਿਉਰਸ਼ਿਪ ਅਤੇ ਟੈਕਨੌਲੋਜੀ ਵਿਚ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਈ.ਆਈ.ਸੀ.ਐੱਚ. ਦੇ ਸਹਿਯੋਗ ਕਰਵਾਏ ਜਾ ਰਹੇ ਇਸ ਸੰਮੇਲਨ ਦਾ ਉਦਘਾਟਨੀ ਭਾਸ਼ਣ ਸੀ.ਆਈ.ਐੱਸ.ਆਰ.-ਆਈ.ਐੱਚ.ਬੀ.ਟੀ. ਪਾਲਮਪੁਰ ਦੇ ਡਾਇਰੈਕਟਰ ਪ੍ਰੋ. ਸੁਦੇਸ਼ ਕੁਮਾਰ ਯਾਦਵ ਵਲੋਂ ਦਿੱਤਾ ਗਿਆ | ਸੰਮੇਲਨ ਦਾ ਮੁੱਖ ਸੁਰ-ਭਾਸ਼ਣ ਆਈ.ਸੀ.ਈ.ਜੀ.ਬੀ., ਨਵੀਂ ਦਿੱਲੀ ਤੋਂ ਪੁੱਜੇ ਪ੍ਰੋ. ਨਸੀਮ ਏ. ਗ਼ੌਰ ਨੇ ਦਿੱਤਾ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਬਾਇਓ ਟੈਕਨੌਲੋਜੀ ਅਤੇ ਭੋਜਨ ਤਕਨਾਲੋਜੀ ਦੇ ਖੇਤਰ ਨਾਲ ਸੰਬੰਧਿਤ ਖੋਜਾਰਥੀਆਂ ਨੂੰ ਹੁਣ ਲੈਬਾਰਟਰੀਆਂ ਤੋਂ ਵੀ ਅੱਗੇ ਸਟਾਰਟ-ਅਪ ਦੇ ਖੇਤਰ ਵਿਚ ਆਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬਇਟੈਕਨੌਲਜੀ ਦੇ ਖੇਤਰ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ | ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸਾਡੇ ਖੋਜਾਰਥੀ ਦੇਸ ਦੇ ਆਰਥਿਕ ਵਿਕਾਸ ਵਿਚ ਵੀ ਭਰਪੂਰ ਹਿੱਸਾ ਪਾ ਸਕਦੇ ਹਨ | ਪ੍ਰੋ. ਸੁਦੇਸ਼ ਕੁਮਾਰ ਯਾਦਵ ਨੇ ਆਪਣੇ ਅਦਾਰੇ ਵਲੋਂ ਜੈਵਿਕ ਸਾਧਨਾਂ ਦੇ ਵਿਕਾਸ ਅਤੇ ਮਜ਼ਬੂਤੀ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਰੌਸ਼ਨੀ ਪਾਈ ਅਤੇ ਇਸ ਖੇਤਰ ਵਿਚ ਸਰਕਾਰ ਵਲੋਂ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਪ੍ਰੋ. ਨਸੀਮ ਏ. ਗੌਰ ਨੇ ਆਪਣੇ ਭਾਸ਼ਣ ਦੌਰਾਨ ਭਾਰਤ ਦੀ ਹੋਰਨਾਂ ਦੇਸ਼ਾਂ ਤੋਂ ਸੂਖਮ ਜੀਵਾਂ (ਮਾਈਕ੍ਰੋਆਰਗੈਨਿਜਮਜ) ਦੀ ਆਯਾਤ ਸੰਬੰਧੀ ਨਿਰਭਰਤਾ ਘਟਾਉਣ ਲਈ ਦੇਸੀ ਤਕਨਾਲੋਜੀ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਖੋਜ ਟੀਮ ਵਲੋਂ ਈਥਾਨੋਲ ਉਤਪਾਦਨ ਲਈ ਤਿਆਰ ਕੀਤੀਆਂ ਖ਼ਮੀਰ (ਯੀਸਟ) ਦੀਆਂ ਕਿਸਮਾਂ ਉਦਯੋਗਿਕ ਟਰਾਇਲ ਦੌਰਾਨ ਬਹੁਤ ਹੀ ਸਫਲ ਸਾਬਤ ਹੋਈਆਂ ਹਨ |
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਆਰਥਿਕਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਭਵਿੱਖ ਵਿਚ ਭੋਜਨ ਸੁਰੱਖਿਆ ਅਤੇ ਭੋਜਨ ਵਿਅਰਥਤਾ ਆਦਿ ਦੀਆਂ ਚੁਨੌਤੀਆਂ ਨਾਲ ਨਜਿੱਠੇ ਜਾਣ ਲਈ ਭੋਜਨ ਤਕਨਾਲੋਜੀ ਦੇ ਵਿਗਿਆਨੀ ਅਹਿਮ ਭੂਮਿਕਾ ਨਿਭਾਉਣਗੇ | ਉਦਘਾਟਨੀ ਸੈਸ਼ਨ ਦਾ ਸਵਾਗਤੀ ਭਾਸ਼ਣ ਸੰਮੇਲਨ ਕੋਆਰਡੀਨੇਟਰ ਅਤੇ ਵਿਭਾਗ ਡਾ. ਰਣਜੀਤਾ ਬਾਹਰੀ ਨੇ ਦਿੱਤਾ ਜਦੋਂ ਕਿ ਕੋ-ਕੋਆਰਡੀਨੇਟਰ ਪ੍ਰੋ. ਬਲਵਿੰਦਰ ਸਿੰਘ ਸੂਚ ਵਲੋਂ ਯੂਨੀਵਰਸਿਟੀ ਦੇ ਬਾਇਓਟੈਕਨੌਲਜੀ ਅਤੇ ਫੂਡ ਟੈਕਨੌਲੋਜੀ ਵਿਭਾਗ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ | ਪਹਿਲੇ ਦਿਨ ਹੋਏ ਪੋਸਟਰ ਪ੍ਰਦਰਸ਼ਨ ਸੈਸ਼ਨ ਵਿਚ ਵੱਖ-ਵੱਖ ਸੰਸਥਾਵਾਂ ਤੋਂ ਆਏ ਭਾਗੀਦਾਰਾਂ ਵਲੋਂ ਵਿਸ਼ੇ ਨਾਲ ਸੰਬੰਧਿਤ 54 ਪੋਸਟਰ ਪੇਸ਼ ਕੀਤੇ ਗਏ | ਉਦਘਾਟਨੀ ਸੈਸ਼ਨ ਉਪਰੰਤ ਹੋਏ ਅਕਾਦਮਿਕ ਸੈਸ਼ਨਾਂ ਦੌਰਾਨ ਦੇਸ਼-ਵਿਦੇਸ਼ ਤੋਂ ਪੁੱਜੇ ਵਿਦਵਾਨ ਡਾ. ਮੋਨਿਕਾ ਗਰਗ, ਡਾ. ਰਵਿੰਦਰ ਕੇ. ਮਲਿਕ, ਪ੍ਰੋ. ਨਾਗੇਂਦ੍ਰ ਕੇ. ਕੌਸ਼ਿਕ, ਪ੍ਰੋ. ਸੁਧਾਂਸ਼ੂ ਵਰਾਤੀ ਆਦਿ ਵਲੋਂ ਅਹਿਮ ਨੁਕਤੇ ਸਾਂਝੇ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਵਾਹਨ ਚੋਰ ਹੋਏ ਸਰਗਰਮ, ਹਰ ਮਹੀਨੇ ਹੁੰਦੇ ਨੇ 5 ਤੋਂ 10 ਦੋਪਹੀਆ ਵਾਹਨ ਚੋਰੀ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਕਾਰਡ ਬਣਾਉਣ ਲਈ ਵੱਖ-ਵੱਖ ਪਿੰਡਾਂ 'ਚ ਲੱਗੇ ਕੈਂਪਾਂ ਨੂੰ ਮਿਲਿਆ ਹੁੰਗਾਰਾ-ਐਸ.ਡੀ....
Ad Position 24