12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜ਼ਿਲ੍ਹੇ 'ਚ ਵਾਹਨ ਚੋਰ ਹੋਏ ਸਰਗਰਮ, ਹਰ ਮਹੀਨੇ ਹੁੰਦੇ ਨੇ 5 ਤੋਂ 10 ਦੋਪਹੀਆ ਵਾਹਨ ਚੋਰੀ

Ad Position 21
No active advertisement
ਅਜੀਤ ਡੈਸਕ 04-02-2026
ਪਟਿਆਲਾ, 3 ਫਰਵਰੀ (ਮਨਦੀਪ ਸਿੰਘ ਖਰੌੜ)-ਪੁਲਿਸ ਵਿਭਾਗ ਵਲੋਂ ਵਾਹਨ ਚੋਰਾਂ ਨੂੰ ਕਾਬੂ ਕਰਨ ਦੇ ਅਕਸਰ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹੇ 'ਚ ਹਰ ਮਹੀਨੇ 5 ਤੋਂ 10 ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਅੱਜ ਕੱਲ੍ਹ ਦੋਪਹੀਆ ਵਾਹਨ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸ਼ਹਿਰ 'ਚ ਘਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਵੀ ਚੋਰੀ ਕਰ ਲੈਂਦੇ ਹਨ | ਇਸੇ ਸਿਲਸਿਲੇ ਤਹਿਤ ਤਰੁਣ ਵਾਸੀ ਪਟਿਆਲਾ ਨੇ ਥਾਣਾ ਕੋਤਵਾਲੀ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਬੁਲੇਟ ਮੋਟਰਸਾਈਕਲ ਤੋਪਖ਼ਾਨਾ ਮੋੜ ਲਾਗੇ ਘਰ ਦੇ ਬਾਹਰ ਖੜ੍ਹਾ ਸੀ | 29 ਜਨਵਰੀ ਦੀ ਰਾਤ ਨੂੰ ਦੋ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ | ਇਸ ਤੋਂ ਇਲਾਵਾ ਅਜਿਹੇ ਹੋਰ ਵੀ ਮਾਮਲੇ ਅਕਸਰ ਜ਼ਿਲ੍ਹੇ 'ਚ ਆਉਂਦੇ ਰਹਿੰਦੇ ਹਨ ਜਿਸ 'ਚ ਬਾਰਾਂਦਰੀ ਪਾਰਕ ਦੇ ਮੂਹਰੋਂ, ਛੋਟੀ ਬਾਰਾਂਦਰੀ, ਰਾਜਿੰਦਰਾ ਹਸਪਤਾਲ, ਬੱਸ ਸਟੈਂਡ, ਨਾਭਾ, ਸਮਾਣਾ, ਪਾਤੜਾਂ, ਰਾਜਪੁਰਾ ਦੇ ਇਲਾਕਿਆਂ 'ਚੋਂ ਮੋਟਰਸਾਈਕਲ ਚੋਰੀ ਹੋਣ ਦੇ ਕੇਸ ਹਰ ਮਹੀਨੇ 5 ਤੋਂ 10 ਕੇਸ ਦਰਜ ਹੁੰਦੇ ਹਨ | ਜਿਨ੍ਹਾਂ 'ਚੋਂ ਜ਼ਿਆਦਾਤਰ ਮੋਟਰਸਾਈਕਲ ਮਾਲਕਾਂ ਨੂੰ ਮਿਲਦੇ ਹੀ ਨਹੀਂ | ਇਸ ਸੰਬੰਧੀ ਪਟਿਆਲਾ ਦੇ ਰਹਿਣ ਵਾਲੇ ਬਾਂਗਾ ਨੇ 'ਅਜੀਤ' ਨੂੰ ਦੱਸਿਆ ਕਿ ਉਸ ਦਾ ਮੋਟਰਸਾਈਕਲ ਸਾਲ ਪਹਿਲਾਂ ਰਾਜਪੁਰਾ ਕਾਲੋਨੀ ਦੀ ਸਬਜ਼ੀ ਮੰਡੀ ਦੇ ਬਾਹਰੋਂ ਕੋਈ ਚੋਰੀ ਕਰ ਕੇ ਲੈ ਗਿਆ ਸੀ | ਜਿਸ ਤਹਿਤ ਉਸ ਨੇ ਥਾਣਾ ਲਾਹੌਰੀ ਗੇਟ ਕਈ ਚੱਕਰ ਵੀ ਲਗਾਏ ਪਰ ਇਕ ਸਾਲ ਤੋਂ ਵਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਹ ਆਪਣਾ ਮੋਟਰਸਾਈਕਲ ਪੁਲਿਸ ਵਲੋਂ ਬਰਾਮਦ ਹੋਣ ਦੀ ਉਡੀਕ ਹੀ ਕਰ ਰਹੇ ਹਨ | ਇਸੇ ਤਰ੍ਹਾਂ ਮਲਕੀਤ ਸਿੰਘ ਵਾਸੀ ਨਾਭਾ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋਏ ਨੂੰ ਵੀ ਦੋ ਸਾਲ ਦਾ ਸਮਾਂ ਹੋ ਚੁੱਕਿਆ ਹੈ | ਪਟਿਆਲਾ ਜ਼ਿਲ੍ਹੇ ਦੇ 8 ਹਲਕਿਆਂ 'ਚ ਅਜਿਹੇ ਅਨੇਕਾਂ ਵਿਅਕਤੀ ਹਨ ਜਿਨ੍ਹਾਂ ਦਾ ਚੋਰੀ ਹੋਇਆ ਦੋਪਹੀਆ ਵਾਹਨ ਬਰਾਮਦ ਨਹੀਂ ਹੋਏ | ਜਿਨ੍ਹਾਂ 'ਚ ਜ਼ਿਆਦਾਤਰ ਵਿਅਕਤੀ ਇਸ ਨੂੰ ਪੁਲਿਸ ਦੀ ਨਾਕਾਮੀ ਦਸ ਰਹੇ ਹਨ | ਕਈ ਵਿਅਕਤੀਆਂ ਵਲੋਂ ਤਾਂ ਥਾਣਿਆਂ 'ਚ ਜਾ ਕੇ ਉਨ੍ਹਾਂ ਦੇ ਮੋਟਰਸਾਈਕਲ ਚੋਰੀ ਹੋਣ ਦੀਆਂ ਵੀਡੀਉਜ਼ ਤੇ ਚੋਰਾਂ ਦੀਆਂ ਤਸਵੀਰਾਂ ਵੀ ਪੁਲਿਸ ਨੂੰ ਦਿਖਾਈਆਂ ਗਈਆਂ ਪਰ ਇਸ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸਨੌਰ ਨਗਰ ਕੌਂਸਲ ਅੱਗੇ ਲਗਾਇਆ ਸਫ਼ਾਈ ਕਰਮਚਾਰੀਆਂ ਨੇ ਧਰਨਾ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਬਾਇਟੈਕਨੌਲਜੀ ਦੇ ਖੇਤਰ ਨਾਲ ਸੰਬੰਧਿਤ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਆਰੰਭ
Ad Position 24