12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਨੌਰ ਨਗਰ ਕੌਂਸਲ ਅੱਗੇ ਲਗਾਇਆ ਸਫ਼ਾਈ ਕਰਮਚਾਰੀਆਂ ਨੇ ਧਰਨਾ

Ad Position 21
No active advertisement
ਅਜੀਤ ਡੈਸਕ 04-02-2026
ਸਨੌਰ, 3 ਫਰਵਰੀ (ਸੋਖਲ)-ਨਗਰ ਕੌਂਸਲ ਸਨੌਰ ਦੇ ਸਫਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ | ਇਸ ਦੌਰਾਨ ਸਫਾਈ ਕਰਮਚਾਰੀਆਂ ਨੇ Tਸਫਾਈ ਸੇਵਕਾਂ ਨੂੰ ਗੁਲਾਮ ਬਣਾਉਣਾ ਬੰਦ ਕਰੋU ਵਰਗੇ ਤਿੱਖੇ ਨਾਰੇ ਲਗਾਏ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਰ ਕੀਤਾ | ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੰਦ ਲਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਫਾਈ ਕਰਮਚਾਰੀ ਪੂਰਾ ਮਹੀਨਾ ਬਿਨਾਂ ਕਿਸੇ ਛੁੱਟੀ ਦੇ ਕੰਮ ਕਰਦਾ ਹੈ ਅਤੇ ਆਪਣੀ ਸਿਹਤ ਦੀ ਪਰਵਾਹ ਕੀਤੇ ਬਗੈਰ ਨਾਲਿਆਂ ਅਤੇ ਗੰਦਗੀ ਵਾਲੀਆਂ ਥਾਵਾਂ ਦੀ ਸਫਾਈ ਕਰਦਾ ਹੈ | ਉਨ੍ਹਾਂ ਕਿਹਾ ਕਿ ਘੱਟ ਤਨਖ਼ਾਹ ਹੋਣ ਦੇ ਬਾਵਜੂਦ ਵੀ ਸਫਾਈ ਕਰਮਚਾਰੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ | ਨੰਦ ਲਾਲ ਨੇ ਦੱਸਿਆ ਕਿ ਬੀਤੇ ਦਿਨੀਂ ਨਗਰ ਕੌਂਸਲ ਸਨੌਰ ਦੇ ਅਧਿਕਾਰੀਆਂ ਵਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ, ਜਿਸ ਅਨੁਸਾਰ ਹਰ ਵਾਰਡ ਵਿਚ ਤਾਇਨਾਤ ਸਫਾਈ ਕਰਮੀ ਨੂੰ ਉਸ ਵਾਰਡ ਦੇ ਕੌਂਸਲਰ ਤੋਂ ਇਹ ਸਰਟੀਫਿਕੇਟ ਲੈਣਾ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਸਹੀ ਤਰੀਕੇ ਨਾਲ ਸਫਾਈ ਕਰ ਰਿਹਾ ਹੈ | ਇਸ ਫਰਮਾਨ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਦਸ ਹਜ਼ਾਰ ਰੁਪਏ ਦੀ ਨੌਕਰੀ ਵਿੱਚ ਸਫਾਈ ਕਰਵਾਉਣ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਵੱਖ-ਵੱਖ ਕੌਂਸਲਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਯੂਨੀਅਨ ਪ੍ਰਧਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਫਰਮਾਨ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸਫਾਈ ਕਰਮਚਾਰੀ ਪੂਰਨ ਤੌਰ 'ਤੇ ਹੜਤਾਲ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਦੀ ਹੋਵੇਗੀ | ਅਖੀਰ 'ਚ ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨਾਲ ਮੁਲਾਕਾਤ ਕਰਕੇ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਰੱਖਣ ਦੀ ਮੰਗ ਕੀਤੀ ਗਈ ਸੀ, ਪਰ ਸਮੱਸਿਆਵਾਂ ਸੁਣਨ ਦੀ ਥਾਂ ਉਲਟ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ, ਜੋ ਕਿ ਬਿਲਕੁਲ ਨਿੰਦਣਯੋਗ ਹੈ | ਇਸ ਮੌਕੇ ਰਾਕੇਸ਼ ਕੁਮਾਰ, ਬੱਬੂ ਵਰੁਣ ਕੁਮਾਰ, ਰੋਕੀ ਅਟਵਾਲ, ਅਜੇ ਕੁਮਾਰ, ਹੈਪੀ, ਦੀਪਕ ਕੁਮਾਰ, ਰਕੇਸ਼ ਕੁਮਾਰ, ਬੰਟੀ, ਸੰਜੀਵ ਕੁਮਾਰ ਸੰਜੂ, ਜਸਵੀਰ ਕੌਰ, ਸ਼ਿਵਾਨੀ ਰਾਣੀ, ਜੋਤੀ ਰਾਣੀ, ਬਿੰਦੂ, ਨਰਿੰਦਰ ਸਿੰਘ ਹਸਨਪੁਰ, ਜੁੰਗਨ ਲਾਲ, ਨਰੇਸ਼ ਕੁਮਾਰ, ਜਸਵੀਰ ਸਿੰਘ ਨੈਣਾ, ਜਗਜੀਤ ਸਿੰਘ ਰਾਏਪੁਰ, ਵੀਰਪਾਲ ਪੰਜੋਲਾ, ਕੁਲਵੰਤ ਸਿੰਘ ਦੁੰਦੀਮਾਜਰਾ, ਅਮੀਰ ਚੰਦ ਕਾਠਗੜ੍ਹ, ਗੁਰਜੀਤ ਸਿੰਘ ਸ਼ੰਕਰਗੜ੍ਹ, ਗੋਲਡੀ ਮਸਿੰਗਣ, ਅਤੇ ਸਮੁੱਚੇ ਸਫਾਈ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਾਦਸੇ ਦੇ ਸ਼ਿਕਾਰ 32 ਸਾਲਾ ਨੌਜਵਾਨ ਦੀ ਇਲਾਜ ਅਧੀਨ ਮੌਤ ਅਗਲੀ ਖ਼ਬਰ ਜ਼ਿਲ੍ਹੇ 'ਚ ਵਾਹਨ ਚੋਰ ਹੋਏ ਸਰਗਰਮ, ਹਰ ਮਹੀਨੇ ਹੁੰਦੇ ਨੇ 5 ਤੋਂ 10 ਦੋਪਹੀਆ ਵਾਹਨ ਚੋਰੀ
Ad Position 24