12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਹਾਦਸੇ ਦੇ ਸ਼ਿਕਾਰ 32 ਸਾਲਾ ਨੌਜਵਾਨ ਦੀ ਇਲਾਜ ਅਧੀਨ ਮੌਤ

Ad Position 21
No active advertisement
ਅਜੀਤ ਡੈਸਕ 04-02-2026
ਬਨੂੜ, 3 ਫਰਵਰੀ (ਭੁਪਿੰਦਰ ਸਿੰਘ) ਸੜਕ ਹਾਦਸੇ ਦਾ ਸਿਕਾਰ 32 ਸਾਲਾਂ ਦੇ ਨੌਜਵਾਨ ਸੰਦੀਪ ਸਿੰਘ ਪਿੰਡ ਬੂਟਾ ਸਿੰਘ ਵਾਲਾ ਦੀ ਅੱਜ ਇਲਾਜ ਅਧੀਨ ਮੌਤ ਹੋ ਗਈ | ਉਹ ਤਿੰਨ ਦਿਨਾਂ ਤੋਂ ਪੀ.ਜੀ.ਆਈ. ਵਿਖੇ ਜੇਰ੍ਹੇ ਇਲਾਜ ਸੀ | ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਅਤੇ ਛਿੰਦਾਂ ਸਵੀਟਸ ਬਨੂੜ ਦੇ ਮਾਲਕ ਸੁਰਿੰਦਰ ਸਿੰਘ ਛਿੰਦੇ ਦਾ ਪੁੱਤਰ ਸੰਦੀਪ ਸਿੰਘ, ਜੋ 31 ਜਨਵਰੀ ਨੂੰ ਦੇਰ ਰਾਤ ਘਰ ਜਾਂਦੇ ਸਮੇਂ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਉਪਰੰਤ ਸੜਕ ਡਰਾਇਵਰ ਨਾਲ ਟਕਰਾਅ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ | ਜਿਸ ਨੂੰ ਨੇੜਲੇ ਨਿੱਜੀ ਹਸਪਤਾਲਾ ਤੋਂ ਬਾਅਦ ਪੀ.ਜੀ.ਆਈ. ਚੰਡੀਗੜ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ | ਜਿਥੇ ਅੱਜ ਉਹ ਆਪਣੀ ਜਿੰਦਗੀ ਮੌਤ ਤੋਂ ਹਾਰ ਗਿਆ | ਉਹ ਆਪਣੇ ਪਿੱਛੇ ਮਾਂ-ਬਾਪ ਤੋਂ ਇਲਾਵਾ ਪਤਨੀ ਸਮੇਤ ਤਿੰਨ ਧੀਆ ਛੱਡ ਗਏ ਹਨ | ਦੱਸਣਯੋਗ ਹੈ ਕਿ ਸੁਰਿੰਦਰ ਸਿੰਘ ਛਿੰਦਾਂ ਦੇ ਦੋ ਪੁੱਤਰਾਂ 'ਚੋਂ ਇੱਕ ਦੀ ਪਹਿਲਾਂ ਮੌਤ ਹੋ ਗਈ ਸੀ | ਦੂਜੇ ਪੁੱਤਰ ਦੀ ਮੌਤ ਦੀ ਖਬਰ ਦਾ ਪਤਾ ਲੱਗਣ ਤੇ ਪਿੰਡ ਵਿਚ ਸੰਨਾਟਾ ਛਾਅ ਗਿਆ ਤੇ ਇਲਾਕਾ ਵਿਚ ਸ਼ੋਕ ਦੀ ਲਹਿਰ ਦੋੜ ਗਈ | ਅੱਜ ਸੰਸਕਾਰ ਹੋਏ ਮੌਕੇ ਨਮ ਅੱਖਾਂ ਨਾਲ ਸੰਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮੰਦਰ 'ਚ ਅਚਾਨਕ ਅੱਗ ਲੱਗਣ ਕਾਰਨ ਹੋਇਆ ਲੱਖਾਂ ਦਾ ਨੁਕਸਾਨ, ਸੰਗਤ ਦੇ ਹਿਰਦੇ ਵਲੂੰਧਰੇ ਅਗਲੀ ਖ਼ਬਰ ਸਨੌਰ ਨਗਰ ਕੌਂਸਲ ਅੱਗੇ ਲਗਾਇਆ ਸਫ਼ਾਈ ਕਰਮਚਾਰੀਆਂ ਨੇ ਧਰਨਾ
Ad Position 24