ਪਟਿਆਲਾ, 3 ਫਰਵਰੀ (ਅ.ਸ. ਆਹਲੂਵਾਲੀਆ)-ਬਹਾਵਲਪੁਰ ਭਾਈਚਾਰੇ ਵਲੋਂ ਸਰਹਿੰਦੀ ਗੇਟ ਸਥਿਤ ਪਰਸ਼ੂਰਾਮ ਵਾਟਿਕਾ ਵਿਖੇ ਭਗਵਾਨ ਸ਼ਿਵ ਨੂੰ ਚੁਰੀ ਡੋਰਾ ਭੇਂਟ ਕੀਤਾ ਗਿਆ | ਕੌਂਸਲਰ ਰਾਜੇਸ਼ ਕੁਮਾਰ, ਰਾਜੂ ਸਾਹਨੀ ਅਤੇ ਪ੍ਰਧਾਨ ਅਸ਼ੋਕ ਕੁਮਾਰ ਸਚਦੇਵਾ ਦੀ ਅਗਵਾਈ ਹੇਠ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਪੂਜਾ ਕਰਨ ਲਈ ਪਹੁੰਚੇ | ਇਹ ਸਮਾਗਮ ਚੂਰੀ ਡੋਰਾ ਪ੍ਰਸ਼ਾਦ ਦੇਰ ਰਾਤ ਤੱਕ ਜਾਰੀ ਰਿਹਾ | ਸੈਂਕੜੇ ਲੋਕ ਚੂਰੀ ਡੋਰਾ ਪ੍ਰਸ਼ਾਦ ਲੈਣ ਲਈ ਪਹੁੰਚੇ | ਸ਼ਰਧਾਲੂ ਦੇਰ ਸ਼ਾਮ ਤੱਕ ਬਾਗ ਦੇ ਬਾਹਰ ਲਾਈਨਾਂ ਵਿਚ ਖੜ੍ਹੇ ਰਹੇ | ਇਸ ਤੋਂ ਪਹਿਲਾਂ ਪੰਡਿਤ ਆਚਾਰੀਆ ਲੋਕੇਸ਼ ਨੇ ਪੂਜਾ ਕੀਤੀ ਅਤੇ ਚੂਰੀ ਡੋਰਾ ਦੀ ਕਹਾਣੀ ਸੁਣਾਈ | ਬਹਾਵਲਪੁਰ ਭਾਈਚਾਰੇ ਦੇ ਹਜ਼ਾਰਾਂ ਪਰਿਵਾਰ ਪਟਿਆਲਾ ਵਿਚ ਰਹਿੰਦੇ ਹਨ | ਇਸ ਲਈ ਰਾਜਪੁਰਾ, ਨਾਭਾ ਅਤੇ ਸਮਾਣਾ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ |