15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜ਼ਿਲ੍ਹਾ ਕਾਂਗਰਸ ਵਲੋਂ ਭਾਰਤ ਅਮਰੀਕਾ ਵਿਚਾਲੇ ਹੋਏ ਵਪਾਰ ਸਮਝੌਤੇ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਭਾਰਤ ਅਤੇ ਸੰਯੁਕਤ ਰਾਸ਼ਟਰ ਅਮਰੀਕਾ ਦਰਮਿਆਨ ਹੋਏ ਕਿਸਾਨ ਤੇ ਮਜ਼ਦੂਰ ਵਿਰੋਧੀ ਨਕਾਰਾਤਮਿਕ ਵਪਾਰ ਸਮਝੌਤੇ ਖ਼ਿਲਾਫ਼ ਅੱਜ ਜ਼ਿਲ੍ਹਾ ਕਾਂਗਰਸ ਪਟਿਆਲਾ ਵਲੋਂ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੀ ਕਿਸਾਨੀ ਤੇ ਮਜ਼ਦੂਰਾਂ ਨੂੰ ਡੋਬਣਾ ਚਾਹੁੰਦੀ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਉਹ ਸਮੇਂ-ਸਮੇਂ 'ਤੇ ਕੁੱਝ ਅਜਿਹੇ ਕਾਨੂੰਨ ਲੈ ਕੇ ਆਉਂਦੇ ਨੇ ਜੋ ਕਿਸਾਨਾਂ ਲਈ ਘਾਤਕ ਸਿੱਧ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ 800 ਕਿਸਾਨਾਂ ਦੀ ਬਲੀ ਦੇ ਕੇ ਬੜੀ ਮੁਸ਼ਕਿਲ ਨਾਲ ਲੰਬਾ ਸੰਘਰਸ਼ ਕਰ ਕੇ ਕਿਸਾਨਾਂ ਨੇ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਇਆ ਸੀ | ਉਸ ਤੋਂ ਬਾਅਦ ਮਨਰੇਗਾ ਕਾਨੂੰਨਾਂ ਵਿਚ ਬਦਲਾਅ ਲਿਆਂਦਾ ਗਿਆ ਤੇ ਨਵੇਂ ਕਾਨੂੰਨ ਬਣਾਏ ਗਏ ਜਿਸ ਨਾਲ ਮਨਰੇਗਾ ਸਕੀਮ ਬੰਦ ਹੋਣੀ ਯਕੀਨੀ ਹੈ ਤੇ ਹੁਣ ਇਨ੍ਹਾਂ ਨੇ ਸੰਯੁਕਤ ਰਾਸ਼ਟਰ ਅਮਰੀਕਾ ਨਾਲ ਨਵਾਂ ਵਪਾਰ ਸਮਝੌਤਾ ਕਰਕੇ ਕਿਸਾਨਾਂ ਦੀ ਹਿੱਕ ਤੇ ਇਕ ਹੋਰ ਕਿੱਲ ਗੱਡ ਦਿੱਤਾ ਹੈ | ਬੀਬੀ ਰੰਧਾਵਾ ਨੇ ਕਿਹਾ ਕਿ ਯਕੀਨੀ ਤੌਰ 'ਤੇ ਇਹ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਮਿਲ ਰਹੀ ਐਮ.ਐੱਸ.ਪੀ. ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ | ਇਸੇ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਵਲੋਂ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਡੀਸੀ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ | ਇਸ ਮੌਕੇ ਸੈਂਕੜੇ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਰਹੇ ਜਿਨ੍ਹਾਂ ਨੇ ਭਾਜਪਾ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜ਼ੀ ਕੀਤੀ | ਅੱਜ ਦੇ ਇਸ ਇਕੱਠ ਵਿਚ ਨਿਰਮਲ ਸਿੰਘ ਭੱਟੀਆਂ, ਬਲਿਹਾਰ ਸਿੰਘ ਸਮਸ਼ਪੁਰ, ਨਛੱਤਰ ਸਿੰਘ ਅਰਾਈਾਮਾਜਰਾ, ਬਿੱਟੂ ਧਨੌਰੀ ਕਿਸਾਨ ਕਾਂਗਰਸ, ਨੈਬ ਸਿੰਘ ਭਾਨਰੀ, ਵਿਵੇਕ ਸਿੰਗਲਾ, ਜਗਰੂਪ ਹੈਪੀ, ਜਗਵਿੰਦਰ ਢਿੱਲੋਂ, ਰਣਜੀਤ ਸਿੰਘ ਮਤੌਲੀ, ਅਸ਼ਵਨੀ ਬੱਤਾ (ਸਾਰੇ ਬਲਾਕ ਪ੍ਰਧਾਨ) ਜੋਗਿੰਦਰ ਕਾਕੜਾ, ਕੁਲਵਿੰਦਰ ਸੁਖੇਵਾਲ ਐੱਸ.ਸੀ. ਸੈੱਲ, ਹਰਮਿੰਦਰ ਸਿੰਘ ਰਾਠੀਆਂ, ਗੁਰਜੀਤ ਢਕਰੱਬਾ, ਗੋਲਡੀ ਧਬਲਾਣ, ਤਜਿੰਦਰ ਗਾਜੇਵਾਸ, ਐਡਵੋਕੇਟ ਧੰਜੂ, ਮੇਜਰ ਖ਼ਾਨ, ਕਰਮਜੀਤ ਨੰਬਰਦਾਰ, ਜੱਸੀ ਸ਼ੇਰਮਾਜਰਾ, ਜਗਤਾਰ ਬਿਜਲਪੁਰ, ਹਨੀ ਵੜੈਚ, ਪਰਮਜੀਤ ਚੌਹਾਨ, ਗੁਰਸੇਵਕ ਜੌੜਾਮਾਜਰਾ, ਸਹਿਜਵੀਰ ਚੱਠਾ, ਰਾਜਾ ਸਰਾਓ, ਭਗਵੰਤ ਤਰੋੜਾ, ਸਤਨਾਮ ਚੌਂਹਠ, ਰਤਨਜੀਤ ਜਾਹਲਾਂ, ਵਿਜੇਪਾਲ ਗਰੇਵਾਲ, ਅਮਰਜੀਤ ਘੱਗਾ, ਮਲਕੀਤ ਘੱਗਾ , ਨਿਰਮਲ ਗਿੱਲ, ਬਘੇਲ ਬੰਮਨਾ, ਦੀਪੂ ਭੰਡਾਰੀ, ਤਰਲੋਚਨ ਸਿਉਣਾ, ਦੀਦਾਰ ਦੌਣਕਲਾਂ, ਗੁਰਪ੍ਰੀਤ ਬੈਦਵਾਨ ਪੀਏ, ਭਗਵੰਤ ਤਰੋੜਾ, ਗੁਰਬਚਨ ਚਾਹਲ ਵੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦਾ ਟੂਰਿਸਟ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ 4 ਲੱਖ ਦੀ ਕੀਤੀ ਧੋਖਾਧੜੀ, ਇਕ ਨਾਮਜ਼ਦ ਅਗਲੀ ਖ਼ਬਰ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ-2026 ਪਟਿਆਲਾ 'ਚ ਅੱਜ ਤੋਂ
Ad Position 24