15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਰੱਬ ਵਰਗਾ ਅਹਿਸਾਸ ਏ ਪੰਜਾਬੀ ਦਾ-ਮਾਤ ਭਾਸ਼ਾ ਦਿਵਸ ਮੌਕੇ ਭਾਸ਼ਾ ਵਿਭਾਗ ਵਲੋਂ ਕਵੀ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਗੁਰਵਿੰਦਰ ਸਿੰਘ ਔਲਖ)-ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਟੇਟ ਕਾਲਜ ਆਫ਼ ਐਜੂਕੇਸ਼ਨ ਕੈਂਪਸ ਵਿਚ ਪਟਿਆਲਾ ਸਾਹਿਤ ਉਤਸਵ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ | ਸਮਾਗਮ ਵਿਚ ਪ੍ਰੋ. (ਡਾ.) ਸੁਹਿੰਦਰਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰੋ. ਪਰਵੀਨ ਕੁਮਾਰ, ਡਾ. ਕੁਲਦੀਪ ਸਿੰਘ ਅਤੇ ਕਵੀ ਸਤਬੀਰ ਸਿੰਘ ਵਿਸ਼ੇਸ਼ ਮਹਿਮਾਨ ਰਹੇ | ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਪ੍ਰਧਾਨਗੀ ਕੀਤੀ | ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਸ਼ਾ ਵਿਭਾਗ ਵਲੋਂ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਮੰਚ ਸੰਚਾਲਨ ਕੀਤਾ | ਕਵੀ ਦਰਬਾਰ ਦੀ ਸ਼ੁਰੂਆਤ ਡਾ. ਸੁਹਿੰਦਰਬੀਰ ਸਿੰਘ ਨੇ 'ਅੱਖੀਆਂ ਵਿਚ ਅੱਥਰੂ..' ਕਵਿਤਾ ਨਾਲ ਕੀਤੀ | ਸਤਬੀਰ ਸਿੰਘ ਨੇ ਸਮਾਜਿਕ ਕੁਰੀਤੀਆਂ 'ਤੇ ਆਪਣੀ ਰਚਨਾ ਪੇਸ਼ ਕੀਤੀ | ਪ੍ਰਧਾਨਗੀ ਭਾਸ਼ਣ ਦੌਰਾਨ ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਅਤੇ ਯੂਨੀਵਰਸਿਟੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ 'ਜੂਨ' ਕਵਿਤਾ ਰਾਹੀਂ ਸਮਾਜਿਕ ਵਿਸੰਗਤੀਆਂ 'ਤੇ ਵਿਅੰਗ ਕੀਤਾ | ਅਮਰਜੀਤ ਕਸਕ ਨੇ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ 'ਤੇ ਗੰਭੀਰ ਚਿੰਤਨ ਪੇਸ਼ ਕੀਤਾ, ਜਦਕਿ ਅਮਰਜੀਤ ਕੌਂਕੇ ਨੇ 'ਸਟੇਟਸ' ਰਾਹੀਂ ਅਜੋਕੇ ਪ੍ਰੇਮ ਪ੍ਰਵਾਹ 'ਤੇ ਚੋਟ ਕੀਤੀ | ਹਰਦੀਪ ਸਭਰਵਾਲ ਨੇ ਰਾਜਨੀਤਿਕ ਹਾਲਾਤਾਂ, ਗੁਰਵਿੰਦਰ ਅਮਨ ਨੇ ਜ਼ਮੀਰ ਅਤੇ ਦਵਿੰਦਰ ਪਟਿਆਲਵੀ ਨੇ ਧੀਆਂ ਬਾਰੇ ਕਾਵਿ ਪੇਸ਼ ਕੀਤਾ | ਹਰਪ੍ਰੀਤ ਸੰਧੂ ਨੇ ਭਾਈਚਾਰਕ ਸਾਂਝਾਂ ਦੇ ਬਦਲਦੇ ਰੂਪ, ਨਵਦੀਪ ਮੁੰਡੀ ਨੇ ਉਮਰ ਅਨੁਸਾਰ ਦਿ੍ਸ਼ਟੀਕੋਣ ਵਿਚ ਆਉਣ ਵਾਲੀਆਂ ਤਬਦੀਲੀਆਂ, ਅਨੀਤਾ ਪਟਿਆਲਵੀ ਨੇ ਪੰਜਾਬ ਦੀ ਖ਼ੂਬਸੂਰਤੀ ਅਤੇ ਸੁਖਵਿੰਦਰ ਚਹਿਲ ਨੇ ਸਮਾਜਿਕ ਸਾਂਝਾਂ 'ਤੇ ਕਵਿਤਾ ਪੇਸ਼ ਕੀਤੀ | ਡਾ. ਮੋਹਨ ਤਿਆਗੀ ਨੇ 'ਜੇਠੂ' ਰਾਹੀਂ ਆਜੜੀ ਦੇ ਜੀਵਨ ਦੀ ਝਲਕ ਦਿੱਤੀ | ਰਾਜਵੀਰ ਮੱਤਾ ਨੇ ਮਿਹਨਤਕਸ਼ਾਂ ਦੀ ਗੱਲ ਕੀਤੀ, ਜਦਕਿ ਡਾ. ਪੁਸ਼ਪਿੰਦਰ ਖੋਖਰ ਨੇ ਮਾਂ ਬੋਲੀ ਦੀ ਮਹੱਤਤਾ ਉਜਾਗਰ ਕੀਤੀ | ਡਾ. ਸੁਖਵਿੰਦਰ ਅਤੇ ਪਰਮਜੀਤ ਸੋਹਲ ਨੇ ਰਿਸ਼ਤਿਆਂ ਦੀ ਪਾਕੀਜ਼ਗੀ 'ਤੇ ਵਿਚਾਰ ਰੱਖੇ | ਸਤੀਸ਼ ਵਿਦਰੋਹੀ ਨੇ ਪੁਆਧੀ ਭਾਸ਼ਾ ਵਿਚ ਹਾਸ-ਵਿਅੰਗ ਪੇਸ਼ ਕੀਤਾ | ਕੁਲਵੰਤ ਖਨੌਰੀ ਨੇ 'ਰੱਬ ਵਰਗਾ ਅਹਿਸਾਸ ਏ ਪੰਜਾਬੀ ਦਾ' ਕਵਿਤਾ ਰਾਹੀਂ ਮਾਂ ਬੋਲੀ ਦੀ ਮਹਿਮਾ ਬਿਆਨ ਕੀਤੀ ਅਤੇ ਅਵਤਾਰਜੀਤ ਸਿੰਘ ਨੇ ਤਰੰਨਮ ਵਿਚ ਰਚਨਾ ਪੇਸ਼ ਕਰਕੇ ਮਹਿਫ਼ਲ ਨੂੰ ਰੰਗੀਨ ਬਣਾਇਆ | ਇਸ ਮੌਕੇ ਉੱਘੇ ਚਿੰਤਕ, ਸਾਹਿਤਕਾਰ ਅਤੇ ਵੱਡੀ ਗਿਣਤੀ ਵਿਚ ਸਰੋਤੇ ਮੌਜੂਦ ਸਨ | ਅਖੀਰ ਵਿਚ ਸਾਰੇ ਕਵੀਆਂ ਅਤੇ ਮਹਿਮਾਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਅਤੇ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਪਰਤੇ ਭਗਤ ਸਿੰਘ ਧਾਮੀ ਅਤੇ ਸਮੁੱਚੇ ਜਥੇ ਦਾ ਸਮਾਜ ਸੇਵੀ ਆਗੂ, ਪ੍ਰਵਾਸੀ ਭਾਰਤੀ ਸੁਖ... ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 52 ਲੱਖ ਠੱਗੇ, ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ
Ad Position 24