15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਇਤਿਹਾਸਿਕ ਸ਼ਹਿਰ ਪਟਿਆਲਾ ਦੀ ਵਿਰਾਸਤ ਦਾ ਆਨੰਦ ਲਿਆ ਪਟਿਆਲਵੀਆਂ ਨੇ

Ad Position 21
No active advertisement
ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ 'ਪਟਿਆਲਾ ਹੈਰੀਟੇਜ ਫੈਸਟੀਵਲ-2026' ਦੇ ਤਹਿਤ ਅੱਜ ਸ਼ਹਿਰ ਦੀ ਨÏਜਵਾਨ ਪੀੜ੍ਹੀ ਅਤੇ ਆਮ ਨਾਗਰਿਕਾਂ ਲਈ ਵਿਰਾਸਤੀ ਸੈਰ (ਹੈਰੀਟੇਜ ਵਾਕ) ਕਰਵਾਈ ਗਈ | ਜਿਸ ਨੂੰ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਸ਼ਾਹੀ ਸਮਾਧਾਂ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ¢ ਇਹ ਵਿਸ਼ੇਸ਼ ਉਪਰਾਲਾ ਪਟਿਆਲਾ ਫਾਊਾਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੁੂਾਲੀਆ ਅਤੇ ਐਚ ਡੀ ਐੱਫ ਸੀ ਬੈਂਕ ਦੇ ਮੈਨੇਜਰ ਨਵੀਂਨ ਗੁਪਤਾ ਅਤੇ ਉਨ੍ਹਾਂ ਦੀ ਟੀਮ ਵਲੋਂ ਕਰਵਾਇਆ ਗਿਆ, ਜਿਸਦਾ ਮਕਸਦ ਵਿਦਿਆਰਥੀਆਂ ਅਤੇ ਪਟਿਆਲਵੀਆਂ ਨੂੰ ਆਪਣੇ ਸ਼ਹਿਰ ਦੀ ਪੁਰਾਣੀ ਅਮੀਰ ਵਿਰਾਸਤ ਨਾਲ ਜੋੜਨਾ ਹੈ¢ ਹਰਪਾਲ ਜੁਨੇਜਾ ਨੇ ਇਸ ਮÏਕੇ ਆਪਣੇ ਸੰਬੋਧਨ ਦÏਰਾਨ ਕਿਹਾ ਕਿ ਪਟਿਆਲਾ ਸ਼ਹਿਰ ਦੀ ਵਿਰਾਸਤ ਸਾਡੀ ਸਾਂਝੀ ਪਛਾਣ ਹੈ ਅਤੇ ਇਸ ਨੂੰ ਸਮਝਣਾ ਤੇ ਸੰਭਾਲਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ¢ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਆਪਣੇ ਸ਼ਹਿਰ ਦੀ ਇਤਿਹਾਸਕ ਵਿਰਾਸਤ ਨਾਲ ਜਾਣੂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ¢ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਨÏਜਵਾਨ ਪੀੜ੍ਹੀ ਵਿੱਚ ਆਪਣੀ ਮਿੱਟੀ, ਸੱਭਿਆਚਾਰ ਅਤੇ ਇਤਿਹਾਸ ਪ੍ਰਤੀ ਮਾਣ ਦੀ ਭਾਵਨਾ ਪੈਦਾ ਹੁੰਦੀ ਹੈ¢ ਓਹਨਾ ਪਟਿਆਲਾ ਫਾਊਾਡੇਸ਼ਨ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ¢ ਵਿਰਾਸਤੀ ਸੈਰ ਦੀ ਸ਼ੁਰੂਆਤ ਸ਼ਾਹੀ ਸਮਾਧਾਂ ਤੋਂ ਹੋਈ, ਜਿੱਥੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਸਮੇਤ ਰਿਆਸਤ ਦੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਮਾਧੀਆਂ ਸਥਿਤ ਹਨ¢ ਇੱਥੇ ਭਾਗ ਲੈਣ ਵਾਲਿਆਂ ਨੂੰ ਰਿਆਸਤ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਇਸ ਤੋਂ ਬਾਅਦ ਯਾਤਰਾ ਹਵੇਲੀ ਮੁਹੱਲਾ ਛੱਤਾ ਨਾਨੂੰਮਲ, ਬਰਤਨ ਬਾਜ਼ਾਰ, ਮਿਸ਼ਰੀ ਬਾਜ਼ਾਰ, ਰੂਪ ਚੰਦ ਮੁਹੱਲਾ ਅਤੇ ਸੱਪਾਂ ਵਾਲੀ ਗਲੀ ਤੋਂ ਹੁੰਦੀ ਹੋਈ ਅੱਗੇ ਵਧੀ¢ ਬਰਤਨ ਬਾਜ਼ਾਰ ਬਾਰੇ ਦੱਸਿਆ ਗਿਆ ਕਿ ਇਹ ਸ਼ਹਿਰ ਦੀ ਸਥਾਪਨਾ ਸਮੇਂ ਤੋਂ ਹੀ ਮÏਜੂਦ ਹੈ ਅਤੇ ਕਰੀਬ 262 ਸਾਲ ਪੁਰਾਣਾ ਹੈ¢ ਇੱਥੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਦੀ ਪ੍ਰਾਚੀਨ ਪ੍ਰੰਪਰਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ¢ ਸੈਰ ਦÏਰਾਨ ਇਤਿਹਾਸਕ ਮਹੱਤਤਾ ਵਾਲੇ ਰਾਜੇਸ਼ਵਰੀ ਸ਼ਿਵ ਮੰਦਰ, ਕੋਤਵਾਲੀ ਅਤੇ ਦਰਸ਼ਨੀ ਗੇਟ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ¢ ਦਰਸ਼ਨੀ ਗੇਟ ਕਦੇ ਪਟਿਆਲਾ ਸ਼ਹਿਰ ਵਿੱਚ ਦਾਖਲ ਹੋਣ ਦਾ ਪ੍ਰਮੁੱਖ ਦਰਵਾਜ਼ਾ ਹੁੰਦਾ ਸੀ¢ ਅੰਤ ਵਿੱਚ ਇਹ ਵਿਰਾਸਤੀ ਸੈਰ ਕਿਲ੍ਹਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਈ, ਜੋ ਪਟਿਆਲਾ ਰਿਆਸਤ ਦਾ ਕੇਂਦਰ ਰਹਿ ਚੁੱਕਾ ਹੈ ਅਤੇ ਜਿੱਥੇ ਤੋਂ ਰਿਆਸਤ ਦੀ ਬੁਨਿਆਦ ਮਜ਼ਬੂਤ ਹੋਈ¢ ਭਾਗੀਦਾਰਾਂ ਨੇ ਇਸ ਸੈਰ ਨੂੰ ਬਹੁਤ ਹੀ ਜਾਣਕਾਰੀਭਰਪੂਰ ਅਤੇ ਪ੍ਰੇਰਣਾਦਾਇਕ ਦੱਸਿਆ¢ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਇਹ ਉਪਰਾਲਾ ਸ਼ਹਿਰ ਵਾਸੀਆਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ¢ ਇਸ ਮÏਕੇ ਸਹਾਇਕ ਕਮਿਸ਼ਨਰ ਨਗਰ ਨਿਗਮ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਪਟਿਆਲਵੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ 'ਚ ਮਾਤ-ਭਾਸ਼ਾ ਦਿਹਾੜੇ 'ਤੇ ਹੋਣਗੇ ਅਹਿਮ ਸਮਾਗਮ ਅਗਲੀ ਖ਼ਬਰ ਪੰਜਾਬ 'ਚ ਆਲੂਆਂ ਦੇ ਘੱਟ ਭਾਅ ਅਤੇ ਗੰਨੇ ਦੇ ਪ੍ਰਤੀ ਏਕੜ ਘਟੇ ਝਾੜ ਨੇ ਕਿਸਾਨਾਂ ਦਾ ਲੱਕ ਤੋੜਿਆ
Ad Position 24