ਸਮਾਣਾ, 23 ਫਰਵਰੀ (ਪ੍ਰੀਤਮ ਸਿੰਘ ਨਾਗੀ)-ਸਤਿਗੁਰੂ ਮਾਤਾ ਸੁਦੀਕਸਾ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਦੇ ਮਾਰਗਦਰਸ਼ਨ ਹੇਠ, ''ਸਵੱਛ ਜਲ, ਸਵੱਛ ਮਨ'' ਮੁਹਿੰਮ ਦੇ ਚੌਥੇ ਪੜਾਅ ਤਹਿਤ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਸਮਾਣਾ ਵਲੋਂ ਪਟਿਆਲਾ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਰਾਧੇ ਸ਼ਾਮ ਅਤੇ ਪਟਿਆਲਾ ਖੇਤਰ ਦੇ ਖੇਤਰੀ ਸੰਚਾਲਕ ਮਨਮੋਹਨ ਸਿੰਘ ਦੀ ਅਗਵਾਈ ਹੇਠ ਪਟਿਆਲਾ ਰੋਡ 'ਤੇ ਬਣੇ ਨਵੇਂ ਨਿਰੰਕਾਰੀ ਸਾਧ ਸੰਗਤ ਭਵਨ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ | ਜਿਸ ਵਿਚ ਸਮਾਣਾ ਦੇ ਸਮੂਹ ਸੇਵਾ ਦਲ ਅਤੇ ਸਾਧ ਸੰਗਤ ਨੇ ਸਾਫ਼ ਸਫ਼ਾਈ ਕੀਤੀ, ਕੂੜੇ ਨੂੰ ਟਰਾਲੀਆਂ ਨਾਲ ਚੁੱਕ ਕੇ ਠੀਕ ਜਗ੍ਹਾ ਪਹੁੰਚਾਇਆ | ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ, ਸੰਤ ਨਿਰੰਕਾਰੀ ਚੈਰੀਟੇਬਲ ਫਾੳਾੂਡੇਸ਼ਨ ਦੀ ਸਰਪ੍ਰਸਤੀ ਹੇਠ, ''ਪ੍ਰੋਜੈਕਟ ਅੰਮਿ੍ਤ'' ਦਾ ਆਯੋਜਨ ਕੀਤਾ ਗਿਆ ਸੀ, ਜੋ ਬਾਬਾ ਹਰਦੇਵ ਸਿੰਘ ਦੀਆਂ ਕਈ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਾ ਹੈ | ਇਹ ਪ੍ਰੋਜੈਕਟ ਮਨੁੱਖਤਾ ਨੂੰ ਕੁਦਰਤ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ ਅਤੇ ਪਾਣੀ ਦੀ ਸੰਭਾਲ, ਸਫ਼ਾਈ ਅਤੇ ਵਾਤਾਵਰਨ ਸੰਤੁਲਨ ਪ੍ਰਤੀ ਸਮੂਹਿਕ ਸੰਕਲਪ ਦਾ ਸੰਦੇਸ਼ ਦਿੰਦਾ ਹੈ | ਜੇਕਰ ਅਸੀਂ ਆਪਣੇ ਆਪ ਨੂੰ ਉਨ੍ਹਾਂ ਦੇ ਸ਼ਰਧਾਲੂ ਕਹਿੰਦੇ ਹਾਂ ਤਾਂ ਸਾਨੂੰ ਆਤਮਮੰਥਨ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਸੱਚਮੁੱਚ ਪਿਆਰ, ਸੇਵਾ, ਦਇਆ ਅਤੇ ਸਮਾਨਤਾ ਦੇ ਮਨੁੱਖੀ ਗੁਣਾਂ ਨੂੰ ਅਪਣਾਉਂਦੇ ਹਾਂ | ਬਾਬਾ ਹਰਦੇਵ ਸਿੰਘ ਮਹਾਰਾਜ ਦਾ ਪੂਰਾ ਜੀਵਨ ਮਾਨਵਤਾ ਦੀ ਭਲਾਈ ਲਈ ਸਮਰਪਿਤ ਸੀ |