03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

'ਮੇਰੀ ਰਸੋਈ' ਪੰਜਾਬ ਸਰਕਾਰ ਦੀ ਨਿਵੇਕਲੀ ਸਕੀਮ-ਜੌੜਾਮਾਜਰਾ

Ad Position 21
No active advertisement
ਅਜੀਤ ਡੈਸਕ 24-02-2026
ਸਮਾਣਾ, 23 ਫਰਵਰੀ (ਸਾਹਿਬ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ 40 ਲੱਖ ਪਰਿਵਾਰਾਂ ਲਈ 'ਮੇਰੀ ਰਸੋਈ' ਸਕੀਮ ਦੇ ਕੀਤੇ ਐਲਾਨ ਉੱਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤੋਂ ਬਾਅਦ ਇਹ ਸਕੀਮ ਇਕ ਬੇਮਿਸਾਲ ਉਪਰਾਲਾ ਹੈ | ਸ. ਜੌੜਾਮਾਜਰਾ ਨੇ ਕਿਹਾ ਕਿ ਇਸ ਸਕੀਮ ਅਧੀਨ ਨੀਲੇ ਕਾਰਡ ਧਾਰਕਾਂ ਨੂੰ ਹੁਣ ਕਣਕ ਦੇ ਨਾਲ-ਨਾਲ ਭੋਜਨ ਕਿੱਟ ਵੀ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿਚ ਤੇਲ, ਖੰਡ, ਹਲਦੀ ਅਤੇ ਹੋਰ ਸਮਾਨ ਹੋਵੇਗਾ | ਉਨ੍ਹਾਂ ਕਿਹਾ ਕਿ ਰਾਜ ਵਾਸੀਆਂ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਤੋਂ ਬਾਅਦ ਭਗਵੰਤ ਮਾਨ ਸਰਕਾਰ 2022 ਵਿਚ ਕੀਤੇ ਵਾਅਦਿਆਂ ਤੋਂ ਅੱਗੇ ਜਾ ਕੇ ਰਾਜ ਵਾਸੀਆਂ ਨੂੰ ਨਵੀਆਂ-ਨਵੀਆਂ ਸਹੂਲਤਾਂ ਦੇ ਰਹੀ ਹੈ | ਉਨ੍ਹਾਂ ਹੋਰ ਕਿਹਾ ਕਿ ਰਾਜ ਵਿਚ ਸਿਹਤ ਸਹੂਲਤਾਂ ਅਤੇ ਸਿੱਖਿਆ ਸੇਵਾਵਾਂ ਵਿਚ ਇਨਕਲਾਬੀ ਬਦਲਾਅ ਆਇਆ ਹੈ, ਹੁਣ ਇਲਾਜ ਕਰਾਉਣ ਲਈ ਨਾ ਤਾਂ ਕਰਜ਼ਾ ਲੈਣ ਅਤੇ ਨਾ ਹੀ ਜ਼ਮੀਨਾਂ ਵੇਚਣ ਦੀ ਜ਼ਰੂਰਤ ਹੈ | ਪੰਜਾਬ ਦੇ ਹਰ ਪਰਿਵਾਰ ਦਾ 10 ਲੱਖ ਰੁਪਏ ਸਾਲਾਨਾ ਦਾ ਮੁਫ਼ਤ ਬੀਮਾ ਹੋ ਰਿਹਾ ਹੈ | ਸੂਬੇ ਵਿਚ ਸਿੱਖਿਆ ਸੇਵਾਵਾਂ ਵਿਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਗੱਲ ਕਰੀਏ ਤਾਂ ਹੁਣ ਅਸੀਂ ਆਪਣੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਰਹੇ ਹਾਂ'' ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਕਾਰੀ ਪ੍ਰੀਖਿਆਵਾਂ ਵਿਚ ਉੱਚ ਸਥਾਨ ਪ੍ਰਾਪਤ ਕਰ ਰਹੇ ਹਨ | ਮੁੱਕਦੀ ਗੱਲ ਸੂਬੇ ਦਾ ਹਰ ਵਿਅਕਤੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ |
Ad Position 22
No active advertisement
ਪਿਛਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ 'ਚ ਸਾਹਿਤ, ਮੀਡੀਆ ਅਤੇ ਸਮਾਜਿਕ ਬਦਲਾਅ ਬਾਰੇ ਭਾਸ਼ਨ ਅਗਲੀ ਖ਼ਬਰ ਪਿੰਡ ਢੈਂਠਲ ਵਿਖੇ 25 ਤੋਂ 27 ਤੱਕ ਹੋਣਗੇ ਵਡਿਆਈ ਵਿਚਾਰ ਸਮਾਗਮ, ਤਿਆਰੀਆਂ ਮੁਕੰਮਲ
Ad Position 24