03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁਲਤਾਨੀ ਮੱਲ ਮੋਦੀ ਕਾਲਜ 'ਚ ਸਾਹਿਤ, ਮੀਡੀਆ ਅਤੇ ਸਮਾਜਿਕ ਬਦਲਾਅ ਬਾਰੇ ਭਾਸ਼ਨ

Ad Position 21
No active advertisement
ਅਜੀਤ ਡੈਸਕ 24-02-2026
ਪਟਿਆਲਾ, 23 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਦੇ ਅੰਗਰੇਜ਼ੀ ਵਿਭਾਗ ਅਤੇ ਪੱਤਰਕਾਰੀ ਵਿਭਾਗ ਵਲੋਂ ਮੈਨੇਜਮੈਂਟ ਵਿਭਾਗ ਦੇ ਸਹਿਯੋਗ ਨਾਲ 'ਰਾਸ਼ਟਰੀ ਪ੍ਰਬੰਧਨ ਦਿਵਸ' ਦੇ ਮੌਕੇ 'ਤੇ ਸਾਹਿਤ, ਮੀਡੀਆ ਅਤੇ ਸਮਾਜਿਕ ਤਬਦੀਲੀ 'ਤੇ ਇਕ ਭਾਸ਼ਣ ਕਰਵਾਇਆ ਗਿਆ | ਇਸ ਭਾਸ਼ਣ ਦਾ ਮੁੱਖ ਉਦੇਸ਼ ਕਾਲਜ ਵਿਦਿਆਰਥੀਆਂ ਨੂੰ ਸਾਹਿਤ, ਮੀਡੀਆ ਅਤੇ ਸਮਾਜਿਕ ਬਦਲਾਉ ਦੇ ਆਪਸੀ ਸੰਬੰਧਾਂ ਬਾਰੇ ਜਾਗਰੂਕ ਕਰਨਾ ਸੀ | ਇਸ ਮੌਕੇ 'ਤੇ ਕਾਲਜ ਪਿ੍ੰਸੀਪਲ ਡਾ. ਨੀਰਜ ਗੋਇਲ ਨੇ ਬੋਲਦਿਆਂ ਕਿਹਾ, 'ਸਾਹਿਤ, ਮੀਡੀਆ ਅਤੇ ਸਮਾਜਿਕ ਬਦਲਾਅ' ਦਾ ਵਿਸ਼ਾ ਮੁੱਖ ਤੌਰ 'ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਆਕਾਰ ਦੇਣ ਅਤੇ ਸਮਾਜ ਵਿਚ ਸਮਾਜਿਕ ਬਦਲਾਉ ਨੂੰ ਅੱਗੇ ਵਧਾਉਣ ਵਿਚ ਸਾਹਿਤਕ ਪ੍ਰਗਟਾਵੇ ਅਤੇ ਮੀਡੀਆ ਦੇ ਸ਼ਕਤੀਸ਼ਾਲੀ ਪ੍ਰਭਾਵਾਂ ਨੂੰ ਦਰਸਾਉਂਦਾ ਹੈ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਰਚਨਾਤਮਿਕ ਪ੍ਰਗਟਾਵੇ, ਮੀਡੀਆ ਬਿਰਤਾਂਤਾਂ, ਸਮਾਜਿਕ ਵਿਕਾਸ ਅਤੇ ਪ੍ਰਬੰਧਨ ਅਭਿਆਸਾਂ ਵਿਚਲੇ ਅੰਤਰ-ਸੰਬੰਧਾਂ ਨੂੰ ਸਮਝਣ ਲਈ ਪ੍ਰੇਰਿਤ ਕਰਨਾ ਹੈ | ਇਸ ਮੌਕੇ 'ਤੇ ਮੁੱਖ ਵਕਤਾ ਨਾਲ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਵਨੀਤ ਕੌਰ ਦੁਆਰਾ ਰਸਮੀ ਜਾਣ-ਪਛਾਣ ਕਰਵਾਈ ਗਈ | ਹਰਪ੍ਰੀਤ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ 'ਚ ਮੀਡੀਆ, ਸਮਾਜਿਕ ਸਥਿਤੀਆਂ ਅਤੇ ਸਾਹਿਤ 'ਤੇ ਟਿੱਪਣੀ ਕਰਦਿਆ ਕਿਹਾ ਮੀਡੀਆ ਸਾਡੇ ਸਮਾਜ 'ਚ ਜਨਤਕ ਰਾਏ ਨੂੰ ਆਕਾਰ ਦੇ ਕੇ, ਜਾਣਕਾਰੀ ਦਾ ਪ੍ਰਸਾਰ ਕਰਕੇ ਅਤੇ ਸਭਿਆਚਾਰਕ ਅਤੇ ਸਮਾਜਿਕ ਨਿਯਮਾਂ ਨੂੰ ਪ੍ਰਭਾਵਿਤ ਕਰਕੇ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਪ੍ਰੋਗਰਾਮ ਦਾ ਸਟੇਜ ਪ੍ਰਬੰਧਨ ਡਾ. ਹਰਲੀਨ ਕੌਰ ਅਤੇ ਪ੍ਰੋ. ਰਵਿੰਦਰ ਸਿੰਘ ਦੁਆਰਾ ਸੁਚਾਰੂ ਰੂਪ ਨਾਲ ਕੀਤਾ ਗਿਆ | ਪ੍ਰੋਗਰਾਮ ਦੇ ਅੰਤ ਤੇ ਧੰਨਵਾਦ ਦਾ ਮਤਾ ਡਾ. (ਲੈਫ਼ਟੀਨੈਂਟ) ਰੋਹਿਤ ਸਚਦੇਵਾ ਦੁਆਰਾ ਪੇਸ਼ ਕੀਤਾ ਗਿਆ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਤੋਂ ਇਲਾਵਾ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਅਮਨਦੀਪ ਕੌਰ, ਪ੍ਰੋ. ਗਗਨਪ੍ਰੀਤ ਕੌਰ, ਡਾ. ਮਨਿੰਦਰ ਕੌਰ, ਪ੍ਰੋ. ਸੁਖਪਾਲ ਸ਼ਰਮਾ ਅਤੇ ਪ੍ਰੋ. ਅਨੀਤਾ ਸਮੇਤ ਹੋਰ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨ ਸਮਿਤੀ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ 'ਮੇਰੀ ਰਸੋਈ' ਪੰਜਾਬ ਸਰਕਾਰ ਦੀ ਨਿਵੇਕਲੀ ਸਕੀਮ-ਜੌੜਾਮਾਜਰਾ
Ad Position 24