ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨ ਸਮਿਤੀ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
24-02-2026
ਇਸ ਯਾਤਰਾ ਨੂੰ ਲੈ ਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਦੀਆਂ ਸਮੁੱਚੀਆਂ ਹੀ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਵਧੀਆ ਦੋਸਤ ਜਿੱਥੇ ਅਸ਼ਵਨੀ ਸ਼ਰਮਾ ਵੱਲੋਂ ਗਊਸ਼ਾਲਾ ਚ ਪਹੁੰਚ ਕੇ ਗਊਆਂ ਦੀ ਸੇਵਾ ਵੀ ਕੀਤੀ ਗਈ | ਦਿਸੰਬਰ ਨੂੰ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਨ ਗੁਪਤਾ ਜਸਪਾਲ ਜਨੇਜਾ ਨੇ ਕਿਹਾ ਕਿ ਨਾਭਾ ਨਿਵਾਸੀ ਬਹੁਤ ਹੀ ਭਾਗਾਂ ਵਾਲੇ ਹਨ ਜਿਨਾਂ ਨੂੰ ਸੋਮਨਾਥ ਤੋਂ ਪਹੁੰਚੀ ਜਯੋਤਿਰਲਿੰਗ ਦੇ ਦਰਸ਼ਨ ਹੋਏ ਹਨ | ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਭਾਜਪਾ ਆਗੂ ਬਰਿੰਦਰ ਬਿੱਟੂ,ਸੂਰਜ ਭਾਨ ਸਿੰਗਲਾ, ਪ੍ਰੇਮ ਗੋਇਲ, ਭੀਮ ਸੈਨ ਗੋਇਲ, ਅਮਨ ਗੁਪਤਾ, ਜਸਪਾਲ ਜੁਨੇਜਾ, ਕਿ੍ਸ਼ਨ ਮੰਗਲਾ ਕੁੱਕੀ, ਰਾਜੇਸ਼ ਬਾਂਸਲ ਬੱਬੂ, ਅਸ਼ੋਕ ਬਾਂਸਲ,ਸੁਭਾਸ਼ ਸਹਿਗਲ, ਜੀਬੀ ਇੰਟਰਨੈਸ਼ਨਲ ਸਕੂਲ ਚੇਅਰਮੈਨ ਸੰਦੀਪ ਬਾਂਸਲ,ਲਵਨੀਸ਼ ਲੱਕੀ,ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ, ਕਰਮਜੀਤ ਸਿੰਘ ਅਲਹੌਰਾਂ, ਅਸ਼ੋਕ ਕੁਮਾਰ ਬਿੱਟੂ, ਕੋਤਵਾਲੀ ਮੁਖੀ ਇੰਸਪੈਕਟਰ ਸੌਰਵ ਸੱਭਰਵਾਲ, ਸੁਰਿੰਦਰ ਗੁਪਤਾ, ਸੰਨੀ ਸਿੰਗਲਾ,ਰਮਨ ਜਿੰਦਲ ਭੌਲਾ, ਵਿਨੋਦ ਕਾਲੜਾ,ਨਿਤਿਨ ਜੈਨ, ਸੋਮ ਨਾਥ ਢੱਲ, ਰਵਨੀਸ਼ ਗੋਇਲ, ਅਮਰੀਕ ਸਿੰਘ ਗਿੱਲ, ਹਰਦੇਵ ਸਿੰਘ ਸਰਾਓ,ਪ੍ਰਮੋਦ ਜਿੰਦਲ ਆਦਿ ਮੌਜੂਦ ਸਨ |