03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ 'ਸਿੱਖ ਸਾਮਰਾਜ 1710-1849' ਬਾਰੇ ਲੱਗੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 24-02-2026
ਪਟਿਆਲਾ, 23 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਸਖੀ ਸਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਮੇਲੇ ਵਿਚ ਲੋਕਾਂ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ | ਦੂਰ-ਦੂਰ ਤੋਂ ਆਏ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ ਅਤੇ ਸਥਾਨਕ ਹਸਤਸ਼ਿਲਪ ਵਸਤਾਂ ਦੀ ਖਰੀਦਦਾਰੀ ਵਿਚ ਖਾਸ ਦਿਲਚਸਪੀ ਦਿਖਾਈ | ਮੇਲੇ ਦੌਰਾਨ ਵੱਖ-ਵੱਖ ਕਾਲਜਾਂ ਵਲੋਂ ਕਲੇ ਮਾਡਲਿੰਗ, ਨਾਟਕ, ਗੀਤ-ਸੰਗੀਤ ਅਤੇ ਕਵੀਸ਼ਰੀ ਦੇ ਰੰਗਾਰੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸਕਾਂ ਨੂੰ ਖੂਬ ਰਿਝਾਇਆ | ਸਭਿਆਚਾਰਕ ਪ੍ਰੋਗਰਾਮਾਂ ਨੇ ਮੇਲੇ ਦੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ | ਮੇਲੇ ਵਿਚ ਹਸਤਸ਼ਿਲਪਕਾਰਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਖੂਬ ਖਰੀਦੋ-ਫਰੋਖਤ ਹੋ ਰਹੀ ਹੈ | ਘਰੇਲੂ ਸਜਾਵਟੀ ਸਮਾਨ, ਕਢਾਈਦਾਰ ਕੱਪੜੇ, ਫੁਲਕਾਰੀ, ਹੱਥੋਂ ਬਣੇ ਗਹਿਣੇ ਅਤੇ ਹੋਰ ਕਲਾਤਮਕ ਵਸਤਾਂ ਨੂੰ ਲੋਕਾਂ ਵਲੋਂ ਖਾਸ ਪਸੰਦ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਮਨੋਰੰਜਨ ਅਤੇ ਖਾਣ-ਪੀਣ ਦੇ ਸ਼ੌਕੀਨਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਦਾ ਲੋਕ ਪੂਰਾ ਲੁਤਫ ਉਠਾ ਰਹੇ ਹਨ | ਇੱਥੇ ਸ਼ੀਸ਼ ਮਹਿਲ ਵਿਖੇ ਮੇਲੇ 'ਚ ਪੰਜਾਬ ਡਿਜੀਟਲ ਲਾਇਬ੍ਰੇਰੀ ਵਲੋਂ ਪੰਜਾਬ ਰਾਜ ਪੁਰਾਲੇਖ ਵਿਭਾਗ ਦੇ ਸਹਿਯੋਗ ਨਾਲ ਲਗਾਈ ਗਈ 'ਦਿ ਸਿੱਖ ਸਾਮਰਾਜ (1710-1849): ਅੰਤਰਰਾਸ਼ਟਰੀ ਕਲਾਕਾਰਾਂ ਅਤੇ ਲੇਖਕਾਂ ਦਾ ਦਿ੍ਸ਼ਟੀਕੋਣ' ਪ੍ਰਦਰਸ਼ਨੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ | ਸ਼ੀਸ਼ ਮਹਿਲ ਵਿਖੇ ਸਥਿਤ ਬਨਾਸਰ ਘਰ ਵਿਖੇ ਲਗਾਈ ਗਈ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ 14ਵੀਂ ਪ੍ਰਦਰਸ਼ਨੀ ਹੈ | ਜਦੋਂ ਕਿ ਪੰਜਾਬ ਰਾਜ ਪੁਰਾਲੇਖ ਵਿਭਾਗ ਨੇ ਵੀ ਕਰੀਬ 20 ਸਾਲਾਂ ਅਜਿਹੀ ਪ੍ਰਦਰਸ਼ਨੀ ਲਗਾਈ ਹੈ, ਜਿੱਥੇ ਕਿ ਖ਼ਾਲਸਾ ਦਰਬਾਰ ਦੇ ਅਹਿਮ ਦਸਤਾਵੇਜਾਂ ਸਮੇਤ ਮਹਾਰਾਜਾ ਦਲੀਪ ਸਿੰਘ ਦੀ ਮੁੜ ਸਿੱਖ ਬਣਨ ਦੀ ਇੱਛਾ ਜਤਾਉਂਦੀ ਚਿੱਠੀ, ਪੰਜਾਬ ਦਾ 1857 ਦਾ ਗ਼ਜਟ ਅਤੇ ਹੋਰ ਵਡਮੁੱਲੇ ਦਸਤਾਵੇਜ ਪ੍ਰਦਰਸ਼ਿਤ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਹੈਪੀ ਨੇ 79 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਸ੍ਰੀ ਸੋਮਨਾਥ ਜਯੋਤਿਰਲਿੰਗ ਦਰਸ਼ਨ ਸਮਿਤੀ ਪ੍ਰੋਗਰਾਮ ਕਰਵਾਇਆ
Ad Position 24