ਖਮਾਣੋਂ, 23 ਫਰਵਰੀ (ਜੋਗਿੰਦਰ ਪਾਲ)-ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਹਲਕਾ ਬਸੀ ਪਠਾਣਾਂ ਦੀ ਸਬ ਡਵੀਜ਼ਨ ਖਮਾਣੋਂ ਅਧੀਨ ਆਉਂਦੀਆਂ ਚਾਰ ਸੜਕਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਇਸ ਦੀ ਰਸਮੀ ਸ਼ੁਰੂਆਤ ਕਰਵਾਈ | ਵਿਧਾਇਕ ਹੈਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਵਿਧਾਇਕ ਹੈਪੀ ਨੇ ਅੱਜ ਪਿੰਡ ਸੰਧਾਰੀ ਮਾਜਰਾ, ਨੈਸ਼ਨਲ ਹਾਈਵੇ ਤੋਂ ਅੰਮਿ੍ਤ ਪੈਲੇਸ ਨੇੜੇ ਫਰੌਰ ਨੂੰ ਜਾਂਦੀ ਸੜਕ ਨੂੰ ਨਵੇਂ ਸਿਰਿਓਾ ਬਣਾਉਣ ਦਾ ਕੰਮ ਅਤੇ ਮਨੈਲਾ ਤੋਂ ਵਾਇਆ ਮਨੈਲੀ ਨੂੰ ਜਾਣ ਵਾਲੀ ਕੱਚੀ ਸੜਕ, ਜਿਸ 'ਤੇ 79 ਲੱਖ ਰੁਪਏ ਦੀ ਲਾਗਤ ਆਵੇਗੀ, ਦਾ ਨੀਂਹ ਪੱਥਰ ਰੱਖਿਆ | ਇਨ੍ਹਾਂ ਸੜਕਾਂ ਦੇ ਬਣਨ ਨਾਲ ਹਲਕੇ ਦੇ ਲੋਕਾਂ ਨੂੰ ਜਿੱਥੇ ਵੱਡੀ ਨਿਜਾਤ ਮਿਲੇਗੀ, ਉੱਥੇ ਹੀ ਖ਼ਰਾਬ ਸੜਕਾਂ ਕਾਰਨ ਅਚਨਚੇਤ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਵੇਗੀ | ਇਸ ਮੌਕੇ ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਗੁਰਦੀਪ ਸਿੰਘ, ਮਨਦੀਪ ਸਿੰਘ ਧਨੌਲਾ, ਗੋਗੀ ਅਮਰਾਲਾ, ਹਰਭਜਨ ਸਿੰਘ ਕਲੇਰ, ਸਰਪੰਚ ਪ੍ਰਭਦੀਪ ਸਿੰਘ ਮਾਨਪੁਰ, ਦਵਿੰਦਰ ਸਿੰਘ ਪਿੰਕੀ ਹਵਾਰਾ, ਸਰਪੰਚ ਦਲਵਿੰਦਰ ਸਿੰਘ ਫਰੌਰ, ਸਰਪੰਚ ਗੁਰਪ੍ਰੀਤ ਸਿੰਘ ਫ਼ੌਜੀ ਅਮਰਾਲੀ, ਬਲਾਕ ਪ੍ਰਧਾਨ ਕਵਿੱਕਰ ਸਿੰਘ ਬਰਵਾਲੀ, ਗੁਰੀ ਬਰਵਾਲੀ, ਐਸ.ਡੀ.ਓ. ਗਗਨਦੀਪ ਸਿੰਘ, ਜੇ.ਈ. ਰੋਬਿਨ, ਰੋਡ ਇੰਸਪੈਕਟਰ ਪ੍ਰਹਲਾਦ ਸਿੰਘ, ਸਰਪੰਚ ਅਵਤਾਰ ਸਿੰਘ ਮਨੈਲਾ, ਭਾਗ ਸਿੰਘ, ਪ੍ਰਦੀਪ ਸਿੰਘ, ਗੁਰਜੰਟ ਸਿੰਘ, ਨਿਤਿਨ ਰਾਣਾ, ਮਹਿੰਦਰ ਕੌਰ, ਚਰਨਜੀਤ ਕੌਰ ਤੇ ਸ਼ਿੰਦਰਪਾਲ ਕੌਰ (ਸਾਰੇ ਪੰਚ ਮਨੈਲਾ), ਸਤਵਿੰਦਰ ਸਿੰਘ, ਰਵਿੰਦਰ ਸਿੰਘ, ਅਮਰੀਕ ਸਿੰਘ ਧਾਰਨੀ, ਨੰਬਰਦਾਰ ਯੂਨੀਅਨ ਖਮਾਣੋਂ ਦੇ ਪ੍ਰਧਾਨ ਗੁਰਦੇਵ ਸਿੰਘ ਮਨੈਲਾ, ਚੌਂਕੀਦਾਰ ਗੁਰਮੁੱਖ ਸਿੰਘ, ਸੁਖਵਿੰਦਰ ਸਿੰਘ, ਗੇਜਾ ਸਿੰਘ, ਸੰਤ ਸਿੰਘ, ਕੁਲਦੀਪ ਸਿੰਘ ਬੂਟਾ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ