25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਮਾਨ ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਖ਼ੁਸ਼-ਹਰਪਾਲ ਜੁਨੇਜਾ

Ad Position 21
No active advertisement
ਅਜੀਤ ਡੈਸਕ 27-02-2026
ਪਟਿਆਲਾ, 26 ਫਰਵਰੀ (ਮਨਦੀਪ ਸਿੰਘ ਖਰੌੜ)-ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਦਾ ਸ਼ੇਰੇ ਪੰਜਾਬ ਮਾਰਕੀਟ ਵਿਖੇ ਰਵਿੰਦਰ ਪਾਲ ਸਿੰਘ ਪਿ੍ੰਸ ਲਾਂਬਾ ਜ਼ਿਲ੍ਹਾ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਦੀ ਅਗਵਾਈ 'ਚ ਵਪਾਰੀ ਵਰਗ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸੰਸਥਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਨੇ ਆਮ ਆਦਮੀ ਪਾਰਟੀ ਨਾਲ ਚਲਣ ਦਾ ਭਰੋਸਾ ਦਿੱਤਾ | ਪੱਤਰਕਾਰਾਂ ਦਾ ਜਵਾਬ ਦਿੰਦੇ ਹੋਏ ਹਰਪਾਲ ਜੁਨੇਜਾ ਨੇ ਕਿਹਾ ਕੇ ਬਹੁਤ ਜਲਦੀ ਪੀ.ਆਰ.ਟੀ.ਸੀ. ਦਾ ਅਦਾਰਾ ਨਵੀਆਂ ਬੱਸਾਂ ਲੇ ਕੇ ਆ ਰਿਹਾ ਤਾਂ ਜੋ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਸਹੂਲਤ ਮਿਲ ਸਕੇ | ਇਸ ਦੇ ਨਾਲ-ਨਾਲ ਮਾਨ ਸਰਕਾਰ ਵਲੋਂ ਪੰਜਾਬੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਸਹੂਲਤਾਂ ਦੇ ਰਹੀ ਹੈ | ਪੰਜਾਬ 'ਚ ਜਲਦ ਫ਼ੌਰਨ ਇਨਵੈਸਟਮੈਂਟ ਦੇ ਤਹਿਤ ਟੈਕਸਟਾਈਲ, ਆਟੋ, ਫੂਡ, ਇੰਡਸਟਰੀ ਲੱਗਣ ਜਾ ਰਹੀ ਹੈ ਹੁਣ ਪੜੇ੍ਹ ਲਿਖੇ ਬੱਚਿਆਂ ਨੂੰ ਰੋਜ਼ੀ ਰੋਟੀ ਕਮਾਉਣ ਲਈ ਘਰ ਤੋਂ ਦੂਰ ਨਹੀਂ ਜਾਣਾ ਪਵੇਗਾ | ਹੁਣ ਹੋਣਹਾਰ ਬੱਚਿਆਂ ਨੂੰ ਪੰਜਾਬ ਵਿਚ ਹੀ ਨੌਕਰੀ ਮਿਲੇਗੀ | ਇਸ ਮੌਕੇ ਕੁਲਵਿੰਦਰ ਸਿੰਘ, ਵਿੱਕੀ ਰਿਵਾਜ, ਜਗਮੋਹਨ ਸਿੰਘ ਕਥੂਰੀਆ, ਵੀਰਪਾਲ ਕੌਰ, ਆਰਤੀ ਗੁਪਤਾ, ਸੰਦੀਪ ਬੰਧੁ, ਜਵਿੰਦਰ ਸਿੰਘ ਰਿਮਪਾ, ਰਾਜਾ ਡੇਅਰੀ, ਸਰਬਜੀਤ ਸਿੰਘ ਸਾਬਕਾ ਪ੍ਰਧਾਨ ਸ਼ੇਰੇ ਪੰਜਾਬ ਮਾਰਕੀਟ, ਭੁਪਿੰਦਰ ਸਿੰਘ, ਇਕਬਾਲ ਸਿੰਘ, ਗੁਰਦੀਪ ਸਿੰਘ, ਜਸਬੀਰ ਸਿੰਘ, ਹਰਸਿਮਰਨ ਸਿੰਘ, ਮਹਿੰਦਰਪਾਲ ਸਿੰਘ, ਜਗਦੇਵ ਸਿੰਘ, ਏ.ਪੀ, ਸਿੰਘ, ਜੋਗਿੰਦਰ ਸਿੰਘ, ਵਿਨੋਦ, ਰਾਜਵੀਰ ਸਿੰਘ, ਸ਼ੈਮਪੀ ਚੱਢਾ, ਰੋਜ਼ੀ ਘੇਰ ਸੋਡਈਆਂ, ਖੰਨਾ, ਸਾਹਿਲ, ਪ੍ਰਵੀਨ ਗੋਇਲ, ਨੰਦ ਲਾਲ, ਰਾਜੂ, ਸੰਜੀਵ ਸਿੰਘ, ਰਮਣੀਕ ਅਮਨ, ਪੂਰੀ, ਐਡਵੋਕੇਟ ਯੁਵਰਾਜ ਸਿੰਘ, ਸਾਹਨੀ ਸਾਹਿਬ, ਕੁਲਵਿੰਦਰ ਸਿੰਘ ਢੱਲ, ਕੁਲਵੰਤ ਸਿੰਘ ਲਾਂਬਾ, ਜਸਪਾਲ ਸਿੰਘ ਮੰਡੀ ਵਾਲੇ, ਨਰਿੰਦਰ ਬੀਕਾਨੇਰੀ, ਨਿਰਪਾਲ ਸਿੰਘ, ਅਵਤਾਰ ਸਿੰਘ, ਅਮਰਿੰਦਰ ਸਿੰਘ, ਵਿਨੇ, ਕਿਸ਼ੋਰੀ ਲਾਲ, ਰਾਜੀਵ ਅਗਰਵਾਲ, ਪ੍ਰਸ਼ੋਤਮ ਦੱਤ, ਜੌਲੀ, ਸੰਦੀਪ ਕਾਲੀਆ, ਗੁਰਵਿੰਦਰ ਸਿੰਘ ਮਿੰਟਾ ਤੇ ਹਨੀ ਅਰੋੜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਈ ਵੀ ਵਿਅਕਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਤੋਂ ਵਾਂਝਾ ਨਾ ਰਹੇ-ਐੱਸ.ਡੀ.ਐੱਮ. ਅਗਲੀ ਖ਼ਬਰ ਕਰਾਫ਼ਟ ਮੇਲਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਸੁਰੱਖਿਆ ਦੇ ਘੇਰੇ 'ਚ-ਦਮਨਜੀਤ ਸਿੰਘ ਮਾਨ
Ad Position 24