ਪਾਤੜਾਂ, 26 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਕਾਲਾ ਰਾਮ ਕਾਂਸਲ ਐੱਸ.ਡੀ.ਐੱਮ ਪਾਤੜਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦਿੱਤੇ ਜਾਣ ਦੀ ਗਾਰੰਟੀ ਨੂੰ ਪੂਰਾ ਕਰਦਿਆਂ ਜਾਰੀ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣ ਦਾ ਕੰਮ ਤੇਜੀ ਨਾਲ ਜਾਰੀ ਹੈ ਅਤੇ ਸਬਡਵੀਜਨ ਦੇ ਹਰ ਇਕ ਵਸਨੀਕ ਨੂੰ ਆਪਣਾ ਇਹ ਕਾਰਡ ਬਣਵਾਉਣਾਂ ਚਾਹੀਦਾ ਹੈ ਅਤੇ ਕੋਈ ਸਖਸ਼ ਇਹ ਕਾਰਡ ਬਣਾਏ ਜਾਣ ਤੋਂ ਵਾਂਝਾ ਨਹੀ ਰਹਿਣਾਂ ਚਾਹੀਦਾ | ਐੱਸ.ਡੀ.ਐੱਮ ਕਾਲਾ ਰਾਮ ਕਾਂਸਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਹਲਕਾ 117 ਸ਼ੁਤਰਾਣਾ ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ 10 ਲੱਖ ਦੇ ਬੀਮਾ ਕਾਰਡ ਜਾਰੀ ਕਰਨ ਦੀ ਸਹੂਲਤ ਦਿੱਤੀ ਗਈ ਹੈ | ਇਹ ਕਾਰਡ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿਚ ਕੰਮ ਕਰ ਰਹੇ ਸੀ.ਐੱਸ.ਸੀ.ਐੱਸ ਤੋ ਇਲਾਵਾ ਉਪ ਮੰਡਲ ਮੈਜਿਸਟਰੇਟ ਵਲੋਂ ਲਗਾਏ ਜਾ ਹਰੇ ਸਪੈਸ਼ਲ ਕੈਂਪਾਂ ਵਿਚੋਂ ਵੀ ਬਣਾਏ ਜਾ ਸਕਦੇ ਹਨ | ਬਿਨ੍ਹਾਂ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਪੈਸਾ ਲਏ ਬਣਾਏ ਜਾ ਰਹੇ ਇਸ ਸਿਹਤ ਯੋਜਨਾ ਦੇ ਕਾਰਡ ਜਿੱਥੇ ਉਹ ਖੁਦ ਬਣਵਾਉਣ ਉੱਥੇ ਹੀ ਆਪਣੇ ਸਾਥੀਆਂ ਨੂੰ ਬਣਵਾਉਣ ਲਈ ਪ੍ਰੇਰਤ ਕਰਕੇ ਸਰਕਾਰ ਦੀ ਇਸ ਯੋਜਨਾ ਸਫਲ ਬਣਾ ਕੇ ਇਸ ਦਾ ਫਾਇਦਾ ਲੈਣ | ਉਨ੍ਹਾਂ ਸ਼ਹਿਰਾਂ/ਪਿੰਡਾਂ ਦੇ ਮਿਊਾਸੀਪਲ ਕਾਊਾਸਲਰਜ਼/ਸਰਪੰਚਾਂ, ਨੰਬਰਦਾਰ ਤੋ ਇਲਾਵਾ ਆਂਗਨਵਾੜੀ ਵਰਕਰਜ਼ ਅਤੇ ਆਸ਼ਾ ਵਰਕਰਜ਼ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ/ਸ਼ਹਿਰ ਵਾਸੀਆਂ ਦੇ ਬੀਮਾ ਕਾਰਡ ਬਣਵਾਉਣ ਲਈ ਲੋੜੀਂਦੀ ਜਾਗਰੂਕਤਾ ਅਤੇ ਸਹਿਯੋਗ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਕਾਰਡ ਬਣਵਾਉਣ ਨਾਲ ਉਨ੍ਹਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਕਿਸੇ ਤਰ੍ਹਾਂ ਦੀ ਅਫਵਾਹ ਤੇ ਭਰੋਸਾ ਨਾ ਕਰਦਿਆਂ ਇਸ ਯੋਜਨਾ ਦੇ ਕਾਰਡ ਬਣਵਾਕੇ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ |