ਭਾਦਸੋਂ, 26 ਫਰਵਰੀ (ਪ੍ਰਦੀਪ ਦੰਦਰਾਲਾ)-ਸਮੱਗਰਾ ਸਿੱਖਿਆ ਅਤੇ ਐਨ.ਐੱਸ.ਕਿਊ.ਐਫ਼. ਇੰਡਸਟਰੀ ਵਿਜ਼ਿਟ ਪ੍ਰੋਗਰਾਮਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਤੂਪੁਰ ਜੱਟਾਂ ਪਟਿਆਲਾ ਵਲੋਂ ਛੇਵੀਂ ਤੋਂ ਅੱਠਵੀਂ ਜਮਾਤਾਂ ਲਈ ਪ੍ਰੀ-ਵੋਕੇਸ਼ਨਲ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤਾਂ ਲਈ ਇੰਡਸਟਰੀ ਵਿਜ਼ਿਟ ਦਾ ਪ੍ਰਬੰਧ ਕੀਤਾ ਗਿਆ | ਇਸ ਸਮੇਂ ਸਕੂਲ ਮੁਖੀ ਲਖਵੀਰ ਸਿੰਘ ਲੈਕ. ਰਾਜਨੀਤੀ ਸ਼ਾਸਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਛੇਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਨੂੰ ਐਕਸਿਸ ਬੈਂਕ ਚਾਸਵਾਲ ਵਿਖੇ ਵਿਜ਼ਿਟ ਲਈ ਲਿਜਾਇਆ ਗਿਆ | ਜਿੱਥੇ ਬੈਂਕ ਅਧਿਕਾਰੀ ਲਵ ਕੁਮਾਰ ਨੇ ਵਿਦਿਆਰਥੀਆਂ ਨੂੰ ਬੈਂਕ ਦੀਆਂ ਰੋਜ਼ਾਨਾ ਦੀਆਂ ਬੈਂਕ ਖਾਤਿਆਂ 'ਚੋਂ ਪੈਸੇ ਜਮ੍ਹਾਂ ਤੇ ਕਢਵਾਉਣ ਦੀਆਂ ਗਤੀਵਿਧੀਆਂ ਸੰਬੰਧੀ ਮੁੱਢਲੀ ਜਾਣਕਾਰੀ ਦਿੱਤੀ ਗਈ | ਇਸੇ ਤਰ੍ਹਾਂ ਸਟੇਟ ਬੈਂਕ ਆਫ ਪਟਿਆਲਾ ਭਾਦਸੋਂ ਬਰਾਂਚ ਵਿਖੇ ਨੌਵੀਂ ਤੋਂ ਗਿਆਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਵਿਜ਼ਿਟ ਕੀਤਾ | ਬੈਂਕ ਮੈਨੇਜਰ ਰੋਹਿਤਸ ਵਲੋਂ ਯੋਨੋ ਐਪ, ਡਿਜੀਟਲ ਪੇਮੈਂਟ ਅਤੇ ਵਿੱਦਿਅਕ ਲੋਨ ਆਦਿ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਅੰਮਿ੍ਤਪਾਲ ਕੌਰ, ਸੁਰਿੰਦਰ ਪਾਲ ਸਿੰਘ, ਵਰਿੰਦਰ ਕੌਰ, ਵਰਿੰਦਰ ਠਾਕੁਰ, ਅਨੁਰਾਧਾ ਅਤੇ ਕਿੰਦਰਪਾਲ ਸਿੰਘ ਦਾ ਵਿਜ਼ਿਟ ਪ੍ਰਬੰਧ ਵਿਚ ਯੋਗਦਾਨ ਪਾਇਆ |