ਬਿੱਟੂ ਬਿਦੇਸ਼ਾ ਕਾਰ ਡੀਲਰਜ਼ ਐਸੋਸੀਏਸ਼ਨ ਪਾਤੜਾਂ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ
ਅਜੀਤ ਡੈਸਕ
27-02-2026
ਇਸ ਮੌਕੇ ਡੀਲਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਕਾਰ ਡੀਲਰਜ਼ ਐਸੋਸੀਏਸ਼ਨ ਭਾਵੇਂ ਇਕ ਵਪਾਰਕ ਸੰਸਥਾ ਹੈ ਪਰ ਆਪਣੇ ਪੇਸ਼ੇ ਦੀ ਬਿਹਤਰੀ ਅਤੇ ਇਸ ਵਿਚ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਸੁਹਿਰਦ ਲੀਡਰਸ਼ਿਪ ਦਾ ਹੋਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਪਾਤੜਾਂ ਦੇ ਕਾਰ ਬਾਜ਼ਾਰ ਕਾਰਨ ਇਸ ਸ਼ਹਿਰ ਦਾ ਨਾਮ ਪੂਰੇ ਦੇਸ਼ ਵਿਚ ਜਾਣਿਆ ਜਾਂਦਾ ਹੈ ਇਹ ਸ਼ਹਿਰ ਦੀ ਇਕ ਵੱਡੀ ਸੰਸਥਾਂ ਹੋਣ ਕਰਕੇ ਇਸ ਦਾ ਸਿਰਫ ਆਪਣੇ ਵਪਾਰਕ ਕੰਮਾਂ ਕਾਰਾਂ ਵਿਚ ਹੀ ਨਹੀ ਸਗੋਂ ਸ਼ਹਿਰ ਦੇ ਸਮਾਜਸੇਵੀ ਕੰਮਾਂ ਵਿਚ ਵੀ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ | ਉਨ੍ਹਾਂ ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਨੂੰ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਬਿੱਟੂ ਬਿਦੇਸ਼ਾ ਨੇ ਜਿੱਥੇ ਕੌਲਸਰ ਵੱਜੋਂ ਦਿੱਤੀ ਗਈ ਜੁੰਮੇਵਾਰੀ ਨੂੰ ਨਿਭਾਉਦਿਆ ਲੋਕਾਂ ਦੀ ਸੇਵਾ ਕੀਤੀ ਹੈ ਉੱਥੇ ਹੀ ਇਨ੍ਹਾਂ ਨੂੰ ਕਾਰਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਕੰਮ ਕਰਨ ਦਾ ਬਹੁਤ ਤਜਰਬਾ ਹੈ | ਨਵੇਂ ਚੁਣੇ ਗਏ ਪ੍ਰਧਾਨ ਕੁਲਦੀਪ ਸਿੰਘ ਬਿੱਟੂ ਬਿਦੇਸ਼ਾ ਨੇ ਕਾਰ ਡੀਲਰਜ਼ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਾਰ ਡੀਲਰਾਂ ਵਲੋਂ ਦਿੱਤੀ ਗਈ ਇਸ ਜੁੰੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ | ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਮੱਖਣ ਗੋਇਲ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਕੰਬੋਜ ਵੈਲਫੈਅਰ ਬੋਰਡ ਪੰਜਾਬ ਦੇ ਮੈਬਰ ਕੁਲਦੀਪ ਸਿੰਘ ਥਿੰਦ, ਟਰੱਕ ਯੂਨੀਅਨ ਦੇ ਪਾਤੜਾਂ ਦੇ ਪ੍ਰਧਾਨ ਰਣਜੀਤ ਸਿੰਘ ਵਿਰਕ ਸਾਬਕਾ ਪ੍ਰਧਾਨ ਅੰਮਿ੍ਤ ਪਾਲ ਸਿੰਘ ਕਾਲੇਕਾ, ਕਾਰ ਡੀਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਭਿੰਡਰ, ਪ੍ਰੀਤ ਗਿੱਲ, ਮੰਨਾ ਹਰਿਆਊ, ਕਰਨੈਲ ਸਿੰਘ ਦੁਤਾਲ, ਸਰਪੰਚ ਬਲਜੀਤ ਸਿੰਘ ਸਹੋਤਾ, ਰਣਜੀਤ ਅਰੋੜਾ ਬਿੱਲਾ, ਸਤੀਸ਼ ਕੁਮਾਰ ਗਰਗ, ਮੱਖਣ ਗੋਇਲ, ਡੀ.ਡੀ. ਸਿੰਗਲਾ, ਸ਼ੀਸ਼ਪਾਲ ਗਰਗ, ਜਸਪਾਲ ਸਿੰਗਲਾ, ਭਿੰਦਾ ਸਰਪੰਚ ਸਾਗਰਾ, ਮਨਵੀਰ ਸਿੰਘ ਸੰਧੂ ਅਤੇ ਰਾਣਾ ਅਰਨੋਂ ਅਤੇ ਜੋਗਿੰਦਰ ਸਿੰਘ ਭੁੱਲਰ ਆਦਿ ਮੌਜੂਦ ਸਨ |