25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਿਵਲ ਕੋਰਟਸ ਰਾਜਪੁਰਾ ਵਿਖੇ ਬਾਰ ਕੌਂਸਲ ਦੀਆਂ ਵੋਟਾਂ ਸੰਬੰਧੀ ਕੀਤੀ ਭਰਵੀਂ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਰਾਜਪੁਰਾ, 26 ਫਰਵਰੀ (ਰਣਜੀਤ ਸਿੰਘ)-ਸਿਵਲ ਕੋਰਟਸ ਰਾਜਪੁਰਾ ਵਿਖੇ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੀਆਂ ਵੋਟਾਂ ਸੰਬੰਧੀ ਪ੍ਰਧਾਨ ਸਿਮਰਤਪਾਲ ਸਿੰਘ ਅਤੇ ਅਭਿਨਵ ਉਭਰਾਏ ਦੀ ਦੇਖ ਰੇਖ ਹੇਠ ਇਕ ਭਰਵੀਂ ਮੀਟਿੰਗ ਕੀਤੀ ਗਈ | ਜਿਸ 'ਚ ਵੱਡੀ ਗਿਣਤੀ ਵਿਚ ਵਕੀਲ ਭਾਈਚਾਰੇ ਨੇ ਭਾਗ ਲਿਆ | ਇਸ ਵਿਚ ਸਬ ਡਵੀਜ਼ਨ ਰਾਜਪੁਰਾ ਬਾਰ ਵਿਚ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਮੈਂਬਰ ਵਜੋਂ ਉਮੀਦਵਾਰ ਹਨ | ਉਨ੍ਹਾਂ ਨੇ ਸਮੂਹ ਵਕੀਲਾਂ ਨੂੰ ਵੋਟਾਂ ਪਾਉਣ ਦੀ ਬੇਨਤੀ ਕੀਤੀ | ਜਿਸ 'ਤੇ ਸਮੂਹ ਵਕੀਲਾਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ | ਜਾਣਕਾਰੀ ਮੁਤਾਬਿਕ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੀਆਂ ਵੋਟਾਂ ਚੰਡੀਗੜ੍ਹ ਵਿਚ 17 ਅਤੇ ਪੰਜਾਬ ਅਤੇ ਹਰਿਆਣਾ ਵਿਚ 18 ਮਾਰਚ ਨੂੰ ਹੋਣ ਜਾ ਰਹੀਆਂ ਹਨ | ਇਨ੍ਹਾਂ ਵੋਟਾਂ 'ਚ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਕੀਲ ਹਿੱਸਾ ਲੈ ਰਹੇ ਹਨ | ਇਸ ਸੰਬੰਧੀ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲ ਵੋਟਾਂ ਕਰੀਬ ਇਕ ਲੱਖ 18 ਹਜਾਰ ਹਨ | ਜਿਨ੍ਹਾਂ 'ਚੋਂ 157 ਮੈਂਬਰ ਮੈਦਾਨ 'ਚ ਹਨ | ਜਿਨ੍ਹਾਂ 'ਚੋਂ ਕੁਲ 23 ਮੈਂਬਰ ਚੁਣੇ ਜਾਣੇ ਹਨ | ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ 'ਚੋਂ 7 ਸੀਟਾਂ ਮਹਿਲਾ ਵਕੀਲਾਂ ਲਈ ਰਿਜ਼ਰਵ ਹਨ ਜਦ ਕਿ ਦੋ ਮਹਿਲਾ ਵਕੀਲ ਕੋਅਪਟ ਕੀਤੀਆਂ ਜਾਣਗੀਆਂ ਮਹਿਲਾਂ ਵਕੀਲਾਂ ਦੀਆਂ ਕੁਲ ਸੱਤ ਸੀਟਾਂ ਰਿਜ਼ਰਵ ਹਨ | ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਦੱਸਿਆ ਕਿ ਪਹਿਲੀ ਵਾਰ ਹੈ ਕਿ ਮਹਿਲਾਂ ਵਕੀਲਾਂ ਲਈ ਬਾਰ ਕੌਂਸਲ ਵਿਚ ਸੀਟਾਂ ਰਿਜ਼ਰਵ ਕੀਤੀਆ ਹਨ | ਇਸ ਤੋਂ ਪਹਿਲਾਂ 25 ਸੀਟਾਂ ਦੇ ਹੀ ਵੋਟਾਂ ਪੈਂਦੀਆਂ ਸਨ | ਇਨ੍ਹਾਂ 'ਚ 13 ਸੀਟਾਂ ਪੰਜਾਬ ਅਤੇ 12 ਸੀਟਾਂ ਹਰਿਆਣਾ 'ਚੋਂ ਭਰੀਆਂ ਜਾਂਦੀਆਂ ਹਨ | ਚੌਧਰੀ ਕਰਮਜੀਤ ਸਿੰਘ ਨੂੰ ਬਾਰ ਦੇ ਵਕੀਲਾਂ ਵਲੋਂ ਬੁੱਕਾ ਦੇ ਦੇ ਸਨਮਾਨਿਤ ਕੀਤਾ ਗਿਆ | ਹੋਰਨਾਂ ਸਮੇਤ ਸੀਨੀਅਰ ਵਕੀਲ ਐਲ.ਕੇ. ਉਤਰੇਜਾ, ਅਸ਼ੋਕ ਸ਼ਰਮਾ, ਸੁਰਿੰਦਰ ਕੋਸ਼ਲ, ਵਿਜੇ ਕੁਮਾਰ ਬਾਂਸਲ, ਵਿਜੇ ਸਿੰਘ ਬਾਂਸਲ, ਕੇ.ਡੀ. ਸ਼ਰਮਾ, ਸੰਜੇ ਬੱਗਾ, ਸੰਜੇ ਗਰਗ, ਗੁਰਵਿੰਦਰ ਸਿੰਘ ਧੁੂੰਮਾਂ, ਸੁਖਦੇਵ ਸਿੰਘ ਕੰਬੋਜ, ਸ਼ਬੇਗ ਸਿੰਘ ਸੰਧੂ, ਕਰਨਵੀਰ ਸਿੰਘ ਭੋਗਲ, ਕੁਲਵੀਰ ਸਿੰਘ, ਬਲਵਿੰਦਰ ਸਿੰਘ ਚਹਿਲ, ਸਤਨਾਮ ਸਿੰਘ, ਤੇਜਿੰਦਰ ਸਿੰਘ ਬਾਠ, ਹਰਜੋਤ ਅਲੂਣਾ, ਸੁਸ਼ਮਾ ਸਿੰਗਲਾ, ਪੂਜਾ ਉਭਰਾਏ, ਤਾਨੀਆ, ਰਬੀਨਾ, ਗੁਨੀਤ ਕੌਰ, ਦੀਆ ਸ਼ਰਮਾ, ਰਣਜੀਤ ਸਿੰਘ ਕੰਬੋਜ, ਵਿਸ਼ਾਲ ਸ਼ਰਮਾ, ਅਮਨ ਅਗਨੀਹੋਤਰੀ, ਸਵਿਤਾ ਅਤਰੈ, ਰਮਾਂ ਜਿੰਦਲ, ਕਿਸ਼ਨ ਸਿੰਘ, ਗੁਰਦੀਪ ਸਿੰਘ ਭੋਗਲ, ਹਰਬੰਸ ਮੰਡਲ, ਖ਼ੁਸ਼ਬੂ, ਕਾਜਲ ਸਹੋਤਾ, ਮਨਪੀ੍ਰਤ ਕੌਰ, ਮੋਹਿਤ ਮਹਿਰਾ, ਹਰਪ੍ਰੀਤ ਸਿੰਘ, ਅਜੈ ਰਾਣਾ, ਹਰਪੀ੍ਰਤ ਕੰਬੋਜ ਅਤੇ ਹੋਰ ਵਕੀਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਨਲ ਬਾਠ ਮਾਮਲਾ : ਸ੍ਰੀਮਤੀ ਬਾਠ ਨੇ ਪੁਲਿਸ 'ਤੇ ਲਗਾਏ ਦੋਸ਼ ਅਗਲੀ ਖ਼ਬਰ ਬਿੱਟੂ ਬਿਦੇਸ਼ਾ ਕਾਰ ਡੀਲਰਜ਼ ਐਸੋਸੀਏਸ਼ਨ ਪਾਤੜਾਂ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ
Ad Position 24