03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਟਿਆਲਾ ਵਿਖੇ ਜਨਗਣਨਾ 2027 ਸੰਬੰਧੀ 2 ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ 2027 ਸੰਬੰਧੀ ਅੱਜ 2 ਦਿਨਾਂ ਟ੍ਰੇਨਿੰਗ ਵਰਕਸ਼ਾਪ ਡਿਪਟੀ ਕਮਿਸ਼ਨਰ,-ਕਮ-ਪਿੰਸੀਪਲ ਸੈਸੰਜ ਅਫਸਰ ਪਟਿਆਲਾ ਵਰਜੀਤ ਵਾਲੀਆ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ¢ ਇਸ ਟ੍ਰੇਨਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ ਜ਼ਿਲ੍ਹਾ ਸੈਸੰਜ ਅਫਸਰ ਦਮਨਜੀਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਜਨਗਣਨਾ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਿਤ ਕੁਮਾਰ ਭਾਰਗਵ ਅਤੇ ਸਟੈਟਿਸਟਿਕਲ ਇੰਨਵੈਸਟੀਗੇਟਰਗ੍ਰੇਡ-2 ਨਿਧੀ ਨੇ ਟ੍ਰੇਨਿੰਗ ਪ੍ਰਦਾਨ ਕੀਤੀ ¢ ਉਨ੍ਹਾਂ ਦੱਸਿਆ ਕਿ ਇਹ ਜਨਗਣਨਾ ਪਹਿਲੀ ਵਾਰ ਡਿਜ਼ੀਟਲ ਮੋਡ ਵਿੱਚ ਕੀਤੀ ਜਾ ਰਹੀ ਹੈ ¢ ਇਸ ਜਨਗਣਨਾ ਵਿੱਚ 'ਸੈਲਫ ਇਨੁਮੀਰੇਸ਼ਨ' ਦੇ ਕੰਮ ਵਜੋਂ ਪਹਿਲ ਕੀਤੀ ਗਈ, ਜਿਸ ਵਿੱਚ ਕੋਈ ਵੀ ਨਾਗਰਿਕ ਆਪਣੇ ਘਰ ਦੀ ਗਿਣਤੀ ਮਿਤੀ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪ ਕਰ ਸਕਦਾ ਹੈ¢ ਇਸ ਉਪਰੰਤ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨੁਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਹਾਊਸ ਲਿਸਟਿੰਗ ਦਾ ਕੰਮ ਕਰਨਗੇ ਅਤੇ ਨਾਗਰਿਕਾਂ ਨੂੰ 33 ਸਵਾਲ ਪੁੱਛੇ ਜਾਣਗੇ¢
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਕਰਵਾਏ ਜਾ ਰਹੇ ਜਨਗਣਨਾ ਦੇ ਇਸ ਕੰਮ ਵਿਚ ਪੂਰਨ ਸਹਿਯੋਗ ਕਰਨ¢ ਇਸ ਵਰਕਸ਼ਾਪ ਵਿਚ ਨਗਰ ਨਿਗਮ ਦੇ ਸੰਯੁਕਤ ਕਮਿਸਨਰ , ਉਪ ਅਰਥ ਅਤੇ ਅੰਕੜਾ ਸਲਾਹਕਾਰ ਜਸਵਿੰਦਰ ਕÏਰ, ਕਲਰਕ ਨਰਿੰਦਰ ਕੁਮਾਰ, ਇਨਵੈਸਟੀਗੇਟਰ ਬਿਕਰਮਾਜੀਤ ਸਿੰਘ, ਕੁਲਇੰਦਰਜੀਤ ਸਿੰਘ, ਰਮਨਜੀਤ ਸਿੰਘ, ਹੇਮੰਤ ਕੁਮਾਰ ਅਤੇ ਸਮੂਹ ਤਹਿਸੀਲਦਾਰਾਂ, ਨਗਰ ਕÏਸਲਾਂ, ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫਸਰਾਂ, ਸਬੰਧਤ ਚਾਰਜ ਅਫਸਰਾਂ ਦੇ ਕਲਰਕਾਂ ਅਤੇ ਤਕਨੀਕੀ ਸਹਾਇਕਾਂ ਨੇ ਭਾਗ ਲਿਆ¢
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਸਤਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਹੋਈ ਬੈਠਕ ਅਗਲੀ ਖ਼ਬਰ 7 ਤੋਂ 9 ਮਾਰਚ ਤੱਕ ਐਨ.ਐਸ.ਐਨ.ਆਈ.ਐਸ., ਪਟਿਆਲਾ ਵਿਖੇ ਹੋਵੇਗਾ ਫਿਟ ਇੰਡੀਆ ਕਾਰਨੀਵਲ
Ad Position 24