ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਸਤਬੀਰ ਸਿੰਘ ਖੱਟੜਾ ਦੀ ਅਗਵਾਈ ਪਟਿਆਲਾ ਵਿਖੇ ਸਾਰੇ ਸਰਕਲ ਪ੍ਰਧਾਨਾਂ ਅਤੇ ਵਰਕਰਾਂ ਦੀ ਮੀਟਿੰਗ ਬੁਲਾਈ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਮੋਗਾ ਵਿਚ ਹੋਣ ਵਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਸਫਲ ਬਣਾਉਣ ਲਈ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ | ਮੀਟਿੰਗ ਦੌਰਾਨ ਸਾਰੇ ਸਰਕਲ ਪ੍ਰਧਾਨਾਂ ਅਤੇ ਵਰਕਰਾਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਰੈਲੀ ਦੀਆਂ ਤਿਆਰੀਆਂ ਲਈ ਉਨ੍ਹਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ | ਇਸ ਦੌਰਾਨ ਸਤਬੀਰ ਸਿੰਘ ਖੱਟੜਾ ਵਲੋਂ ਆਈ.ਟੀ. ਵਿੰਗ ਦੇ ਮੈਂਬਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਦੱਸਿਆ ਗਿਆ ਕਿ ਰੈਲੀ ਨਾਲ ਸੰਬੰਧਿਤ ਫਾਰਮ ਗੂਗਲ ਮੈਪ, ਆਨਲਾਈਨ ਲਿੰਕ ਰਾਹੀਂ ਭਰਵਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ | ਇਸ ਮੌਕੇ ਆਈ.ਟੀ. ਵਿੰਗ ਦੇ ਸਾਰੇ ਮੰਡਲ ਇੰਚਾਰਜਾਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਗਾਮੀ ਪ੍ਰੋਗਰਾਮਾਂ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਸਾਰੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਗਿਣਤੀ ਵਿਚ ਲੋਕਾਂ ਨੂੰ ਨਾਲ ਲੈ ਕੇ ਮੋਗਾ ਰੈਲੀ ਵਿਚ ਸ਼ਿਰਕਤ ਕਰਨ ਅਤੇ ਇਸ ਨੂੰ ਭਰਪੂਰ ਸਫਲ ਬਣਾਉਣ | ਇਸ ਮੀਟਿੰਗ ਵਿਚ ਗੁਰਭਜਨ ਸਿੰਘ ਪ੍ਰਧਾਨ ਆਲੋਵਾਲ ਸਰਕਲ, ਰਜਿੰਦਰ ਸਿੰਧੀ ਪ੍ਰਧਾਨ ਤਿ੍ਪੁੜੀ ਸਰਕਲ, ਗੁਰਧਿਆਨ ਸਿੰਘ ਪ੍ਰਧਾਨ ਬਰਨ ਸਰਕਲ, ਸੌਰਵ ਸ਼ਰਮਾ ਪ੍ਰਧਾਨ ਗੁਰੂ ਨਾਨਕ ਨਗਰ ਸਰਕਲ, ਹਰਪ੍ਰੀਤ ਸਿੰਘ ਭੰਬਰਾ ਜ਼ਿਲ੍ਹਾ ਆਈ.ਟੀ. ਕਨਵੀਨਰ, ਯੁਵਰਾਜ ਜੱਸੋਵਾਲ ਸਪੋਕਪਰਸਨ, ਤਰਸੇਮ ਸਿੰਘ, ਮਨਪ੍ਰੀਤ ਸਿੰਘ ਮੌਨੂ, ਨਵਜੋਤ ਸਿੰਘ ਸੈਕਟਰੀ, ਤਰਸੇਮ ਕੋਟਲੀ, ਰਿੰਕੂ, ਰਾਹੁਲ ਸਿੰਘ ਖੱਤਰੀ ਅਤੇ ਇਮਰਾਨ ਖਾਨ ਆਦਿ ਹਾਜ਼ਰ ਸਨ |