ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਫਿਟਨੈੱਸ ਕਲੱਬ ਪਟਿਆਲਾ ਵਲੋਂ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਬਾਰਾਂਦਰੀ ਗਾਰਡਨ ਵਿਚ ਖ਼ਾਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਰੇ ਮੈਂਬਰਾਂ ਨੇ ਇਕ ਦੂਜੇ ਨੂੰ ਰੰਗ ਅਤੇ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਇਸ ਦੌਰਾਨ ਮੌਜੂਦ ਮੈਂਬਰਾਂ ਨੇ ਹੋਲੀ ਦੇ ਪਰੰਪਰਾਗਤ ਗੀਤਾਂ ਅਤੇ ਸੰਗੀਤ ਦੇ ਨਾਲ ਤਿਉਹਾਰ ਦਾ ਪੂਰਾ ਅਨੰਦ ਮਾਣਿਆ | ਕਲੱਬ ਦੇ ਮੈਂਬਰਾਂ ਨੇ ਆਪਸੀ ਭਾਈਚਾਰੇ ਅਤੇ ਸਾਂਝ ਦੇ ਸੁਨੇਹੇ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਪਿਆਰ, ਏਕਤਾ ਅਤੇ ਸਕਾਰਾਤਮਿਕਤਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਹੈਪੀ ਵਰਮਾ, ਪਰਮਿੰਦਰ ਸਿੰਘ, ਤਰਨੋਤ ਸਿੰਘ, ਸੋਨੀਆ ਵਰਮਾ, ਰੁਪਿੰਦਰ ਗੋਸਵਾਮੀ ਅਤੇ ਰਾਜੇਸ਼ ਵਰਮਾ ਖ਼ਾਸ ਤੌਰ 'ਤੇ ਮੌਜੂਦ ਰਹੇ | ਸਭ ਨੇ ਮਿਲ ਕੇ ਹੋਲੀ ਦੇ ਇਸ ਰੰਗਾਰੰਗ ਸਮਾਗਮ ਦਾ ਪੂਰਾ ਅਨੰਦ ਮਾਣਿਆ |