03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਸਮਾਣਾ ਦੇ ਚੀਮਾ ਚੇਅਰਮੈਨ ਤੇ ਅਮਰੀਕੋ ਦੇਵੀ ਉੱਪ ਚੇਅਰਮੈਨ ਚੁਣੇ

Ad Position 21
No active advertisement
ਅਜੀਤ ਡੈਸਕ 06-03-2026
ਸਮਾਣਾ, 5 ਮਾਰਚ (ਪ੍ਰੀਤਮ ਸਿੰਘ ਨਾਗੀ)-ਸਮਾਣਾ ਬਲਾਕ ਸੰਮਤੀ ਦੀ ਚੇਅਰਮੈਨ ਅਤੇ ਉੱਪ-ਚੇਅਰਮੈਨ ਦੀਆਂ ਕੁਰਸੀਆਂ ਭਰੀਆਂ ਗਈਆਂ ਹਨ | ਲੰਬੇ ਸਮੇਂ ਤੋਂ ਖਾਲੀ ਪਈ ਚੇਅਰਮੈਨ ਦੀ ਕੁਰਸੀ 'ਤੇ ਹਰਦੀਪ ਸਿੰਘ ਚੀਮਾ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ | ਉਨ੍ਹਾਂ ਨੂੰ ਬਲਾਕ ਸੰਮਤੀ ਸਮਾਣਾ ਦਾ ਨਵਾਂ ਚੇਅਰਮੈਨ ਬਣਾਇਆ ਗਿਆ ਹੈ, ਜਦਕਿ ਅਮਰੀਕੋ ਦੇਵੀ ਨੂੰ ਉੱਪ-ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਦੋਵਾਂ ਨੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਹਾਜ਼ਰੀ ਵਿਚ ਅਹੁਦੇ ਸੰਭਾਲੇ | ਇਸ ਤੋਂ ਨਗਰ ਕੌਂਸਲ ਵਿਖੇ ਬਲਾਕ ਸੰਮਤੀ ਦੇ ਮੈਂਬਰਾਂ ਦੀ ਬੈਠਕ ਹੋਈ ਜਿਸ ਵਿਚ ਹਰਦੀਪ ਸਿੰਘ ਚੀਮਾ ਅਤੇ ਅਮਰੀਕੋ ਦੇਵੀ ਦੇ ਨਾਵਾਂ 'ਤੇ ਮੋਹਰ ਲਗਾਈ ਗਈ | ਵਿਧਾਇਕ ਸ. ਜੌੜਾਮਾਜਰਾ ਨੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਦਿਲੋਂ ਮੁਬਾਰਕਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਛੋਟੇ ਵੀਰ ਹਰਦੀਪ ਸਿੰਘ ਚੀਮਾ ਨੂੰ ਬਲਾਕ ਸੰਮਤੀ ਸਮਾਣਾ ਦਾ ਚੇਅਰਮੈਨ ਅਤੇ ਅਮਰੀਕੋ ਦੇਵੀ ਨੂੰ ਉੱਪ-ਚੇਅਰਮੈਨ ਬਣਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮਿਹਨਤੀ ਅਤੇ ਪਾਰਟੀ ਨੂੰ ਸਮਰਪਿਤ ਵਰਕਰਾਂ ਦਾ ਸਨਮਾਨ ਕੀਤਾ ਹੈ | ਸ. ਜੌੜਾਮਾਜਰਾ ਨੇ ਆਖਿਆ ਕਿ ਆਪ ਸਰਕਾਰ ਨੇ ਸੱਤਾ ਵੱਡੇ ਘਰਾਂ ਵਿਚੋਂ ਕੱਢ ਕੇ ਆਮ ਲੋਕਾਂ ਦੇ ਘਰ ਪਹੁੰਚਾ ਦਿੱਤੀ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਅਤੇ ਆਪ ਦੇ ਹੋਰ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਸਫ਼ਾਈ ਪ੍ਰਬੰਧ ਮਜ਼ਬੂਤ ਕਰਨ ਲਈ ਸੈਨਟਰੀ ਇੰਸਪੈਕਟਰਾਂ ਦੇ ਇਲਾਕੇ ਮੁੜ ਵੰਡੇ- ਮੇਅਰ ਅਗਲੀ ਖ਼ਬਰ ਫਿਟਨੈੱਸ ਕਲੱਬ ਵਲੋਂ ਮਨਾਇਆ ਹੋਲੀ ਦਾ ਤਿਉਹਾਰ
Ad Position 24