03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੋਗਾ ਰੈਲੀ 'ਚ ਹਲਕਾ ਘਨੌਰ ਤੋਂ ਹਜ਼ਾਰਾਂ ਭਾਜਪਾ ਵਰਕਰ ਕਰਨਗੇ ਸ਼ਮੂਲੀਅਤ- ਵਿਕਾਸ ਸ਼ਰਮਾ

Ad Position 21
No active advertisement
ਅਜੀਤ ਡੈਸਕ 06-03-2026
ਘਨੌਰ, 5 ਮਾਰਚ (ਸਰਦਾਰਾ ਸਿੰਘ ਲਾਛੜੂ)-ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿਖੇ ਹੋਣ ਜਾ ਰਹੀ ਇਤਿਹਾਸਕ ਰੈਲੀ ਨੂੰ ਸਫਲ ਬਣਾਉਣ ਲਈ ਭਾਜਪਾ ਵਰਕਰਾਂ ਵੱਲੋਂ ਜਿੱਥੇ ਪੰਜਾਬ ਦੇ ਵੱਖ-ਵੱਖ ਹਲਕਿਆਂ ਅਤੇ ਪਿੰਡਾਂ ਵਿਚ ਮੀਟਿੰਗਾਂ ਦਾ ਦੌਰ ਜਾਰੀ ਹੈ | ਉੱਥੇ ਹੀ ਹਲਕਾ ਘਨੌਰ ਵਿੱਚ ਵੀ ਹਲਕਾ ਇੰਚਾਰਜ ਵਿਕਾਸ ਸ਼ਰਮਾ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਮੋਗਾ ਰੈਲੀ ਲਈ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਨ | ਵਿਕਾਸ ਸ਼ਰਮਾ ਨੇ ਕਿਹਾ ਕਿ ਮੋਗਾ ਰੈਲੀ ਵਿਚ ਹਲਕੇ ਘਨੌਰ ਤੋਂ 1000 ਤੋਂ ਵੱਧ ਵਰਕਰ ਸ਼ਾਮਲ ਹੋਣਗੇ | ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਵਿਚ ਸਕਾਰਾਤਮਕ ਬਦਲਾਅ ਦਾ ਸੰਦੇਸ਼ ਦੇਵੇਗੀ | ਪੰਜਾਬ ਦੀ ਜਨਤਾ ਹੁਣ ਵਿਕਾਸ, ਪਾਰਦਰਸ਼ਤਾ ਅਤੇ ਸਥਿਰ ਸ਼ਾਸਨ ਦੀ ਉਮੀਦ ਕਰਦੀ ਹੈ ਅਤੇ ਆਉਣ ਵਾਲੇ 2027 ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੂਰਨ ਬਹੁਮਤ ਨਾਲ ਸਰਕਾਰ ਬਣਾਕੇ ਪੰਜਾਬ ਨੂੰ ਨਵੀਂ ਦਿਸ਼ਾ ਦੇਵੇਗੀ |
ਮੋਗਾ ਰੈਲੀ ਲਈ ਵਰਕਰਾਂ ਵਿਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਪਿੰਡ ਵਿਚ ਵਰਕਰਾਂ ਵਲੋਂ ਡੋਰ-ਟੂ-ਡੋਰ ਸੰਪਰਕ ਕਰਕੇ ਲੋਕਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਲਈ ਅਪੀਲ ਕੀਤੀ ਜਾ ਰਹੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜਸਪਾਲ ਸਿੰਘ ਜ਼ਿਲ੍ਹਾ ਪ੍ਰਧਾਨ, ਸੰਜੀਵ ਪਾਂਡੇ ਘਨੌਰ ਰੈਲੀ ਪ੍ਰਭਾਰੀ ਨੇ ਕਿਹਾ ਕਿ ਪਾਰਟੀ ਜਮੀਨੀ ਪੱਧਰ 'ਤੇ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ ਅਤੇ ਵਰਕਰਾਂ ਦੀ ਏਕਤਾ, ਅਨੁਸ਼ਾਸਨ ਅਤੇ ਸਮਰਪਣ ਹੀ ਪਾਰਟੀ ਦੀ ਅਸਲੀ ਤਾਕਤ ਹੈ | ਇਸ ਮੌਕੇ ਮੰਡਲ ਪ੍ਰਧਾਨ ਘਨੌਰ ਕਮਲਜੀਤ ਸਿੰਘ, ਜਿਲਾ ਮੀਤ ਪ੍ਰਧਾਨ ਹਰਜਿੰਦਰ ਸਿੰਘ, ਕਿਸਾਨ ਮੋਰਚਾ ਪੰਜਾਬ ਆਗੂ ਪਾਖਰ ਸਿੰਘ, ਨਰਿੰਦਰ ਕੁਮਾਰ ਸੂਦ ਸੀਨੀਅਰ ਭਾਜਪਾ ਆਗੂ, ਰਜਨੀਸ਼ ਕੁਮਾਰ ਹਰਪਾਲਪੁਰ ਮੰਡਲ, ਬਲਕਾਰ ਸਿੰਘ ਐਸ.ਸੀ. ਵਿੰਗ ਪ੍ਰਧਾਨ, ਗੁਰਦਮਨ ਸਿੰਘ ਯੁਵਾ ਮੋਰਚਾ ਸੇਹਰੀ, ਪ੍ਰਧਾਨ, ਨੀਲਮ ਰਾਣੀ ਮਹਿਲਾ ਮੋਰਚਾ ਪ੍ਰਧਾਨ, ਟੇਕ ਚੰਦ ਰਿੰਕੂ ਓਬੀਸੀ ਮੋਰਚਾ, ਵਿਨੋਦ ਲੋਹਸਿੰਬਲੀ, ਸੋਹਣ ਲਾਲ, ਸੁਕਚੈਨ ਸਿੰਘ, ਪ੍ਰਵੀਨ ਸੌਂਟਾ, ਮਲਕੀਤ ਸਿੰਘ ਸਰਾਲਾ, ਕੁਲਬੀਰ ਸਿੰਘ ਸਰਾਲਾ, ਅਮੀ ਚੰਦ, ਜਾਗਰ ਸਿੰਘ, ਬਲਦੇਵ ਸਿੰਘ, ਕਾਕਾ ਸ਼ਰਮਾ , ਹਰਦੀਪ ਸਿੰਘ ਮਰਦਾਨਪੁਰ, ਜੋਗਿੰਦਰਮੋਹਨ ਸ਼ਰਮਾ, ਧਰਮਰਾਜ ਸਿੰਘ ਜੰਡਮੰਘੋਲੀ, ਕੁਲਬੀਰ ਸਿੰਘ ਲਾਛੜੂ, ਸੁਰਿੰਦਰ ਸਿੰਘ, ਕਿਰਨਜੀਤ ਸਿੰਘ, ਸੁਰਿੰਦਰ ਕੁਮਾਰ, ਰਿੰਕੂ ਹਰਪਾਲਪੁਰ, ਮਨੀ ਮਿੱਤਲ, ਬਲਜੀਤ ਸਿੰਘ, ਨਿਰਮਲ ਸਿੰਘ ਫੌਜੀ, ਸਚਿਨ ਕੁਮਾਰ, ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਵਨ ਗੁਪਤਾ ਨੇ ਵਿਕਰਮ ਕੁਮਾਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਹਿਮਾਚਲ ਇਕਾਈ ਦਾ ਸੂਬਾ ਕਨਵੀਨਰ ਕੀਤਾ ਨਿਯੁਕਤ ਅਗਲੀ ਖ਼ਬਰ ਨਗਰ ਨਿਗਮ ਵਲੋਂ ਸਫ਼ਾਈ ਪ੍ਰਬੰਧ ਮਜ਼ਬੂਤ ਕਰਨ ਲਈ ਸੈਨਟਰੀ ਇੰਸਪੈਕਟਰਾਂ ਦੇ ਇਲਾਕੇ ਮੁੜ ਵੰਡੇ- ਮੇਅਰ
Ad Position 24