ਪਟਿਆਲਾ, 5 ਮਾਰਚ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਦੀ ਹਿਮਾਚਲ ਇਕਾਈ ਦੇ ਪੁਨਰਗਠਨ ਦੇ ਹਿੱਸੇ ਵਜੋਂ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਬੁਸ਼ਹਿਰਾ ਦੇ ਵਾਸੀ ਵਿਕਰਮ ਕੁਮਾਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਹਿਮਾਚਲ ਇਕਾਈ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਉਹ ਹਿਮਾਚਲ ਤੋਂ ਪਟਿਆਲਾ, ਪੰਜਾਬ ਵਿਚ ਪਾਰਟੀ ਦੇ ਰਾਸ਼ਟਰੀ ਦਫ਼ਤਰ ਵਿਚ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੂੰ ਮਿਲਣ ਲਈ ਆਏ ਸਨ ਅਤੇ ਹਿਮਾਚਲ ਵਿਚ ਸ਼ਿਵ ਸੈਨਾ ਹਿੰਦੁਸਤਾਨ ਲਈ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ | ਉਨ੍ਹਾਂ ਦਾ ਪਰਿਵਾਰ ਪਹਿਲਾਂ ਹੀ ਸ਼ਿਵ ਸੈਨਾ ਹਿੰਦੁਸਤਾਨ ਨਾਲ ਜੁੜਿਆ ਹੋਇਆ ਹੈ | ਪਾਰਟੀ ਪ੍ਰਤੀ ਉਨ੍ਹਾਂ ਦੇ ਪਰਿਵਾਰ ਦੀ ਸੇਵਾ ਨੂੰ ਮਾਨਤਾ ਦਿੰਦੇ ਹੋਏ, ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਵਿਕਰਮ ਕੁਮਾਰ ਨੂੰ ਪਾਰਟੀ ਦੀ ਹਿਮਾਚਲ ਪ੍ਰਦੇਸ ਇਕਾਈ ਦਾ ਸੂਬਾ ਕਨਵੀਨਰ ਨਿਯੁਕਤ ਕੀਤਾ | ਉਨ੍ਹਾਂ ਨੂੰ ਹਿਮਾਚਲ ਵਿਚ ਸ਼ਿਵ ਸੈਨਾ ਹਿੰਦੁਸਤਾਨ ਮੈਂਬਰਸ਼ਿਪ ਮੁਹਿੰਮ ਦੀ ਅਗਵਾਈ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ | ਉਹ ਹਿਮਾਚਲ ਇਕਾਈ ਦੇ ਪੁਨਰਗਠਨ ਵਿਚ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਦੀ ਸਹਾਇਤਾ ਕਰਨਗੇ | ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਉਨ੍ਹਾਂ ਨੂੰ ਪਾਰਟੀ ਦੇ ਰਾਸ਼ਟਰੀ ਦਫਤਰ ਵਿਚ ਪਾਰਟੀ ਦੀ ਭਗਵਾ ਪਟਕਾ ਪਵਾ ਕੇ ਇਸ ਅਹੁਦੇ 'ਤੇ ਨਿਯੁਕਤ ਕੀਤਾ | ਉਨ੍ਹਾਂ ਦੀ ਮਾਤਾ, ਸ੍ਰੀਮਤੀ ਵੀਨਾ ਬਾਂਸਲ ਵੀ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਲਈ ਮੌਜੂਦ ਸਨ | ਇੱਥੇ ਕਰਵਾਏ ਪੋ੍ਰਗਰਾਮ ਮਹਾਂ ਪੰਜਾਬ ਸੇਵਾ ਸੰਘ ਪੰਜਾਬ ਦੇ ਪ੍ਰਧਾਨ ਬਲਜਿੰਦਰ ਧੀਮਾਨ, ਮਹਾਂਸਕੱਤਰ ਗੈਰੀ ਗਿੱਲ ਅਤੇ ਪ੍ਰੈੱਸ ਸਕੱਤਰ ਕੇਵਲ ਕਿ੍ਸ਼ਨ ਨੇ ਸ਼ਮੂਲੀਅਤ ਕੀਤੀ | ਇਸੇ ਮੌਕੇ ਸ੍ਰੀ ਰਾਜੇਸ਼ਵਰੀ ਸੇਵਾ ਦਲ ਪੰਜਾਬ ਪਟਿਆਲਾ ਦੇ ਪ੍ਰਧਾਨ ਸੁਰਜੀਤ ਕੁਮਾਰ ਯਾਦਵ, ਮਹਾਂ ਸਕੱਤਰ ਨੀਰਜ ਕੁਮਾਰ ਅਤੇ ਸਕੱਤਰ ਨੀਰਜ ਗੋਇਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹੋਲੀ ਦੇ ਜਸ਼ਨ ਵਿਚ ਜਗਜੀਤ ਸਿੰਘ, ਜਿਪਸਾ, ਪ੍ਰੀਤੀ, ਪੂਜਾ, ਅਭਿਸ਼ੇਕ ਗੋਇਲ, ਸੁਮਿਤ ਕੁਮਾਰ, ਪ੍ਰਵੀਨ ਕੁਮਾਰ, ਮੁਨੀਸ਼, ਹਨੀ, ਪ੍ਰਦੀਪ ਕੁਮਾਰ, ਹਿਮਾਂਸ਼ੂ ਬਾਂਸਲ, ਸਤਿੰਦਰ ਸ਼ਰਮਾ, ਵਾਸੂ ਸ਼ਰਮਾ, ਦੇਵ ਸ਼ਰਮਾ, ਪੁਸ਼ਯ, ਪੁਨੀਤ ਅਤੇ ਸੰਸਥਾ ਦੇ ਹੋਰ ਮੈਂਬਰਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ | ਸੰਸਥਾਵਾਂ ਵਲੋਂ ਆਸ਼ਰਮ ਦੇ ਨਿਵਾਸੀਆਂ ਲਈ ਮਿਠਾਈਆਂ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ |