03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੁਖਜੀਤ ਸਿੰਘ ਬਘੌਰਾ ਨੇ ਗਗਨ ਚੌਂਕ ਨੂੰ ਚੌੜਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਰਾਜਪੁਰਾ ਦੇ ਗਗਨ ਚੌਕ ਨੂੰ ਚੌੜਾ ਕਰਨ ਅਤੇ ਇਲਾਕੇ ਵਿੱਚ ਟ੍ਰੈਫਿਕ ਸੁਵਿਧਾਵਾਂ ਸੁਧਾਰਨ ਸਬੰਧੀ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਮ ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਪਟਿਆਲਾ ਨੂੰ ਗਗਨ ਚੌਕ ਤੋਂ ਰਾਜਪੁਰਾ ਟਾਊਨ ਤੱਕ ਸੜਕ ਦੇ ਦੋਹਾਂ ਪਾਸਿਆਂ ਨੂੰ ਪਹਿਲ ਦੇ ਅਧਾਰ 'ਤੇ ਚੌੜਾ ਕਰਨ ਦੀ ਮੰਗ ਕੀਤੀ | ਜਥੇਦਾਰ ਬਘੌਰਾ ਨੇ ਦੱਸਿਆ ਕਿ ਇਸ ਰਸਤੇ ਰਾਹੀਂ ਦਿੱਲੀ ਤੋਂ ਅੰਮਿ੍ਤਸਰ ਤੱਕ ਦੀ ਭਾਰੀ ਟ੍ਰੈਫਿਕ ਲੰਘਦੀ ਹੈ | ਜਿਸ ਕਰਕੇ ਸਰਕਾਰੀ ਬੱਸਾਂ ਅਤੇ ਵਪਾਰਕ ਵਾਹਨਾਂ ਦੀ ਆਵਾਜਾਈ ਵੱਡੀ ਗਿਣਤੀ 'ਚ ਹੁੰਦੀ ਹੈ | ਰਾਜਪੁਰਾ ਟਾਊਨ ਦੇ ਅੰਦਰ ਦੁਕਾਨਾਂ ਅਤੇ ਬਾਜਾਰ ਹੋਣ ਕਰਕੇ ਟ੍ਰੈਫਿਕ ਜਾਮ ਆਮ ਗੱਲ ਬਣ ਗਈ ਹੈ, ਜਿਸ ਨਾਲ ਰੋਜਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਰਾਜਪੁਰਾ ਓਵਰਬਿ੍ਜ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ ਅਤੇ ਗਗਨ ਚੌਕ ਤੋਂ ਪਟਿਆਲਾ ਰੋਡ ਤੱਕ ਨਵਾਂ ਓਵਰਬਿ੍ਜ ਤਿਆਰ ਕੀਤਾ ਜਾਵੇ, ਤਾਂ ਜੋ ਸਹਿਰ ਅੰਦਰ ਦੀ ਟ੍ਰੈਫਿਕ ਨੂੰ ਬਾਹਰੋਂ ਆਉਣ ਵਾਲੀ ਟ੍ਰੈਫਿਕ ਤੋਂ ਵੱਖ ਕੀਤਾ ਜਾ ਸਕੇ | ਜਥੇਦਾਰ ਬਘੌਰਾ ਨੇ ਇਹ ਵੀ ਉਜਾਗਰ ਕੀਤਾ ਕਿ ਸੰਭੂ ਤੋਂ ਬਹਾਦਰਗੜ੍ਹ ਤੱਕ ਦੀ ਸੜਕ ਕਾਫੀ ਸਮੇਂ ਤੋਂ ਖ਼ਰਾਬ ਹਾਲਤ 'ਚ ਹੈ ਭਾਵੇਂ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਅਧੀਨ ਆਉਂਦੀ ਹੈ ਪਰ ਕਈ ਸਾਲਾਂ ਤੋਂ ਇਸ ਦੀ ਮੁਰੰਮਤ ਨਹੀਂ ਹੋਈ | ਇਸ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਨਿਗਰਾਨ ਇੰਜੀਨੀਅਰ ਮਨਪ੍ਰੀਤ ਸਿੰਘ ਦੁਆ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਉਮੀਦ ਜਤਾਈ ਕਿ ਪ੍ਰਸ਼ਾਸਨ ਜਲਦੀ ਕਾਰਵਾਈ ਕਰੇਗਾ |
Ad Position 22
No active advertisement
ਪਿਛਲੀ ਖ਼ਬਰ 14 ਨੂੰ ਮੋਗਾ 'ਚ ਹੋਣ ਵਾਲੀ ਰੈਲੀ ਸੰਬੰਧੀ ਬੈਠਕ ਅਗਲੀ ਖ਼ਬਰ ਪਵਨ ਗੁਪਤਾ ਨੇ ਵਿਕਰਮ ਕੁਮਾਰ ਨੂੰ ਸ਼ਿਵ ਸੈਨਾ ਹਿੰਦੁਸਤਾਨ ਹਿਮਾਚਲ ਇਕਾਈ ਦਾ ਸੂਬਾ ਕਨਵੀਨਰ ਕੀਤਾ ਨਿਯੁਕਤ
Ad Position 24