27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

-ਮਾਮਲਾ ਨਾਜਾਇਜ਼ ਕਬਜ਼ੇ ਹਟਾਉਣ ਦਾ-

Ad Position 21
No active advertisement
ਭੁਪਿੰਦਰਾ ਰੋਡ ਤੋਂ ਸਿਵਲ ਲਾਈਨ ਸਕੂਲ, ਸਿਵਲ ਲਾਈਨ ਸਕੂਲ ਤੋਂ ਮਨੀਪਾਲ ਹਸਪਤਾਲ ਤਕ ਸ਼ੋ-ਰੂਮਾਂ ਅੱਗੇ ਗਮਲੇ ਅਤੇ ਹੋਰ ਸਾਮਾਨ ਰੱਖ ਕੀਤੇ ਗਏ ਕਬਜ਼ਿਆਂ ਦਾ ਦਿ੍ਸ਼ | ਅਨਾਰਦਾਨਾ ਚੌਂਕ ਤੋਂ ਕਾਰੋਬਾਰੀ ਸਥਾਨ ਤੋਂ ਚੁੱਕੀਆਂ ਗਈਆਂ ਰੇਹੜੀਆਂ ਦਾ ਦਿ੍ਸ਼ | ਤਸਵੀਰ : ਵਰੁਣ ਸੈਣੀ <br/> 09-03-2026
ਨਗਰ ਨਿਗਮ ਦਾ ਐਲਾਨ, ਸਰਮਾਏਦਾਰ ਖ਼ੁਸ਼, ਗ਼ਰੀਬ ਪ੍ਰੇਸ਼ਾਨ, ਆਮ ਆਦਮੀ ਹੈਰਾਨ
ਅਮਰਬੀਰ ਸਿੰਘ ਆਹਲੂਵਾਲੀਆ
ਪਟਿਆਲਾ, 8 ਮਾਰਚ-ਜਿਵੇਂ ਹੀ ਨਗਰ ਨਿਗਮ ਵਲੋਂ ਆਮ ਲੋਕਾਂ ਨੂੰ ਸੁਖਾਲੀ ਆਵਾਜਾਈ ਦੇ ਮੌਲਿਕ ਅਧਿਕਾਰ ਨੂੰ ਸੁਰੱਖਿਅਤ ਕਰਨ ਲਈ ਸੜਕਾਂ 'ਤੇ ਨਜਾਇਜ਼ ਕਬਜ਼ੇ ਹਟਾਉਣ ਦਾ ਐਲਾਨ ਕੀਤਾ ਤਾਂ ਆਮ ਲੋਕਾਂ ਵਲੋਂ ਰਾਹਤ ਤੇ ਸਕੂਨ ਮਹਿਸੂਸ ਕੀਤਾ ਗਿਆ | ਹੋਵੇ ਵੀ ਕਿਉਂ ਨਾ ਲੰਬੇ ਸਮੇਂ ਤੋਂ ਲੋਕਾਂ ਦੀ ਇਸ ਮੰਗ ਨੂੰ ਲੰਘੀਆਂ ਸਰਕਾਰਾਂ ਵੀ ਪੂਰਾ ਨਹੀਂ ਕਰ ਸਕੀਆਂ ਸਨ | ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਇਸ ਮੁਹਿੰਮ ਦਾ ਆਗਾਜ਼ ਵੀ ਕਰ ਦਿੱਤਾ ਹੈ | ਇਸ ਵਾਰ ਲੈਂਡ ਸ਼ਾਖਾ ਦੇ ਅਧਿਕਾਰੀਆਂ ਨੂੰ ਚਾਹੁੰਦੇ ਨਾ ਚਾਹੰੁਦੇ ਇਹ ਕਦਮ ਚੁੱਕਣਾ ਪੈਣਾ ਸੀ ਕਿਉਂਕਿ ਇਹ ਮੰਗ ਲੰਘੇ ਜਨਰਲ ਹਾਊਸ ਵਿਚ ਹੁਕਮਰਾਨ ਧਿਰ ਸਣੇ ਬੈਠੇ ਹਰ ਪਾਰਟੀ ਦੇ ਕੌਂਸਲਰ ਵਲੋਂ ਵੀ ਕੀਤੀ ਗਈ ਸੀ |
ਕਮਿਸ਼ਨਰ ਪਰਮਜੀਤ ਸਿੰਘ ਨੇ ਕੌਂਸਲਰਾਂ ਵਲੋਂ ਕਬਜ਼ੇ ਹਟਾਉਣ ਮੌਕੇ ਫ਼ੋਨ ਨਾ ਕਰਨ ਦੀ ਸ਼ਰਤ ਰੱਖਣ ਦੀ ਗੱਲ ਕਰਦਿਆਂ ਚੁਨੌਤੀ ਸਵੀਕਾਰ ਵੀ ਕੀਤੀ ਗਈ ਸੀ | ਦੇਖਣਾ ਇਹ ਹੋਵੇਗਾ ਕਿ ਰਾਜਨੀਤਕ ਲੋਕਾਂ ਅਤੇ ਨਿਗਮ ਪ੍ਰਸ਼ਾਸਨ ਦੀ ਬਣੀ ਨਵੀਂ ਇੱਕਜੁੱਟਤਾ ਉਨ੍ਹਾਂ ਥਾਵਾਂ 'ਤੇ ਹੀ ਰੇਹੜੀਆਂ ਫੜੀਆਂ ਹਟਾਉਣ ਦੇ ਕੰਮ ਵਿਚ ਤੇਜ਼ੀ ਲਿਆਏਗਾ ਜਿੱਥੇ ਵੱਡੇ ਸ਼ੋਅ ਰੂਮ ਮਾਲਕਾਂ ਨੂੰ ਫ਼ਾਇਦਾ ਪਹੁੰਚੇ, ਜਾਂ ਹਰ ਥਾਂ ਬਰਾਬਰਤਾ ਨੂੰ ਤਰਜੀਹ ਦਿੰਦਿਆਂ ਕਾਰਵਾਈ ਕਰ ਆਮ ਆਦਮੀ ਨੂੰ ਰਾਹਤ ਦੇਵੇਗੀ | ਲੰਘੇ ਦਿਨੀਂ ਵਿਚ ਭੁਪਿੰਦਰਾ ਰੋਡ ਉੱਤੇ ਨੌਜਵਾਨਾਂ ਵਲੋਂ ਲਗਾਈਆਂ ਜਾਂਦੀਆਂ ਰੇਹੜੀਆਂ ਫੜੀਆਂ ਜਿਨ੍ਹਾਂ ਵਿਚ ਵੱਡੀ ਗਿਣਤੀ ਹੁਣ ਪੰਜਾਬੀਆਂ ਦੀ ਵੀ ਹੈ ਨੂੰ ਹਟਾ ਦਿੱਤਾ ਗਿਆ, ਅਨਾਰਦਾਨਾ ਚੌਂਕ ਵਿਚ ਪਿੱਛੇ 70 ਸਾਲਾ ਤੋਂ ਲੱਗੀਆਂ ਰੇਹੜੀਆਂ ਫੜੀਆਂ ਹਟਾਈਆਂ ਗਈਆਂ ਇੱਥੇ ਵੀ ਪਟਿਆਲਾ ਦੇ ਮੂਲ ਨਿਵਾਸੀ ਹੀ ਕੰਮ ਕਰਦੇ ਸਨ | ਰਾਜਿੰਦਰਾ ਹਸਪਤਾਲ ਦੇ ਪਿੱਛੇ ਲੰਘਦੀ ਸੜਕ ਉੱਪਰੋਂ ਵੀ ਕਈ ਵਾਰ ਕਾਰਵਾਈ ਕਰ ਰੇਹੜੀਆਂ ਫੜੀਆਂ ਹਟਾਈਆਂ ਗਈਆਂ | ਲੀਲ੍ਹਾ ਭਵਨ ਰੋਡ ਤੋਂ ਬਡੂੰਗਰ ਚੌਂਕ ਤੱਕ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇਸੇ ਤਰ੍ਹਾਂ ਨਿਗਮ ਹਦੂਦ ਵਿਚ ਕਈ ਥਾਈਾ ਕਾਰਵਾਈ ਹੋਈ | ਇਹ ਕਾਰਵਾਈ ਕਾਨੂੰਨ ਮੁਤਾਬਿਕ ਸਹੀ ਸੀ ਤੇ ਹੋਣੀ ਵੀ ਚਾਹੀਦੀ ਸੀ | ਅਜਿਹੀਆਂ ਕਾਰਵਾਈਆਂ 'ਤੇ ਉਨ੍ਹਾਂ ਸਰਮਾਏਦਾਰਾਂ ਦੇ ਮੂੰਹ 'ਤੇ ਮੁਸਕਾਨ ਦਿਖੀ, ਜਿਨ੍ਹਾਂ ਵਲੋਂ ਵੱਡੇ-ਵੱਡੇ ਕਾਰੋਬਾਰੀ ਸਥਾਨਾਂ ਦੀਆਂ ਪਾਰਕਿੰਗਾਂ, ਬੇਸਮੈਂਟਾਂ ਨੰੂ ਦਸ ਕਈ ਮੰਜ਼ਿਲਾਂ ਸ਼ੋਅਰੂਮ ਬਣਾਏ | ਮੌਜੂਦਾ ਸਮੇਂ ਕਿਸੇ ਦੀ ਪਾਰਕਿੰਗ ਬੇਸਮੈਂਟ ਵਿਚ ਨਾ ਹੋ ਕੇ ਸੜਕਾਂ 'ਤੇ ਹੀ ਹੈ | ਇਸ ਤੋਂ ਵੀ ਅੱਗੇ ਸ਼ੋ-ਰੂਮਾਂ ਦੇ ਬਾਹਰ ਸਰਕਾਰੀ ਥਾਵਾਂ ਉੱਪਰ ਵੀ ਪੱਕੇ ਅਤੇ ਚਲੰਤ ਕਬਜ਼ੇ ਕਰ ਕਈ ਸੌ ਫੁੱਟ ਦੀ ਸੜਕ ਨੂੰ ਨਾਲੀਆਂ ਵਰਗਾ ਬਣਾ ਦਿੱਤਾ ਗਿਆ ਹੈ | ਇਸ ਦੀ ਮਿਸਾਲ ਭੁਪਿੰਦਰਾ ਰੋਡ ਤੋਂ ਸਿਵਲ ਲਾਈਨ ਸਕੂਲ ਤਕ ਤੇ ਉੱਥੋਂ ਮਨੀਪਾਲ ਹਸਪਤਾਲ ਤਕ ਬਣੇ ਸ਼ੋਅਰੂਮ ਜਿਨ੍ਹਾਂ ਵਿਚ ਜ਼ਿਆਦਾਤਰ ਹੋਟਲ ਹਨ ਵਲੋਂ ਪਾਰਕਿੰਗ ਲਈ ਬਣੀਆਂ ਬੇਸਮੈਂਟਾਂ ਦੇ ਨਾਲ-ਨਾਲ ਸ਼ੋ-ਰੂਮਾਂ ਅੱਗੇ 100-100 ਫੁੱਟ ਸਰਕਾਰੀ ਜਗ੍ਹਾ ਉੱਤੇ ਕਬਜ਼ੇ ਕਰ ਕਾਰੋਬਾਰ ਚਲਾਇਆ ਜਾ ਰਿਹਾ ਹੈ | ਇੱਥੇ ਇਹ ਵੀ ਦੱਸਣ ਵਿਚ ਸੰਕੋਚ ਨਹੀਂ ਹੁੰਦਾ ਕਿ ਇਹ ਸ਼ੋ-ਰੂਮਾਂ ਦੇ ਮਾਲਕ ਜਾਂ ਕਿਰਾਏਦਾਰ ਸੂਬਾ ਸਰਕਾਰ ਦੇ ਮੌਜੂਦਾ ਤੇ ਸੇਵਾਮੁਕਤ ਉੱਚ ਅਧਿਕਾਰੀਆਂ ਦੇ ਨਾਲ-ਨਾਲ ਹੁਣ ਤਕ ਰਾਜ ਕਰਨ ਵਾਲੀਆਂ ਪਾਰਟੀਆਂ ਦੇ ਨੁਮਾਇੰਦਿਆਂ ਦੇ ਹਨ | ਇਸੇ ਤਰ੍ਹਾਂ ਅਨਾਰਦਾਨਾ ਚੌਂਕ ਵਿਚ ਖੜ੍ਹੀਆਂ ਉਨ੍ਹਾਂ ਰੇਹੜੀਆਂ ਫੜੀਆਂ ਨੂੰ ਚੁਕਵਾ ਲਿਆ ਗਿਆ ਜੋ ਚੌਂਕ ਤੋਂ ਅੱਗੇ 2 ਹਜ਼ਾਰ ਗਜ਼ ਤੋਂ ਵਧ ਵਿਚ ਬਣਾਏ ਜਾ ਰਹੇ ਕਾਰੋਬਾਰੀ ਸਥਾਨ ਦੇ ਜਾਂਦੇ ਰਸਤੇ ਵਿਚ ਲੱਗੀਆਂ ਹੋਈਆਂ ਸਨ | ਇਸੇ ਤਰ੍ਹਾਂ ਦਾ ਹਾਲ ਰਾਜਿੰਦਰਾ ਹਸਪਤਾਲ ਦੇ ਪਿੱਛੇ ਬਡੂੰਗਰ ਵਲ ਜਾਂਦੀ ਸੜਕ ਦਾ ਵੀ ਦੇਖਣ ਨੂੰ ਮਿਲਦਾ ਹੈ | ਜਿੱਥੇ ਇਸ ਇੰਸਟੀਚਿਊਟ ਦੇ ਨਾਮ ਉੱਪਰ ਬਣਾਏ ਹਸਪਤਾਲ ਦੀ ਪਾਰਕਿੰਗ ਬੇਸਮੈਂਟ ਵਿਚ ਦਿਖਾਈ ਗਈ ਪਰੰਤੂ ਪਾਰਕਿੰਗ ਤਾਂ ਦੂਰ ਦੀ ਗਲ ਸਰਕਾਰੀ ਜਗ੍ਹਾ ਉੱਤੇ ਸੰਗਲ਼ ਲਗਾ ਕੇ ਆਏ ਲੋਕਾਂ ਨੂੰ ਵਾਹਨ ਸੜਕ ਉੱਪਰ ਖੜ੍ਹੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਇਸੇ ਲਈ ਇਹ ਕਹਿਣ ਵਿਚ ਹਰਜ ਨਹੀਂ ਹੁੰਦਾ ਕਿ ਨਿਗਮ ਦੀ ਇਸ ਕਾਰਵਾਈ ਨਾਲ ਵੱਡੇ ਕਾਰੋਬਾਰੀ ਖ਼ੁਸ਼, ਗ਼ਰੀਬ ਪ੍ਰੇਸ਼ਾਨ ਅਤੇ ਇਹ ਵਰਤਾਰੇ ਨੂੰ ਦੇਖ ਆਮ ਆਦਮੀ ਹੈਰਾਨ ਹੈ | ਪਰੰਤੂ ਮੇਅਰ ਕੁੰਦਨ ਗੋਗੀਆ ਦੇ ਵਿਸ਼ੇਸ਼ ਥਾਪੜੇ ਅਤੇ ਕੌਂਸਲਰਾਂ ਦੇ ਸਾਥ ਦੇਣ ਦੇ ਵਾਅਦੇ ਤੋਂ ਬਾਅਦ ਕਮਿਸ਼ਨਰ ਆਪਣੇ ਕਹੇ 'ਤੇ ਖਰੇ ਉੱਤਰੇ ਹਨ ਜਾਂ ਨਹੀਂ ਵਕਤ ਦੱਸੇਗਾ! ਕਈ ਲੋਕਾਂ ਨੇ ਗੱਲ ਕਰਨ 'ਤੇ ਦੱਸਿਆ ਕਿ ਇਕਸਾਰ ਕਾਰਵਾਈ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਦਾ ਆਮ ਜਨਤਾ ਵਿਚ ਅਕਸ ਹਾਂ ਪੱਖੀ ਹੀ ਬਣਾਏਗਾ |
Ad Position 22
No active advertisement
ਪਿਛਲੀ ਖ਼ਬਰ ਮਿੰਟੂ ਤੇ ਟਿਵਾਣਾ ਦੀ ਅਗਵਾਈ 'ਚ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਔਰਤਾਂ ਨੇ ਮਨਾਈ ਖੁਸ਼ੀ ਅਗਲੀ ਖ਼ਬਰ ਸਮਾਣਾ ਦੇ ਬੱਸ ਅੱਡੇ 'ਚ ਏਅਰ ਕੰਡੀਸ਼ਨਰਾਂ ਦੀਆਂ ਕਾਪਰ ਦੀਆਂ ਪਾਈਪਾਂ ਚੋਰੀ
Ad Position 24