27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਜਪਾ ਵਪਾਰ ਮੰਡਲ ਨਾਭਾ ਦਾ ਹੋਇਆ ਗਠਨ, ਅਮਰ ਚੰਦ ਕਥੂਰੀਆ ਬਣੇ ਪ੍ਰਧਾਨ

Ad Position 21
No active advertisement
ਨਾਭਾ ਵਿਖੇ ਭਾਜਪਾ ਵਪਾਰ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਨਵ-ਨਿਯੁਕਤ ਪ੍ਰਧਾਨ ਅਮਰ ਚੰਦ ਕਥੂਰੀਆ ਸਾਥੀ ਮੈਂਬਰਾਂ ਨਾਲ | ਤਸਵੀਰ : ਜਗਨਾਰ ਸਿੰਘ ਦੁਲੱਦੀ <br/> 09-03-2026
ਨਾਭਾ, 8 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਵਪਾਰ ਮੰਡਲ ਨਾਭਾ ਦਾ ਗਠਨ ਕੀਤਾ ਗਿਆ | ਜਿਸ 'ਚ ਅਮਰ ਚੰਦ ਕਥੂਰੀਆਂ ਨੂੰ ਪ੍ਰਧਾਨ, ਰਮੇਸ਼ ਕੁਮਾਰ ਚੁੱਘ ਅਤੇ ਪਵਨ ਕੁਮਾਰ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ | ਇਸ ਸੰਬੰਧ 'ਚ ਵਾਪਾਰ ਮੰਡਲ ਦੀ ਹੋਈ ਪਹਿਲੀ ਮੀਟਿੰਗ ਵਿਚ ਪ੍ਰਧਾਨ ਅਮਰ ਚੰਦ ਕਥੂਰੀਆਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਆਦੇਸ਼ਾਂ ਮੁਤਾਬਿਕ ਨਾਭਾ ਸ਼ਹਿਰ ਅੰਦਰ ਵਪਾਰ ਮੰਡਲ ਦਾ ਗਠਨ ਕੀਤਾ ਗਿਆ ਹੈ ਜੋ ਕਿ ਵਪਾਰੀਆਂ ਨੂੰ ਆ ਰਹੀਆਂ ਦਰਵੇਸ ਸਮੱਸਿਆਵਾਂ ਦਾ ਸੁਚੱਜੇ ਢੰਗ ਨਾਲ ਹੱਲ ਕਰਵਾਏਗਾ | ਮੰਡਲ ਪ੍ਰਧਾਨ ਪਰਮਿੰਦਰ ਗੁਪਤਾ ਅਤੇ ਸੀਨੀਅਰ ਆਗੂ ਗੁਰਿੰਦਰਜੀਤ ਸਿੰਘ ਸੋਢੀ, ਮੁਨੀਸ਼ ਮਿੱਤਲ, ਐਡਵੋਕੇਟ ਅਤੁੱਲ ਬਾਂਸਲ ਵਲੋਂ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ | ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ''ਬਦਲਾਓ ਰੈਲੀ'' 'ਚ ਵਿਧਾਨ ਸਭਾ ਹਲਕਾ ਨਾਭਾ ਤੋਂ ਵੱਡੀ ਗਿਣਤੀ 'ਚ ਭਾਜਪਾ ਵਰਕਰ ਹਿੱਸਾ ਲੈਣਗੇ | ਇਸ ਮੌਕੇ ਭਾਜਪਾ ਵਪਾਰ ਮੰਡਲ ਨਾਭਾ ਦੇ ਨਵ ਨਿਯੁਕਤ ਪ੍ਰਧਾਨ ਅਮਰ ਚੰਦ ਕਥੂਰੀਆ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਅੱਜ ਹੋਈ ਮੀਟਿੰਗ 'ਚ ਐਡਵੋਕੇਟ ਨਰਿੰਦਰ ਸ਼ਰਮਾ, ਰਵਿੰਦਰ ਚੁੱਘ, ਰੌਬਿਨ ਗੋਇਲ, ਸਾਬਕਾ ਕੌਂਸਲਰ ਸੰਨੀ, ਰਾਜੇਸ਼ ਚੁੱਘ, ਮਨੀਸ਼ ਮਿੱਤਲ, ਬਲਵਿੰਦਰ ਸਿੰਘ, ਕਮਲ ਗੋਇਲ , ਹਰਸ਼ਿਤ ਬਾਂਸਲ, ਸ਼ਿੰਗਾਰਾ ਸਿੰਘ ਤੋਂ ਇਲਾਵਾ ਮੰਡਲ ਦੇ ਅਹੁਦੇਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਯੂ.ਪੀ.ਐੱਸ.ਸੀ. ਨਤੀਜਿਆਂ 'ਚ ਰਾਜਪੁਰਾ ਦੀ ਧੀ ਰਸਨੀਕ ਕੌਰ ਨੇ ਭਾਰਤ 'ਚ ਕੀਤਾ 51ਵਾਂ ਰੈਂਕ ਹਾਸਿਲ ਅਗਲੀ ਖ਼ਬਰ ਮਿੰਟੂ ਤੇ ਟਿਵਾਣਾ ਦੀ ਅਗਵਾਈ 'ਚ 'ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ' ਦੀ ਔਰਤਾਂ ਨੇ ਮਨਾਈ ਖੁਸ਼ੀ
Ad Position 24