27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਭਾਜਪਾ ਆਗੂ ਕਰਨ ਕੌੜਾ ਨੇ ਆਪਣੇ ਤੇ ਸਾਥੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਦੱਸਿਆ ਝੂਠਾ

Ad Position 21
No active advertisement
ਅਜੀਤ ਡੈਸਕ 09-03-2026
ਪਟਿਆਲਾ, 8 ਮਾਰਚ (ਅ.ਸ. ਆਹਲੂਵਾਲੀਆ)-ਭਾਜਪਾ ਆਗੂ ਕਰਨ ਕੌੜਾ ਅਤੇ 8 ਹੋਰਨਾਂ ਖ਼ਿਲਾਫ਼ ਥਾਣਾ ਬਖਸ਼ੀਵਾਲ ਵਿਖੇ ਦਰਜ ਕੇਸ ਨੂੰ ਝੂਠਾ ਦੱਸਦਿਆਂ ਸ੍ਰੀ ਕੌੜਾ ਨੇ ਕਿਹਾ ਕਿ ਪਿੰਡ ਇੰਦਰਪੁਰਾ ਜਿੱਥੇ ਕੇਂਦਰ ਸਰਕਾਰ ਦੀ ਮਦਦ ਨਾਲ ਪ੍ਰੋਜੈਕਟ ਲਗਾਇਆ ਜਾਣਾ ਹੈ ਉਸ ਤੋਂ ਧਿਆਨ ਹਟਾਉਣ ਲਈ ਇਹ ਕੇਸ ਦਰਜ ਕੀਤਾ ਗਿਆ ਜਦੋਂ ਕਿ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਤੋੜ-ਭੰਨ ਆਦਿ ਦੇ ਕੇਸ ਦਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਜਿਹੜੇ ਟਰੈਕਟਰ ਆਦਿ ਨੂੰ ਤੋੜਨ ਦੀ ਗਲ ਕਹੀ ਗਈ ਹੈ ਉਹ ਕਈ ਦਿਨਾਂ ਤੋਂ ਪਹਿਲਾਂ ਹੀ ਥਾਣੇ 'ਚ ਖੜ੍ਹਾ ਪਿਆ ਹੈ | ਜਦੋਂ ਕਿ ਸਰਕਾਰੀ ਅਧਿਕਾਰੀ ਵੀ ਉਹੀ ਕੁੱਝ ਲਿਖਤੀ ਚਾਹੁੰਦੇ ਹਨ ਜਿਸ ਦੀ ਮੰਗ ਉਹ ਕਈ ਦਿਨਾਂ ਤੋਂ ਕਰ ਰਹੇ ਸਨ | ਉਨ੍ਹਾਂ ਮੁਤਾਬਿਕ ਪੂਰੀ ਪੰਚਾਇਤ ਵਲੋਂ ਵੀ ਐੱਸ.ਐੱਸ.ਪੀ. ਪਟਿਆਲਾ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੇ ਆਧਾਰ 'ਤੇ ਉਹ ਮੰਗ ਕਰਦੇ ਹਨ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ | ਜਿਹੜੇ ਲੋਕ ਸਰਕਾਰੀ ਕੰਮ 'ਚ ਰੁਕਾਵਟ ਪਾ ਰਹੇ ਹਨ ਅਤੇ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਔਰਤਾਂ ਨਾਲ ਧੋਖਾ ਕੀਤਾ-ਰਾਜਿੰਦਰ ਸਿੰਘ ਅਗਲੀ ਖ਼ਬਰ ਕਾਂਗਰਸ ਦਾ ''ਸਰਕਾਰ ਜਾਗੋ'' ਧਰਨੇ 'ਚ ਸਨੌਰ ਦੇ ਆਗੂਆਂ ਵਲੋਂ ਭਰਪੂਰ ਸਮਰਥਨ ਕੀਤਾ ਗਿਆ- ਗੌਰਵ ਸੰਧੂ
Ad Position 24