27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕਾਂਗਰਸ ਦਾ ''ਸਰਕਾਰ ਜਾਗੋ'' ਧਰਨੇ 'ਚ ਸਨੌਰ ਦੇ ਆਗੂਆਂ ਵਲੋਂ ਭਰਪੂਰ ਸਮਰਥਨ ਕੀਤਾ ਗਿਆ- ਗੌਰਵ ਸੰਧੂ

Ad Position 21
No active advertisement
ਗੁਰਵਿੰਦਰ ਸਿੰਘ ਗੌਰਵ ਸੰਧੂ ਹਲਕਾ ਸਨੌਰ ਦੇ ਦੇ ਸੀਨੀਅਰ ਕਾਂਗਰਸੀ ਆਗੂਆਂ ਸਮੇਤ | ਅਜੀਤ ਤਸਵੀਰ <br/> 09-03-2026
ਸਨੌਰ, 8 ਮਾਰਚ (ਸੋਖਲ)-ਪੰਜਾਬ ਕਾਂਗਰਸ ਵਲੋਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਯਾਦ ਦਿਵਾਉਣ ਲਈ ਚੰਡੀਗੜ੍ਹ ਵਿਚ ''ਸਰਕਾਰ ਜਾਗੋ'' ਧਰਨਾ ਦਿੱਤਾ ਗਿਆ ਸੀ ਅਤੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਗਿਆ ਸੀ | ਇਸ ਧਰਨੇ ਵਿਚ ਸੂਬੇ ਭਰ ਤੋਂ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ | ਇਸ ਮੌਕੇ ਹਲਕਾ ਸਨੌਰ ਤੋਂ ਵੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣਾ ਭਰਪੂਰ ਸਮਰਥਨ ਦਿੱਤਾ | ਇਹ ਗੱਲ ਕਰਦਿਆਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਸੂਬਾ ਉਪ ਪ੍ਰਧਾਨ ਤੇ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਨੇ ਕਿਹਾ ਕਿ ਮੌਜੂਦਾ 'ਆਪ' ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕਈ ਵੱਡੇ ਵਾਅਦੇ ਕੀਤੇ ਸਨ ਪਰ ਅੱਜ ਤੱਕ ਉਨ੍ਹਾਂ ਵਿਚੋਂ ਬਹੁਤ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਗਏ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਸਿਰਫ਼ ਐਲਾਨਾਂ ਅਤੇ ਵਾਅਦਿਆਂ ਤੱਕ ਹੀ ਸੀਮਤ ਰਹਿ ਗਈ ਹੈ, ਜਦਕਿ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲ ਰਹੀ | ਇਸ ਮੌਕੇ ਕਾਂਗਰਸੀ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਤੁਰੰਤ ਪੂਰੇ ਕੀਤੇ ਜਾਣ ਅਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਧਰਨੇ ਦੌਰਾਨ ਕਾਂਗਰਸੀ ਵਰਕਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ | ਇਸ ਮੌਕੇ ਸੁਖਵਿੰਦਰ ਸਿੰਘ ਸੁਖੀ ਪ੍ਰਧਾਨ ਗੁੱਗਾ ਮਾੜੀ ਸਨੌਰ, ਦੇਵਰਾਜ, ਰੌਸ਼ਨ ਲਾਲ, ਸੋਨੰੂ ਭਾਟੀਆ, ਜਗਮੀਤ ਸਿੰਘ ਰਾਠੀ, ਹਰਿੰਦਰ ਸਿੰਘ ਰਾਠੀ, ਸੁਰਜੀਤ ਸਿੰਘ ਸਾਬਕਾ ਕੌਂਸਲਰ, ਨੀਟੂ, ਜੰਗ ਸਿੰਘ, ਕਰਨੈਲ ਸਿੰਘ, ਗੁਰਜੀਤ ਸਿੰਘ, ਗੁਰਚਰਨ ਸਿੰਘ, ਦੀਪ ਚੰਦ ਸਰਪੰਚ, ਕੁਲਵੰਤ ਸਿੰਘ ਰਾਠੀਆ, ਗੁਰਮਨ ਸੰਧੂ, ਦਲਜੀਤ ਚਹਿਲ (ਸਾਬਕਾ ਐਮ.ਸੀ.), ਸਿਮਰਨਜੋਤ ਬਹਾਦਰਗੜ੍ਹ, ਜਸਪਾਲ ਬਰਕਤਪੁਰ ਅਤੇ ਹਨੀ ਜਫਰਪੁਰ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਕਰਨ ਕੌੜਾ ਨੇ ਆਪਣੇ ਤੇ ਸਾਥੀਆਂ ਖ਼ਿਲਾਫ਼ ਦਰਜ ਮਾਮਲੇ ਨੂੰ ਦੱਸਿਆ ਝੂਠਾ ਅਗਲੀ ਖ਼ਬਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ 'ਚ ਕਰਵਾਇਆ 21ਵਾਂ ਤੇ 22ਵਾਂ ਡੋਗ ਸ਼ੋਅ
Ad Position 24