27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੁਸ਼ਪਾ ਗੁਜਰਾਲ ਸਾਇੰਸ ਸਿਟੀ 'ਚ ਕਰਵਾਇਆ 21ਵਾਂ ਤੇ 22ਵਾਂ ਡੋਗ ਸ਼ੋਅ

Ad Position 21
No active advertisement
ਅਜੀਤ ਡੈਸਕ 09-03-2026

• 30 ਤੋਂ ਵੱਧ ਨਸਲਾਂ ਦੇ ਕੁੱਤੇ ਹੋਏ ਸ਼ਾਮਿਲ • ਇੰਡੀਅਨ ਕੈਨਲ ਕਲੱਬ ਨੇ ਲਾਇਆ ਕੇ. ਸੀ. ਆਈ. ਸਿੰਗਲ ਡੋਰ ਰਜਿਸਟਰੇਸ਼ਨ ਕੈਂਪ
ਕਪੂਰਥਲਾ, 8 ਮਾਰਚ (ਅਮਰਜੀਤ ਕੋਮਲ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ 'ਚ ਡੋਗ ਪ੍ਰੇਮੀਆਂ ਨੂੰ ਵੱਖ-ਵੱਖ ਨਸਲਾਂ ਦੇ ਕੁੱਤਿਆਂ ਬਾਰੇ ਜਾਣਕਾਰੀ ਦੇਣ ਦੇ ਮਨੋਰਥ ਨਾਲ 21ਵਾਂ ਤੇ 22ਵਾਂ ਸਾਲਾਨਾ ਡੋਗ ਸ਼ੋਅ ਕਰਵਾਇਆ, ਜਿਸ 'ਚ ਜਰਮਨ ਸ਼ੈਫਰਡ, ਲੈਬਰੇਡੋਰ, ਰਿਟਵੀਲ੍ਹਰ, ਡਾਬਰਮੈਨ ਪਿਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਸਮੇਤ 30 ਤੋਂ ਵੱਧ ਨਸਲਾਂ ਦੇ 100 ਤੋਂ ਵੱਧ ਕੁੱਤਿਆਂ ਨੇ ਭਾਗ ਲਿਆ | ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਕਿਹਾ ਕਿ ਮਨੁੱਖੀ ਸਭਿਅਤਾ ਤੇ ਸਭਿਆਚਾਰ ਵਿਚਕਾਰ ਕੁੱਤਿਆਂ ਦੀ ਬਹੁਤ ਮਹੱਤਤਾ ਹੈ ਤੇ ਕੁੱਤਾ ਹੀ ਇਕ ਧਰਤੀ 'ਤੇ ਅਜਿਹਾ ਜੀਵ ਹੈ, ਜੋ ਤੁਹਾਨੂੰ ਆਪਣੇ ਤੋਂ ਵੱਧ ਪਿਆਰ ਕਰਦਾ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਸੰਕੇਤ ਮਿਲਿਆ ਹੈ ਕਿ ਘਰ 'ਚ ਕੁੱਤਾ ਰੱਖਣ ਦੇ ਨਾਲ ਨਾਲ ਸਾਨੂੰ ਬਹੁਤ ਸਾਰੇ ਸਰੀਰਕ ਤੇ ਭਾਵਨਾਤਮਿਕ ਲਾਭ ਹੁੰਦੇ ਹਨ | ਡਾ. ਗਰੋਵਰ ਨੇ ਕਿਹਾ ਕਿ ਬੀਤੇ ਦਹਾਕਿਆਂ ਤੋਂ ਇਸ ਭਾਰਤੂ ਜਾਨਵਰ ਦੀ ਸਾਡੇ ਜੀਵਨ 'ਚ ਭੂਮਿਕਾ ਬਾਰੇ ਬਹੁਤ ਸਾਰੇ ਬਦਲਾਅ ਦੇਖੇ ਜਾ ਰਹੇ ਹਨ | ਇਸ ਮੌਕੇ ਰਿੰਗ 1, ਰਿੰਗ 2 ਤੇ ਰਿੰਗ 3 'ਚ ਵੱਖ-ਵੱਖ ਨਸਲਾਂ ਦੇ ਕੁੱਤਿਆਂ ਦੇ ਮੁਕਾਬਲੇ ਕਰਵਾਏ ਗਏ | ਰਿੰਗ 1 ਦੇ ਮੁਕਾਬਲੇ ਵਿਚ ਗੋਲਡਨ ਰੀਟਰੀਵਰ ਨੇ ਪਹਿਲਾ, ਜਰਮਨ ਸ਼ੈਫਰਡ ਲੋਂਗ ਕੋਟ ਨੇ ਦੂਜਾ ਤੇ ਪੋਮੇਰੀਅਨ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਰਿੰਗ 2 ਦੇ ਮੁਕਾਬਲੇ 'ਚ ਗੋਲਡਨ ਰੋਟਰੀਵਰ ਪਹਿਲੇ, ਡਾਬਰਮੈਨ ਦੂਜੇ ਤੇ ਟੁਆਏ ਪਾਮ ਨੇ ਤੀਜਾ ਸਥਾਨ ਹਾਸਿਲ ਕੀਤਾ | ਮੁਕਾਬਲੇ 'ਚ ਕੋਲਕਾਤਾ ਤੋਂ ਅਵਿਨੰਦਨ ਸ਼ਰਮਾ, ਬੇਂਗਲੋਰੂ ਤੋਂ ਵਿਸ਼ਵਾਸ਼ ਬਸਰਾਜ ਤੇ ਨੋਇਡਾ ਤੋਂ ਖੇਮਲਵਿਸਕਾ ਨੇ ਜਿਊਰੀ ਮੈਂਬਰਾਂ ਵਜੋਂ ਭਾਗ ਲਿਆ | ਵੱਖ-ਵੱਖ ਸਥਾਨ ਹਾਸਿਲ ਕਰਨ ਵਾਲੇ ਕੁੱਤਿਆਂ ਦੇ ਮਾਲਕਾਂ ਨੂੰ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਸਨਮਾਨਿਤ ਕੀਤਾ | ਇਸੇ ਦੌਰਾਨ ਹੀ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦੇ ਡਾ. ਅੰਕਿਤ ਛਿੱਬੜ ਵਲੋਂ ਕੇ. ਸੀ. ਆਈ. ਸਿੰਗਲ ਡੋਗ ਰਜਿਸਟਰੇਸ਼ਨ ਕੈਂਪ ਵੀ ਲਗਾਇਆ ਗਿਆ | ਡੋਗ ਸ਼ੋਅ ਦੇ ਕੋਆਰਡੀਨੇਟਰ ਡਾ. ਮਨੀਸ਼ ਸੋਇਨ ਨੇ ਕਿਹਾ ਕਿ ਡੋਗ ਸ਼ੋਅ ਰਾਹੀਂ ਸਾਇੰਸ ਸਿਟੀ ਵਲੋਂ ਇਸ ਪਾਲਤੂ ਜਾਨਵਰ ਦੇ ਪ੍ਰੇਮੀਆਂ ਤੇ ਬਰੀਡਰਾਂ ਨੂੰ ਕੁੱਤਿਆਂ ਦੀਆਂ ਨਸਲਾਂ ਬਾਰੇ ਜਾਣਕਾਰੀ ਦੇਣ ਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ | ਡੋਗ ਸ਼ੋਅ ਵਿਚ 400 ਤੋਂ ਵੱਧ ਕੁੱਤਿਆਂ ਦੇ ਸ਼ੌਕੀਨਾਂ ਨੇ ਭਾਗ ਲਿਆ ਤੇ ਵੱਖ-ਵੱਖ ਕੁੱਤਿਆਂ ਦੀਆਂ ਨਸਲਾਂ ਬਾਰੇ ਜਾਣਕਾਰੀ ਹਾਸਿਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦਾ ''ਸਰਕਾਰ ਜਾਗੋ'' ਧਰਨੇ 'ਚ ਸਨੌਰ ਦੇ ਆਗੂਆਂ ਵਲੋਂ ਭਰਪੂਰ ਸਮਰਥਨ ਕੀਤਾ ਗਿਆ- ਗੌਰਵ ਸੰਧੂ ਅਗਲੀ ਖ਼ਬਰ ਸਤਵਿੰਦਰ ਬੇਗੋਵਾਲੀਆ ਦਾ ਨਾਟ ਸੰਗ੍ਰਹਿ 'ਆਪਣੇ ਲੋਕ ਇਕਾਂਗੀ' ਲੋਕ ਅਰਪਿਤ
Ad Position 24