27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਤਵਿੰਦਰ ਬੇਗੋਵਾਲੀਆ ਦਾ ਨਾਟ ਸੰਗ੍ਰਹਿ 'ਆਪਣੇ ਲੋਕ ਇਕਾਂਗੀ' ਲੋਕ ਅਰਪਿਤ

Ad Position 21
No active advertisement
ਅਜੀਤ ਡੈਸਕ 09-03-2026
ਬੇਗੋਵਾਲ, 8 ਮਾਰਚ (ਸੁਖਜਿੰਦਰ ਸਿੰਘ)-ਅਦਾਰਾ ਰੂਹ ਪੰਜਾਬੀ ਦੀ ਅਹਿਮ ਮੀਟਿੰਗ ਉੱਘੇ ਸ਼ਾਇਰ ਰਤਨ ਟਾਹਲਵੀ ਦੀ ਪ੍ਰਧਾਨਗੀ 'ਚ ਫੂਡ ਕਿੰਗ ਰੈਸਟੋਰੈਂਟ ਬੇਗੋਵਾਲ ਵਿਖੇ ਹੋਈ | ਇਸ ਮੌਕੇ ਆਈ. ਸੀ. ਨੰਦਾ ਪੁਰਸਕਾਰ ਵਿਜੇਤਾ ਨਾਟਕਕਾਰ ਸਤਵਿੰਦਰ ਬੇਗੋਵਾਲੀਆ ਤੇ ਵਿਅੰਗਕਾਰ ਦਲਜੀਤ ਸਿੰਘ ਰਤਨ ਦੁਆਰਾ ਸੰਪਾਦਿਤ ਨਾਟ ਸੰਗ੍ਰਹਿ 'ਆਪਣੇ ਪੰਜਾਬੀ ਇਕਾਂਗੀ' ਨੂੰ ਰਿਲੀਜ਼ ਕੀਤਾ | ਮੀਟਿੰਗ 'ਚ ਕੌਂਸਲਰ ਦਲਜੀਤਮ ਸਿੰਘ ਮੰਡਾ, ਸਰਪੰਚ ਕੁਲਦੀਪ ਕੁਮਾਰ ਅਕਬਰਪੁਰ, ਇੰਜ. ਸਤਪਾਲ ਸਿੰਘ, ਗੀਤਕਾਰ ਬੱਬਲਾ ਬੇਗੋਵਾਲ, ਰਾਗੀ ਗੁਰਧਿਆਨ ਸਿੰਘ ਤੇ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਮੰਚ ਸੰਚਾਲਨ ਕਰਦੇ ਹੋਏ ਸ਼ਾਇਰ ਲਖਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਰਿਲੀਜ਼ ਹੋਈ ਪੁਸਤਕ ਆਪਣੇ ਪੰਜਾਬੀ ਇਕਾਂਗੀ 'ਚ ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ, ਸਤਵਿੰਦਰ ਬੇਗੋਵਾਲੀਆ ਤੇ ਡਾ. ਸਾਹਿਬ ਸਿੰਘ, ਮਹਾਨ ਰੰਗਕਰਮੀ ਕੇਵਲ ਧਾਲੀਵਾਲ, ਸੁਖਮਿੰਦਰ ਸੇਖੋਂ, ਸਤਿੰਦਰ ਸਿੰਘ ਨੰਦਾ ਤੇ ਸੁਮਨ ਲਤਾ ਦੇ ਰਚੇ ਹੋਏ 9 ਇਕਾਂਗੀ ਸ਼ਾਮਿਲ ਕੀਤੇ ਗਏ ਹਨ | ਮੀਟਿੰਗ 'ਚ ਸ਼ਾਇਰ ਰਤਨ ਟਾਹਲਵੀ, ਲਖਵਿੰਦਰ ਸਿੰਘ ਘੁੰਮਣ ਤੇ ਪ੍ਰੋ. ਸਤਵਿੰਦਰ ਬੇਗੋਵਾਲੀਆ ਨੇ ਸਾਹਿਤ ਗਾਇਕੀ ਪੇਸ਼ ਕਰਦੇ ਹੋਏ ਖ਼ੂਬ ਰੰਗ ਬੰਨਿ੍ਹਆ | ਮੀਟਿੰਗ 'ਚ ਇੰਜ. ਸਤਪਾਲ ਸਿੰਘ, ਕੁਲਦੀਪ ਅਕਬਰਪੁਰ ਤੇ ਗੁਰਧਿਆਨ ਸਿੰਘ ਨੇ ਪੁਸਤਕ ਵਿਚਲੇ ਇਕਾਂਗੀ ਨਾਟਕਾਂ ਦੇ ਵਿਸ਼ੇ ਤੇ ਰੂਪਕ ਪੱਖ ਸੰਬੰਧੀ ਗੱਲਬਾਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੌਂਸਲਰ ਦਲਜੀਤਮ ਸਿੰਘ ਮੰਡਾ ਨੇ ਸਤਵਿੰਦਰ ਬੇਗੋਵਾਲੀਆ ਦੀ ਇਸ ਕਾਰਗੁਜ਼ਾਰੀ 'ਤੇ ਸ਼ਲਾਘਾ ਕਰਦਿਆਂ ਕਿਹਾ ਕਿ ਸਤਵਿੰਦਰ ਬੇਗੋਵਾਲੀਆ ਨੇ ਜੋ ਦੇਣ ਸਾਹਿਤ ਨੂੰ ਦਿੱਤੀ ਹੈ ਉਹ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਤੇ ਉਨ੍ਹਾਂ ਆਪਣੇ ਨਾਟਕ, ਕਵਿਤਾਵਾਂ, ਗੀਤਾਂ ਰਾਹੀਂ ਪਾਠਕਾਂ ਨੂੰ ਸਾਹਿਤ ਨਾਲ ਜੋੜੀ ਰੱਖਣ ਦਾ ਵੱਡਾ ਉਪਰਾਲਾ ਕੀਤਾ ਹੈ | ਅੰਤ ਸਤਵਿੰਦਰ ਬੇਗੋਵਾਲੀਆ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਦੀ ਪੀੜੀ ਸਾਹਿਤ ਤੋਂ ਦੂਰ ਹੋ ਰਹੀ ਹੈ, ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਗੀਤਕਾਰ ਬੱਬਲਾ ਬੇਗੋਵਾਲ ਨੇ ਵੀ ਵਿਚਾਰ ਚਰਚਾ 'ਚ ਹਿੱਸਾ ਲੈਂਦਿਆਂ ਸਤਵਿੰਦਰ ਬੇਗੋਵਾਲੀਆ ਨੂੰ ਇਸ ਨਾਟ ਸੰਗ੍ਰਹਿ ਦੀ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ 'ਚ ਕਰਵਾਇਆ 21ਵਾਂ ਤੇ 22ਵਾਂ ਡੋਗ ਸ਼ੋਅ ਅਗਲੀ ਖ਼ਬਰ ਜੈਨਪੁਰ ਵਿਖੇ ਭਗਵਾਨ ਵਾਲਮੀਕਿ ਮੰਦਰ ਦੀ ਉਸਾਰੀ ਲਈ ਪ੍ਰਵਾਸੀ ਭਾਰਤੀਆਂ ਵਲੋਂ ਸਵਾ ਲੱਖ ਰੁਪਏ ਭੇਟ
Ad Position 24