ਕੀਰਤਨ ਸੇਵਾ ਸੁਸਾਇਟੀ ਵਲੋਂ ਕੀਰਤਨ ਦਰਬਾਰ ਕਰਵਾਇਆ
ਤਲਵੰਡੀ ਚੌਧਰੀਆਂ, 16 ਨਵੰਬਰ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤਿੰਨ ਸਦੀਆਂ ਨੂੰ ਕਾਲੀਆਂ ਸਦੀਆਂ ਕਿਹਾ ਜਾਂਦਾ ਹੈ। ਜਿਨ੍ਹਾਂ ’ਚ ਮਨੁੱਖਤਾ ਦੀ ਵਰਣ ਵੰਡ ਕੀਤੀ ਗਈ ਅਤੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ।
ਤਲਵੰਡੀ ਚੌਧਰੀਆਂ, 16 ਨਵੰਬਰ (ਪਰਸਨ ਲਾਲ ਭੋਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤਿੰਨ ਸਦੀਆਂ ਨੂੰ ਕਾਲੀਆਂ ਸਦੀਆਂ ਕਿਹਾ ਜਾਂਦਾ ਹੈ। ਜਿਨ੍ਹਾਂ ’ਚ ਮਨੁੱਖਤਾ ਦੀ ਵਰਣ ਵੰਡ ਕੀਤੀ ਗਈ ਅਤੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਈ ਹਰਜਿੰਦਰ ਸਿੰਘ ਮਾਂਜੀ ਕਥਾਵਾਚਕ ਨੇ ਸ਼੍ਰੀ ਗੁਰੂ ਨਾਨਕ ਦੇਵ ਕੀਰਤਨ ਸੇਵਾ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਗੁਰਪੁਰਬ ਦੇ ਸਬੰਧ ਵਿਚ ਤਲਵੰਡੀ ਚੌਧਰੀਆਂ ਦਾਣਾ ਮੰਡੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਿੱਖ ਸੰਗਤ ਦੀ ਚਡ਼੍ਹਦੀ ਕਲਾ ਲਈ ਕਰਵਾਏ ਕੀਰਤਨ ਦਰਬਾਰ ’ਚ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹੇ। ਇਸ ਤੋਂ ਪਹਿਲਾਂ ਰਹਿਰਾਸ ਦੇ ਪਾਠ ਕੀਤੇ ਗਏ, ਅਰਦਾਸ ਉਪਰੰਤ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਗੁਰ ਪ੍ਰਤਾਪ ਸਿੰਘ ਪਦਮ ਢਾਡੀ ਜਥਾ ਨੇ ਵੀ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਸਟੇਜ ਸੰਚਾਲਨ ਦੀ ਭੂਮਿਕਾ ਭਾਈ ਹਰਜੀਤ ਸਿੰਘ ਮੁੱਖ ਸਕੱਤਰ ਪ੍ਰਚਾਰਕ ਨਿਗਰਾਨ ਜ਼ਿਲ੍ਹਾ ਕਪੂਰਥਲਾ ਨੇ ਬਾਖ਼ੂਬੀ ਨਿਭਾਈ। ਬਾਬਾ ਹਰਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਆਪਣੇ ਵੱਡੇ ਜਥੇ ਦੇ ਨਾਲ ਸੰਗਤਾਂ ਦੇ ਦਰਸ਼ਨ ਕਰਨ ਲਈ ਕੀਰਤਨ ਦਰਬਾਰ ’ਚ ਪਹੁੰਚੇ। ਪ੍ਰਬੰਧਕ ਕਮੇਟੀ ਮੈਂਬਰਾਂ ’ਚ ਪਲਵਿੰਦਰ ਸਿੰਘ ਬਿੱਕਾ ਪ੍ਰਧਾਨ, ਸਰਵਣ ਸਿੰਘ ਬਾਵਾ, ਤਰਸੇਮ ਸਿੰਘ ਜੋਸਨ, ਜਸਬੀਰ ਸਿੰਘ ਗੋਪੀਪੁਰੀਆ, ਰਣਜੀਤ ਸਿੰਘ ਰਾਣਾ, ਬਲਵਿੰਦਰ ਸਿੰਘ ਨੰਡਾ ਸੂਜੋ ਕਾਲੀਆ, ਸਰਬਜੀਤ ਸਿੰਘ ਜੇਈ, ਕੁਲਬੀਰ ਸਿੰਘ ਕਾਲੇਵਾਲ, ਜਸਵਿੰਦਰ ਸਿੰਘ ਮਿੱਤਰ, ਇਕਬਾਲ ਸਿੰਘ ਡੌਲਾ, ਜਗਜੀਤ ਸਿੰਘ ਕੋਠੇ, ਡਾ. ਸੁਖਦੇਵ ਸਿੰਘ ਤੋਂ ਇਲਾਵਾ ਸਰਪੰਚ ਬਲਵਿੰਦਰ ਸਿੰਘ ਲੱਡੂ, ਹਰਜਿੰਦਰ ਸਿੰਘ ਕਾਲੇਵਾਲ, ਦਲਜੀਤ ਸਿੰਘ ਲਾਲੀ, ਰੁਪਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਜੋਸਨ, ਡਾ. ਸਾਹਿਬ ਸਿੰਘ, ਮਲਕੀਤ ਸਿੰਘ ਗੱਡੀਆਂ ਵਾਲੇ, ਪ੍ਰਮੋਦ ਕੁਮਾਰ ਸ਼ਾਹ, ਲਖਵਿੰਦਰ ਸਿੰਘ ਲੱਖਾ, ਧੀਰਜ ਸ਼ਰਮਾ, ਕਮਲਜੀਤ ਬਬਲਾ, ਰਣਜੀਤ ਸਿੰਘ ਰਾਜਾ ਚਾਰੇ ਮੈਂਬਰ ਪੰਚਾਇਤ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਕਮਲਜੀਤ ਮੋਮੀ ਆਦਿ ਹਾਜ਼ਰ ਸਨ।