16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਭੁਲੱਥ ਵਿਖੇ 22 ਨਵੰਬਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ‘ਤੁਲਸੀ ਵਿਆਹ’

ਭੁਲੱਥ, 16 ਨਵੰਬਰ (ਮਨਜੀਤ ਸਿੰਘ ਰਤਨ)-ਸ਼੍ਰੀ ਰਾਧੇ ਸ਼ਿਆਮ ਮੰਦਿਰ ਪ੍ਰਬੰਧਕ ਕਮੇਟੀ ਭੁਲੱਥ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਾਵਨ ’ਤੁਲਸੀ ਵਿਆਹ’ ਦਾ ਸਮਾਗਮ 22 ਨਵੰਬਰ ਨੂੰ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਪਵਿੱਤਰ ਮੌਕੇ ’ਤੇ ਬਰਾਤ ਸ਼੍ਰੀ ਰਾਮ ਦਰਬਾਰ ਹਨੂੰਮਾਨ ਮੰਦਿਰ ਤੋਂ ਰਵਾਨਾ ਹੋ ਕੇ ਸ਼੍ਰੀ ਰਾਧੇ ਸ਼ਿਆਮ ਮੰਦਿਰ ਵਿਖੇ ਪਹੁੰਚੇਗੀ।

Ad Position 21
No active advertisement
ਅਜੀਤ ਡੈਸਕ 17-11-2026
ਭੁਲੱਥ, 16 ਨਵੰਬਰ (ਮਨਜੀਤ ਸਿੰਘ ਰਤਨ)-ਸ਼੍ਰੀ ਰਾਧੇ ਸ਼ਿਆਮ ਮੰਦਿਰ ਪ੍ਰਬੰਧਕ ਕਮੇਟੀ ਭੁਲੱਥ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਾਵਨ ’ਤੁਲਸੀ ਵਿਆਹ’ ਦਾ ਸਮਾਗਮ 22 ਨਵੰਬਰ ਨੂੰ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਪਵਿੱਤਰ ਮੌਕੇ ’ਤੇ ਬਰਾਤ ਸ਼੍ਰੀ ਰਾਮ ਦਰਬਾਰ ਹਨੂੰਮਾਨ ਮੰਦਿਰ ਤੋਂ ਰਵਾਨਾ ਹੋ ਕੇ ਸ਼੍ਰੀ ਰਾਧੇ ਸ਼ਿਆਮ ਮੰਦਿਰ ਵਿਖੇ ਪਹੁੰਚੇਗੀ। ਸ਼ਾਮ 3 ਵਜੇ ਬਰਾਤ ਦਾ ਨਿੱਘਾ ਸਵਾਗਤ ਤੇ ਮਿਲਣੀ ਹੋਵੇਗੀ। ਉਪਰੰਤ ਸ਼ਾਮ 3 ਵਜੇ ਤੋਂ 5 ਵਜੇ ਤੱਕ ਵਿਆਹ ਦੇ ਧਾਰਮਿਕ ਕਾਰਜ ਕੀਤੇ ਜਾਣਗੇ। ਸੰਗਤਾਂ ਲਈ ਸ਼ਾਮ 5 ਵਜੇ ਖਾਣ-ਪਾਣ (ਲੰਗਰ) ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ ਤੇ ਸ਼ਾਮ 6 ਵਜੇ ਵਿਦਾਇਗੀ ਦੀ ਰਸਮ ਅਦਾ ਕੀਤੀ ਜਾਵੇਗੀ। ਪ੍ਰਬੰਧਕ ਕਮੇਟੀ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਪਾਵਨ ਮੌਕੇ ’ਤੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਪਾਰਟੀ ਉਮੀਦਵਾਰ ਅਗਲੀ ਖ਼ਬਰ ਛੱਠ ਪੂਜਾ ਦਾ ਤਿਉਹਾਰ ਰੇਲ ਕੋਚ ਫ਼ੈਕਟਰੀ ਦੇ ਝੀਲ ਕੰਪਲੈਕਸ ’ਚ ਮਨਾਇਆ
Ad Position 24