16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਿਊ ਸਨਫਲਾਵਰ ਹਾਈ ਸਕੂਲ ਵਿਖੇ ਸਾਲਾਨਾ ਸਭਿਆਚਾਰਕ ਤੇ ਇਨਾਮ ਵੰਡ ਸਮਾਗਮ 2026 ਧੂਮਧਾਮ ਨਾਲ ਆਯੋਜਿਤ਼-ਸਕੂਲ ਨੇ ਮਾਣ ਨਾਲ ਪੂਰੇ ਕੀਤੇ 40 ਸ਼ਾਨਦਾਰ ਸਾਲ

ਫਗਵਾਡ਼ਾ, 16 ਨਵੰਬਰ (ਚਾਨਾ)-ਨਿਊ ਸਨਫਲਾਵਰ ਹਾਈ ਸਕੂਲ, ਫਗਵਾਡ਼ਾ ਵਿਖੇ 14 ਨਵੰਬਰ 2026 ਨੂੰ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ 2026 ਬਡ਼ੇ ਉਤਸ਼ਾਹ ਤੇ ਖ਼ੁਸ਼ੀ ਨਾਲ ਆਯੋਜਿਤ ਕੀਤਾ ਗਿਆ। ਇਸ ਸਾਲ ਸਕੂਲ ਨੇ ਆਪਣੀ ਸਥਾਪਨਾ ਦੇ ਮਾਣਮੱਤੇ 40 ਸਾਲ ਪੂਰੇ ਕੀਤੇ।

Ad Position 21
No active advertisement
ਨਿਊ ਸਨਫਲਾਵਰ ਹਾਈ ਸਕੂਲ ਫਗਵਾਡ਼ਾ ਵਿਖੇ ਕਰਵਾਏ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ ਦੇ ਵੱਖ-ਵੱਖ ਦ੍ਰਿਸ਼। ਤਸਵੀਰ : ਚਾਨਾ 17-11-2026
ਫਗਵਾਡ਼ਾ, 16 ਨਵੰਬਰ (ਚਾਨਾ)-ਨਿਊ ਸਨਫਲਾਵਰ ਹਾਈ ਸਕੂਲ, ਫਗਵਾਡ਼ਾ ਵਿਖੇ 14 ਨਵੰਬਰ 2026 ਨੂੰ ਸਾਲਾਨਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ 2026 ਬਡ਼ੇ ਉਤਸ਼ਾਹ ਤੇ ਖ਼ੁਸ਼ੀ ਨਾਲ ਆਯੋਜਿਤ ਕੀਤਾ ਗਿਆ। ਇਸ ਸਾਲ ਸਕੂਲ ਨੇ ਆਪਣੀ ਸਥਾਪਨਾ ਦੇ ਮਾਣਮੱਤੇ 40 ਸਾਲ ਪੂਰੇ ਕੀਤੇ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ, ਚੇਅਰਪਰਸਨ, ਪ੍ਰਿੰਸੀਪਲ, ਸਮੂਹ ਸਟਾਫ਼ ਮੈਂਬਰਾਂ, ਮਾਪਿਆਂ ਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਸਮੁੱਚੀ ਮੈਨੇਜਮੈਂਟ ਟੀਮ ਵਲੋਂ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਉਪਰੰਤ ਵਿਦਿਆਰਥੀਆਂ ਨੂੰ ਪਿਛਲੇ ਸਿੱਖਿਆ ਸੈਸ਼ਨ ਦੌਰਾਨ ਪਡ਼੍ਹਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਵਿਚ ਸ਼ਬਦ ਗਾਇਨ, ਨੰਨੇ-ਮੁੰਨੇ ਵਿਦਿਆਰਥੀਆਂ ਦੇ ਮਨਮੋਹਕ ਡਾਂਸ, ਕਥਕ ਨਾਚ, ਭਾਰਤੀ ਫ਼ੌਜ ਦੀ ਬਹਾਦਰੀ ਅਤੇ ਦੇਸ਼ ਭਗਤੀ ’ਤੇ ਆਧਾਰਿਤ ਸਕਿੱਟ, ਢੋਲ-ਤਬਲਾ ਜੁਗਲਬੰਦੀ, ਕੱਵਾਲੀ ਗਾਇਨ, ਗਿੱਧਾ ਅਤੇ ਭੰਗਡ਼ੇ ਸਮੇਤ ਵੱਖ-ਵੱਖ ਰੰਗਾਰੰਗ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਮਾਪਿਆਂ ਅਤੇ ਹਾਜ਼ਰ ਮਹਿਮਾਨਾਂ ਵਲੋਂ ਭਰਪੂਰ ਸਰਾਹਨਾ ਮਿਲੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੌਬਿਨ ਸਿੰਘ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਦੀ ਚੇਅਰਪਰਸਨ ਸ੍ਰੀਮਤੀ ਜਸਵਿੰਦਰ ਕੌਰ ਨੇ ਸਮਾਰੋਹ ਵਿਚ ਸ਼ਾਮਲ ਹੋਏ ਸਾਰੇ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਡਾ. ਰਾਧਿਕਾ ਵਿਜ (ਦ ਡੈਂਟਲ ਹੱਬ), ਸ੍ਰੀ ਹਰਕਿਰਪਾਲ ਸਿੰਘ ਬਾਜਵਾ, ਸ਼੍ਰੀ ਜੀ. ਐੱਸ. ਚੀਮਾ, ਸ੍ਰੀਮਤੀ ਪਰਮਜੀਤ ਕੌਰ ਢਿੱਲੋਂ (ਕਮਲਾ ਨਹਿਰੂ ਪਬਲਿਕ ਸਕੂਲ, ਫਗਵਾਡ਼ਾ), ਸ੍ਰੀ ਨਰੋਤਮ ਖੇਤੀ (ਆਦਰਸ਼ ਬਾਲ ਵਿਦਿਆਲਿਆ), ਸ੍ਰੀ ਰਾਕੇਸ਼ ਸ਼ਰਮਾ (ਬੀ.ਸੀ.ਐਸ. ਸਕੂਲ), ਸ੍ਰੀ ਵਿਪਨ ਢੀਂਗਰਾ (ਟੈਗੋਰ ਪਬਲਿਕ ਸਕੂਲ), ਸ੍ਰੀ ਸੁਦੇਸ਼ ਓਹਰੀ, ਸ੍ਰੀ ਅਜੇ ਓਹਰੀ, ਸ੍ਰੀ ਰਾਕੇਸ਼ ਓਹਰੀ (ਅਜੇ ਕਲਾਥ ਹਾਊਸ), ਸ੍ਰੀ ਵਿਨੋਦ ਵਿਜ (ਨਿਊ ਇੰਡੀਆ ਜਿਓ-ਬੀਪੀ, ਨਕੋਦਰ), ਸ੍ਰੀ ਪ੍ਰਤੀਕ ਵਿਜ (ਫਿਊਚਰ ਇੰਡੀਆ ਜਿਓ-ਬੀਪੀ, ਨਕੋਦਰ), ਸ੍ਰੀ ਵਿਪੁਲ ਬੱਤਰਾ (ਬੱਤਰਾ ਐਸੋਸੀਏਟਸ, ਜਲੰਧਰ) ਅਤੇ ਸ੍ਰੀ ਪਰਮਜੀਤ ਖੁਰਾਣਾ (ਐਮ.ਸੀ. ਫਗਵਾਡ਼ਾ) ਸਮੇਤ ਸ਼ਹਿਰ ਦੀਆਂ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੀਰਤਨ ਸੇਵਾ ਸੁਸਾਇਟੀ ਵਲੋਂ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਪੈਦਲ ਯਾਤਰਾ ਦਾ ਡਡਵਿੰਡੀ ਵਿਖੇ ਪੁੱਜਣ ’ਤੇ ਨਗਰ ਨਿਵਾਸੀਆਂ ਵਲੋਂ ਭਰਵਾਂ ਸਵਾਗਤ
Ad Position 24