27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜੈਨਪੁਰ ਵਿਖੇ ਭਗਵਾਨ ਵਾਲਮੀਕਿ ਮੰਦਰ ਦੀ ਉਸਾਰੀ ਲਈ ਪ੍ਰਵਾਸੀ ਭਾਰਤੀਆਂ ਵਲੋਂ ਸਵਾ ਲੱਖ ਰੁਪਏ ਭੇਟ

Ad Position 21
No active advertisement
ਅਜੀਤ ਡੈਸਕ 09-03-2026
ਡਡਵਿੰਡੀ, 8 ਮਾਰਚ (ਦਿਲਬਾਗ ਸਿੰਘ ਝੰਡ)-ਜੈਨਪੁਰ ਵਿਖੇ ਸਰਪੰਚ ਮੇਜਰ ਸਿੰਘ ਜੈਨਪੁਰ ਦੀ ਹਾਜ਼ਰੀ 'ਚ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਕੈਨੇਡਾ ਤੇ ਜਗਰੂਪ ਸਿੰਘ ਕੈਨੇਡਾ ਵਲੋਂ ਭਗਵਾਨ ਵਾਲਮੀਕਿ ਮੰਦਰ ਦੀ ਉਸਾਰੀ ਲਈ ਸਵਾ ਲੱਖ ਰੁਪਏ ਭੇਟ ਕੀਤੇ ਗਏ | ਇਸ ਸੰਬੰਧੀ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਮੌਜੂਦਾ ਗ੍ਰਾਮ ਪੰਚਾਇਤ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਪਿੰਡ ਦੇ ਵਿਕਾਸ ਕਾਰਜਾਂ ਨੂੰ ਬਿਨਾ ਕਿਸੇ ਭੇਦਭਾਵ ਦੇ ਨੇਪਰੇ ਚਾੜ੍ਹਨ ਲਈ ਤਤਪਰ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਬਾਲਮੀਕ ਭਾਈਚਾਰੇ ਦੀ ਧਰਮਸ਼ਾਲਾ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਗ੍ਰਾਮ ਪੰਚਾਇਤ ਵਲੋਂ ਕਾਰਜ ਲਗਾਤਾਰ ਜਾਰੀ ਹੈ ਅਤੇ ਧਰਮਸ਼ਾਲਾ ਦੀ ਇਮਾਰਤ ਬਣ ਕੇ ਲਗਪਗ ਤਿਆਰ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਹੁਣ ਭਾਈਚਾਰੇ ਵਲੋਂ ਇਸ ਇਮਾਰਤ ਦੇ ਉੱਪਰ ਸੁੰਦਰ ਮੰਦਰ ਦੀ ਉਸਾਰੀ ਕੀਤੀ ਜਾਣੀ ਹੈ, ਜਿਸ ਵਾਸਤੇ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਕੈਨੇਡਾ ਤੇ ਜਗਰੂਪ ਸਿੰਘ ਕੈਨੇਡਾ ਵਲੋਂ ਮੰਦਰ ਦੀ ਉਸਾਰੀ ਲਈ ਸਵਾ ਲੱਖ ਰੁਪਏ ਭੇਟਾ ਦਿੱਤੀ ਗਈ ਹੈ | ਇਸ ਮੌਕੇ ਸਰਪੰਚ ਮੇਜਰ ਸਿੰਘ ਤੇ ਸਮੂਹ ਭਾਈਚਾਰੇ ਨੇ ਪ੍ਰਵਾਸੀ ਭਾਰਤੀ ਪਿਆਰਾ ਸਿੰਘ ਕੈਨੇਡਾ ਅਤੇ ਜਗਰੂਪ ਸਿੰਘ ਕੈਨੇਡਾ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਮੇਜਰ ਸਿੰਘ, ਚੇਅਰਮੈਨ ਗੁਰਚਰਨ ਸਿੰਘ, ਪ੍ਰਧਾਨ ਹਰਜੀਤ ਸਿੰਘ, ਪੰਚ ਤਰਸੇਮ ਸਿੰਘ, ਪੰਚ ਪਿਆਰਾ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਬਲਜੀਤ ਕੌਰ, ਪੰਚ ਜਸਵਿੰਦਰ ਕੌਰ, ਪੰਚ ਜਸਵੀਰ ਕੌਰ, ਮਾਸਟਰ ਸਵਰਨ ਸਿੰਘ, ਬਲਵਿੰਦਰ ਸਿੰਘ ਮੁੱਤੀ, ਭਜਨ ਸਿੰਘ ਮਰੋਕ, ਬਲਾਕ ਪ੍ਰਧਾਨ ਮਨਜੀਤ ਸਿੰਘ, ਠੇਕੇਦਾਰ ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਸਾਬਾ, ਮਾਸਟਰ ਸੁਖਜਿੰਦਰ ਸਿੰਘ, ਅਵਤਾਰ ਸਿੰਘ ਰੰਧਾਵਾ, ਪ੍ਰਧਾਨ ਜਸਪਾਲ ਸਿੰਘ, ਬਲਵਿੰਦਰ ਸਿੰਘ ਬੱਗੀ, ਬਲਕਾਰ ਸਿੰਘ, ਸੂਰਜ ਭਾਨ, ਜਸਵਿੰਦਰ ਸਿੰਘ ਜੱਸਾ, ਬਿੱਟੂ ਧੀਰ, ਹਰਦੀਪ ਸਿੰਘ ਦੀਪਾ, ਜੱਗੀ, ਰਾਜੂ ਢੋਲੀ, ਬਲਜਿੰਦਰ ਸਿੰਘ ਬਾਲੀ, ਸੁਖਦੇਵ ਸਿੰਘ, ਸੁਖਰਾਜ ਸਿੰਘ, ਰੋਹਿਤ, ਰਾਜੂ ਮਾਸਟਰ, ਜੋਬਨਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਤਵਿੰਦਰ ਬੇਗੋਵਾਲੀਆ ਦਾ ਨਾਟ ਸੰਗ੍ਰਹਿ 'ਆਪਣੇ ਲੋਕ ਇਕਾਂਗੀ' ਲੋਕ ਅਰਪਿਤ ਅਗਲੀ ਖ਼ਬਰ ਪ੍ਰਮੁੱਖ ਮਿਠਾਈ ਦੀ ਦੁਕਾਨ 'ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਗੈਂਗਸਟਰ ਕਾਲਾ ਰਾਣਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ
Ad Position 24