01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਵਿਖੇ ਅਥਲੈਟਿਕ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 10-03-2026
ਬਹਾਦਰਗੜ੍ਹ, 9 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਸੈਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਵਿਖੇ ਪਿ੍ੰਸੀਪਲ ਡਾ. ਮਨਪ੍ਰੀਤ ਕੌਰ ਦੀ ਅਗਵਾਈ ਵਿਚ ਅਥਲੈਟਿਕ ਮੀਟ ਕਰਵਾਈ ਗਈ, ਜਿਸ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਵਾਇਸ ਚੇਅਰਮੈਨ ਬਲਜਿੰਦਰ ਸਿੰਘ ਮਾਨਸ਼ਾਹੀਆਂ, ਕਾਲਜ ਦੇ ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ ਅਤੇ ਅਜੀਤ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਜਿਵੇਂ ਕਿ ਸੌ ਮੀਟਰ ਦੌੜ, ਦੋ-ਸੌ ਮੀਟਰ ਦੌੜ, ਗੋਲਾ ਸੁੱਟਣਾ, ਜੈਵਲਿਨ ਅਤੇ ਡਿਸਕਸ ਸੁੱਟਣਾ, ਹਰਡਲ ਦੌੜ, ਨਿੰਬੂ ਦੌੜ, ਰੱਸਾ ਖਿੱਚਣਾ, ਹਾਈ ਜੰਪ, ਲੈਗ ਜੰਪ ਆਦਿ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲਿਆ ਗਿਆ | ਮੁੱਖ ਮਹਿਮਾਨ 'ਤੇ ਕਾਲਜ ਦੇ ਪਿ੍ੰਸੀਪਲ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ | ਇਸ ਵਿੱਚ ਖੇਡਾਂ ਦੇ ਇੰਚਾਰਜ ਪ੍ਰੋਫੈਸਰ ਗਗਨਪ੍ਰੀਤ ਸਿੰਘ ਵੱਲੋਂ ਵਿਸ਼ਾਲ ਯੋਗਦਾਨ ਪਾਇਆ ਗਿਆ | ਡੀ.ਐਲ.ਐਡ ਭਾਗ ਪਹਿਲਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਬੀ.ਐਡ. ਭਾਗ ਪਹਿਲਾ ਦੀ ਵਿਦਿਆਰਥਣ ਜਸਮੀਤ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਬੈਸਟ ਕਲਾਸ ਬੀ.ਐਡ ਭਾਗ ਦੂਜਾ ਨੂੰ ਐਲਾਨਿਆ ਗਿਆ | ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਵਿਖੇ ਹੋਏ ਇੰਟਰ ਕਾਲਜ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਲਖਵੀਰ ਸਿੰਘ ਨੂੰ ਵੀ ਕਾਲਜ ਵਲੋਂ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਵਲੋਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਜਿਹੇ ਮੁਕਾਬਲਿਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ 'ਤੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਘਨੌਰ ਦੀ ਧਰਤੀ 'ਤੇ 'ਪੰਥ ਬਚਾਓ-ਪੰਜਾਬ ਬਚਾਓ' ਮਹਾਂ-ਰੈਲੀ ਨੇ ਰਚਿਆ ਇਤਿਹਾਸ ਅਗਲੀ ਖ਼ਬਰ ਨਿਰਮਲ ਸਿੰਘ ਭੱਟੀਆਂ ਵਲੋਂ ਮਹਿਮੂਦਪੁਰ ਜੱਟਾਂ 'ਚ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੁਲਾਕਾਤ
Ad Position 24