ਪਟਿਆਲਾ, 9 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਇਸਤਰੀ ਜਾਗਿ੍ਤੀ ਮੰਚ ਕੌਮਾਂਤਰੀ ਇਸਤਰੀ ਦਿਵਸ 8 ਮਾਰਚ ਜ਼ਿਲ੍ਹਾ ਪੱਧਰ 'ਤੇ ਪਟਿਆਲਾ ਵਿਖੇ ਤਰਕਸ਼ੀਲ ਹਾਲ ਵਿਚ ਮਨਾਏਗਾ | ਇਸ ਵਿਚ ਔਰਤਾਂ ਦੇ ਹੱਕਾਂ ਵਿਚ ਲਿਖਣ ਵਾਲੇ ਲੇਖਕਾ ਡਾ. ਅਰਵਿੰਦਰ ਕੌਰ ਕਾਕੜਾ ਬੁਲਾਰੇ ਦੇ ਤੌਰ 'ਤੇ ਸ਼ਾਮਿਲ ਹੋਣਗੇ | ਇਹ ਫ਼ੈਸਲਾ ਪਟਿਆਲਾ ਵਿਖੇ ਹੋਈ ਜਥੇਬੰਦੀ ਦੀ ਮੀਟਿੰਗ ਵਿਚ ਕੀਤਾ ਗਿਆ | ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਅਮਨ ਦਿਉਲ ਅਤੇ ਸੁਖਜਿੰਦਰ ਕੌਰ ਨੇ ਦੱਸਿਆ ਕੌਮਾਂਤਰੀ ਇਸਤਰੀ ਲਹਿਰ ਅਤੇ ਮੌਜੂਦਾ ਸਮੇਂ ਵਿਚ ਇਸਤਰੀ ਵਰਗ ਨੂੰ ਦਰਪੇਸ਼ ਚੁਨੌਤੀਆਂ ਬਾਰੇ ਗੱਲ ਕਰਨਗੇ | ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ | ਅੱਜ ਜੰਗ ਦਾ ਖ਼ਤਰਾ ਪੂਰੀ ਦੁਨੀਆ ਦੇ ਉਪਰ ਮੰਡਰਾ ਰਿਹਾ ਹੈ ਉਹ ਦੁਨੀਆ ਪੱਧਰ 'ਤੇ ਔਰਤਾਂ ਨੂੰ ਹੋਰ ਹਾਸ਼ੀਏ ਉੱਪਰ ਧੱਕੇਗਾ | ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚੋਂ ਲੱਖਾਂ ਔਰਤਾਂ ਅਤੇ ਨਾਬਾਲਗ ਲੜਕੀਆਂ ਭੇਦਭਰੇ ਹਾਲਤਾਂ ਵਿਚ ਲਾਪਤਾ ਹੋ ਜਾਣਾ ਬਹੁਤ ਹੀ ਹੈਰਾਨਕੁਨ ਅਤੇ ਚਿੰਤਾਜਨਕ ਹੈ ਪਰ ਸਰਕਾਰਾਂ ਇਸ ਨੰੂ ਗੰਭੀਰਤਾ ਨਾਲ ਨਹੀਂ ਲਈ ਰਹੀਆਂ | ਇਸ ਤੋਂ ਬਿਨਾਂ ਅਮਰੀਕਾ ਦੁਬਾਰਾ ਆਪਣੀ ਚੌਧਰ ਨੂੰ ਸਥਾਪਿਤ ਕਰਨ ਲਈ ਛੇੜੀ ਜੰਗ ਦਾ ਵਿਰੋਧ ਵੀ ਇਸ ਪ੍ਰੋਗਰਾਮ ਦਾ ਕੇਂਦਰ ਰਹੇਗਾ | ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿਚ ਦਾ ਕੇਂਦਰ ਔਰਤ ਨਾਲ ਸੰਬੰਧਿਤ ਸਾਹਿਤ ਦੀ ਸਟਾਲ ਵੀ ਹੋਵੇਗੀ |