ਭਾਦਸੋਂ, 9 ਮਾਰਚ (ਪ੍ਰਦੀਪ ਦੰਦਰਾਲਾ)-ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਪੇਸ਼ ਕੀਤਾ ਬਜਟ ਝੂਠ ਦੇ ਪੁਲੰਦੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ, ਸਰਕਾਰ ਦਿਨ ਪ੍ਰਤੀ ਦਿਨ ਵੱਡੇ ਵੱਡੇ ਕੁਫ਼ਰ ਤੋਲ ਕੇ ਲੋਕਾਂ ਨੂੰ ਭਰਮਾ ਰਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਟੌਹੜਾ ਨੇ ਕੀਤਾ | ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੂੰ ਬਣਿਆ ਚਾਰ ਸਾਲ ਤੋਂ ਉੱਪਰ ਹੋ ਗਿਆ ਹੈ ਜਿਸ ਦਾ ਜੇਕਰ ਹਿਸਾਬ ਲਗਾਇਆ ਜਾਵੇ ਤਾਂ ਅੱਜ ਤੱਕ 48 ਹਜਾਰ ਰੁਪਏ ਬਕਾਇਆ ਬਣਦਾ ਹੈ, ਜਿਸ ਬਾਰੇ ਮੁੱਖ ਮੰਤਰੀ ਨੇ ਚੁੱਪੀ ਧਾਰੀ ਹੋਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿੰਨੀਆਂ ਵੀ ਸਕੀਮਾਂ ਦਿੱਤੀਆਂ ਹਨ, ਉਨ੍ਹਾਂ ਦਾ ਠੋਸ ਮਤਲਬ ਹੈ, ਜਿਸ ਦੇ ਹਮੇਸ਼ਾ ਸਾਰਥਕ ਨਤੀਜੇ ਨਿਕਲੇ ਹਨ | ਉਨ੍ਹਾਂ ਕਿਹਾ ਕਿ 2027 'ਚ ਆਪ ਨੂੰ ਪਛਾੜ ਕਾਂਗਰਸ ਦੀ ਯਕੀਨਨ ਸਰਕਾਰ ਬਣੇਗੀ |