01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਵਿੱਕੀ ਘਨੌਰ ਨੇ ਪਿੰਡ ਮਦਨਪੁਰ ਪਹੁੰਚ ਕੇ ਰਸ਼ਨੀਤ ਕੌਰ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 10-03-2026
ਘਨੌਰ, 9 ਮਾਰਚ (ਸਰਦਾਰਾ ਸਿੰਘ ਲਾਛੜੂ)-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਐਲਾਨੇ ਗਏ ਸਿਵਲ ਸੇਵਾਵਾਂ ਦੇ ਨਤੀਜਿਆਂ ਵਿਚ ਹਲਕਾ ਘਨੌਰ ਦੇ ਪਿੰਡ ਮਦਨਪੁਰ ਦੀ ਹੋਣਹਾਰ ਬੇਟੀ ਰਸ਼ਨੀਤ ਕੌਰ ਨੇ ਦੇਸ਼ ਭਰ ਵਿਚੋਂ 51ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਇਸ ਇਤਿਹਾਸਕ ਪ੍ਰਾਪਤੀ ਦੀ ਖੁਸ਼ੀ ਸਾਂਝੀ ਕਰਨ ਲਈ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਸਪੋਰਟਸ ਵਿੰਗ ਪੰਜਾਬ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਵਿਸ਼ੇਸ਼ ਤੌਰ 'ਤੇ ਰਸ਼ਨੀਤ ਕੌਰ ਦੇ ਗ੍ਰਹਿ ਵਿਖੇ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਬੇਟੀ ਰਸ਼ਨੀਤ ਅਤੇ ਉਸ ਦੇ ਪਿਤਾ ਜਸਵਿੰਦਰ ਸਿੰਘ (ਲਾਈਨਮੈਨ, ਬਿਜਲੀ ਬੋਰਡ) ਤੇ ਮਾਤਾ ਸਵਰਨ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੇਟੀ ਨੂੰ ਸਨਮਾਨਿਤ ਕਰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿੱਕੀ ਘਨੌਰ ਨੇ ਕਿਹਾ, ਮੈਨੂੰ ਅੱਜ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ | ਜਿੱਥੇ ਮੈਂ ਖੁਦ ਅੰਤਰਰਾਸ਼ਟਰੀ ਖੇਡ ਮੈਦਾਨਾਂ ਵਿਚ ਹਲਕਾ ਘਨੌਰ ਦਾ ਝੰਡਾ ਬੁਲੰਦ ਕੀਤਾ ਸੀ, ਉੱਥੇ ਹੀ ਅੱਜ ਸਾਡੇ ਹਲਕੇ ਦੀ ਇਸ ਧੀ ਨੇ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਪਾਸ ਕਰਕੇ ਸਾਬਤ ਕਰ ਦਿੱਤਾ ਹੈ ਕਿ ਘਨੌਰ ਦੇ ਬੱਚੇ ਹਰ ਖੇਤਰ ਵਿਚ ਅੱਵਲ ਹਨ | ਉਨ੍ਹਾਂ ਰਸ਼ਨੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ, ਬਿਨਾਂ ਕਿਸੇ ਮਹਿੰਗੀ ਕੋਚਿੰਗ ਦੇ ਸਿਰਫ਼ ਸੈਲਫ-ਸਟੱਡੀ ਰਾਹੀਂ ਇਹ ਮੁਕਾਮ ਹਾਸਲ ਕਰਨਾ ਹੋਰਨਾਂ ਨੌਜਵਾਨਾਂ ਲਈ ਇੱਕ ਵੱਡੀ ਮਿਸਾਲ ਹੈ | ਵਿੱਕੀ ਘਨੌਰ ਨੇ ਅੱਗੇ ਕਿਹਾ ਕਿ ਰਸ਼ਨੀਤ ਕੌਰ ਵਰਗੀਆਂ ਧੀਆਂ ਪੰਜਾਬ ਦੇ ਸੁਨਹਿਰੀ ਭਵਿੱਖ ਦੀਆਂ ਪ੍ਰਤੀਕ ਹਨ | ਉਨ੍ਹਾਂ ਕਿਹਾ ਕਿ ਰਸ਼ਨੀਤ ਕੌਰ ਹੁਣ ਇੱਕ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਸਮਾਜ ਦੇ ਦਬੇ-ਕੁਚਲੇ ਲੋਕਾਂ ਦੀ ਸੇਵਾ ਕਰੇਗੀ ਅਤੇ ਹਲਕੇ ਦਾ ਨਾਂ ਹੋਰ ਰੌਸ਼ਨ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਔਰਤ ਦੇ ਖਾਤੇ 'ਚ ਇਕ ਹਜ਼ਾਰ ਰੁਪਏ ਦਾ ਤੋਹਫ਼ਾ ਦੇਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਚੇਅਰਮੈਨ ਢਿੱਲੋਂ ਅਗਲੀ ਖ਼ਬਰ ਸੂਬਾ ਸਰਕਾਰ ਦਾ ਬਜਟ ਝੂਠ ਦਾ ਪੁਲੰਦਾ-ਟੌਹੜਾ
Ad Position 24