ਫ਼ਤਹਿਗੜ੍ਹ ਸਾਹਿਬ, 9 ਮਾਰਚ (ਮਨਪ੍ਰੀਤ ਸਿੰਘ)-ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਵਲੋਂ ਮਹਿਲਾਵਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਢਿੱਲੋਂ ਨੇ ਕਿਹਾ ਕਿ ਸਮਾਜ 'ਚ ਮਹਿਲਾ ਵਰਗ ਨੂੰ ਵਿਸ਼ੇਸ਼ ਸਨਮਾਨ ਦਿਵਾਉਣ ਲਈ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ ਮਹਿਲਾ ਸ਼ਕਤੀ ਸਦਕਾ ਹੀ ਵੱਡੇ-ਵੱਡੇ ਦੇਸ਼ ਤਰੱਕੀ ਕਰ ਰਹੇ ਹਨ ਅਤੇ ਅੱਜ ਹਰੇਕ ਖੇਤਰ 'ਚ ਮਹਿਲਾਵਾਂ ਆਪਣਾ ਯੋਗਦਾਨ ਪਾ ਰਹੀਆਂ ਹਨ | ਜਿਸ ਸਦਕਾ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਚਾਹੀਦਾ ਹੈ ਤਾਂ ਜੋ ਮਹਿਲਾਵਾਂ ਆਉਣ ਵਾਲੇ ਸਮੇਂ 'ਚ ਹੋਰ ਤਰੱਕੀ ਕਰ ਸਕਣ | ਇਸ ਮੌਕੇ ਮਨਪ੍ਰੀਤ ਕੌਰ ਪ੍ਰਧਾਨ, ਨਰਿੰਦਰਜੀਤ ਕੌਰ ਖਾਲਸਾ, ਰੀਨਾ ਰਾਣੀ ਨੌਲੱਖਾ, ਜਗਮਨਦੀਪ ਕੌਰ ਪੰਜੋਲੀ, ਰਮਨਦੀਪ ਕੌਰ ਪੋਲਾ, ਸੋਨਜੀਤ ਕੌਰ, ਸਰਬਜੀਤ ਕੌਰ, ਲਵਪ੍ਰੀਤ ਕੌਰ, ਸੁਨੀਤਾ ਰਾਣੀ, ਰੁਪਿੰਦਰ ਕੌਰ ਗਰੇਵਾਲ, ਸ਼ਰਨਦੀਪ ਕੌਰ, ਹਰਪ੍ਰੀਤ ਕੌਰ, ਰਸਨਦੀਪ ਕੌਰ, ਸਿਮਰਨਜੀਤ ਕੌਰ, ਕੁਲਦੀਪ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਤਰਖਾਣ ਮਾਜਰਾ, ਅਕਵਿੰਦਰ ਕੌਰ ਤਰਖਾਣ ਮਾਜਰਾ, ਹਰਸ਼ਦੀਪ ਕੌਰ ਮਾਜਰਾ ਅਤੇ ਜਗਜੀਤ ਕੌਰ ਲਟੌਰ ਨੇ ਕਿਹਾ ਕਿ ਇਹ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਮਾਣ ਸਨਮਾਨ ਦਿੱਤਾ ਗਿਆ ਹੈ, ਜੋ ਕਿ ਇਕ ਯਾਦਗਾਰ ਵਜੋਂ ਜਾਣਿਆ ਜਾਵੇਗਾ | ਇਸ ਮੌਕੇ ਚੇਅਰਮੈਨ ਢਿੱਲੋਂ ਨੇ ਸਾਰੀਆਂ ਔਰਤਾਂ ਦਾ ਸਨਮਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਵੀ ਕਰਵਾਇਆ | ਇਸ ਮੌਕੇ ਹੋਰਨਾਂ ਤੋਂ ਇਲਾਵਾ 'ਆਪ' ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਬਾਬਾ ਹਰੀ ਸਿੰਘ, ਡਾ. ਹਰਪ੍ਰੀਤ ਸਿੰਘ ਲਟੌਰ, ਮੁਹੰਮਦ ਅਨਵਰ, ਦੀਦਾਰ ਸਿੰਘ ਮਾਵੀ, ਸਰਚੰਦ ਸਿੰਘ, ਕਰਮਜੀਤ ਸਿੰਘ ਟਿਵਾਣਾ ਵੀ