ਨਾਭਾ, 10 ਮਾਰਚ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਆਏ ਨਤੀਜਿਆਂ 'ਚ ਨਾਭਾ ਹਲਕੇ ਦੇ ਪਿੰਡ ਬਿਰੜਵਾਲ ਦੀ ਲੜਕੀ ਸਿਮਰਨਦੀਪ ਕੌਰ ਨੇ ਸੱਚੀ ਲਗਨ ਤੇ ਸਖ਼ਤ ਮਿਹਨਤ ਕਰਕੇ ਪੂਰੇ ਭਾਰਤ ਦੇ ਸਖ਼ਤ ਮੁਕਾਬਲੇ ਵਾਲੀ ਯੂ.ਪੀ.ਐੱਸ.ਸੀ. ਪ੍ਰੀਖਿਆ 'ਚੋਂ ਇੰਡੀਆ ਪੱਧਰ 'ਤੇ 15ਵਾਂ ਰੈਂਕ ਹਾਸਲ ਕਰਕੇ ਪਰਿਵਾਰ, ਇਲਾਕੇ ਦੇ ਨਾਲ ਨਾਲ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਜੋ ਕਿ ਸਾਡੇ ਲਈ ਮਾਣ ਦੀ ਗੱਲ ਹੈ | ਅੱਜ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਲੌਟ ਨੇ ਆਖਿਆ ਕਿ ਸਿਮਰਨਦੀਪ ਕੌਰ ਹੋਰਨਾਂ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ ਤੇ ਇਹ ਬੱਚੀ ਹੋਰ ਬੱਚਿਆਂ ਲਈ ਰਾਹ ਦਸੇਰਾ ਬਣੇਗੀ | ਉਨ੍ਹਾਂ ਕਿਹਾ ਸਿਮਰਨਦੀਪ ਕੌਰ ਦੀ ਇਸ ਪ੍ਰਾਪਤੀ 'ਤੇ ਇਲਾਕੇ ਦਾ ਹਰ ਇਕ ਵਿਅਕਤੀ ਮਾਣ ਮਹਿਸੂਸ ਕਰ ਰਿਹਾ ਹੈ | ਇਸ ਮੌਕੇ ਦਰਬਾਰਾ ਸਿੰਘ ਬਿਰੜਵਾਲ ਦਾਦਾ ਸਿਮਰਨਦੀਪ ਕੌਰ, ਕੁਲਦੀਪ ਸਿੰਘ ਪਿਤਾ, ਮਾਤਾ ਅਮਨਦੀਪ ਕੌਰ, ਜਥੇਦਾਰ ਬਲਤੇਜ ਸਿੰਘ ਖੋਖ, ਜਥੇਦਾਰ ਜ਼ੋਰਾਵਰ ਸਿੰਘ ਲੁਬਾਣਾ, ਹਰਫੂਲ ਸਿੰਘ ਭੰਗੂ, ਭਰਪੂਰ ਸਿੰਘ ਲੁਬਾਣਾ, ਲਖਵਿੰਦਰ ਸਿੰਘ ਭਲਵਾਨ ਲੁਬਾਣਾ, ਅਮਰੀਕ ਸਿੰਘ ਸਾਬਕਾ ਸਰਪੰਚ ਬਿਰੜਵਾਲ, ਜੱਸਾ ਖੋਖ, ਗੁਰਸੇਵਕ ਸ਼ੇਖ਼ ਹੈਪੀ ਖ਼ਾਨ ਤੋਂ ਇਲਾਵਾ ਹੋਰ ਹਾਜ਼ਰ ਸਨ |