12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਉੱਘੇ ਚਿੱਤਰਕਾਰ ਸਿਧਾਰਥ ਨਾਲ ਰੂਬਰੂ ਕਰਵਾਇਆ

Ad Position 21
No active advertisement
ਅਜੀਤ ਡੈਸਕ 11-03-2026
ਪਟਿਆਲਾ, 10 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਦੀ ਰਹਿਨੁਮਾਈ ਵਿਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਸਰਦਾਰ ਸ਼ੋਭਾ ਸਿੰਘ ਡਿਪਾਰਟਮੈਂਟ ਆਫ਼ ਫਾਈਨ ਆਰਟਸ, ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਅਤੇ ਰਵੀ ਖੋਜ ਸਕੂਲ ਪਟਿਆਲਾ ਦੇ ਸਹਿਯੋਗ ਨਾਲ਼ 'ਸਤੀਸ਼ ਗੁਜਰਾਲ ਸ਼ਤਾਬਦੀ : ਦਿ੍ਸ਼ ਕਲਾਵਾਂ ਦੀ ਸਲਾਹੀਅਤ' ਵਿਸ਼ੇ 'ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਕਲਾਕਾਰ ਸਿਧਾਰਥ ਨੇ ਆਪਣੀ ਕਲਾ-ਯਾਤਰਾ, ਜੀਵਨਪੜਾਵਾਂ ਅਤੇ ਸਿੱਖਿਆ ਨਾਲ ਸੰਬੰਧਿਤ ਮੁੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਲਗਭਗ 1 ਲੱਖ 34 ਹਜ਼ਾਰ ਚਿੱਤਰ ਤਿਆਰ ਕਰ ਚੁੱਕੇ ਹਨ | ਉਨ੍ਹਾਂ ਨੇ ਸਤੀਸ਼ ਗੁਜਰਾਲ ਦੀ ਚਿੱਤਰਕਾਰੀ ਵਿਚ ਦਿ੍ਸ਼ ਅਤੇ ਅਰਥ ਦੇ ਸੰਬੰਧਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਸਵਾਗਤੀ ਸ਼ਬਦਾਂ ਦੌਰਾਨ ਸਤੀਸ਼ ਗੁਜਰਾਲ ਦੇ ਜੀਵਨ ਅਤੇ ਰਚਨਾਤਮਿਕ ਯੋਗਦਾਨ 'ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਸਤੀਸ਼ ਗੁਜਰਾਲ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਕਲਾ ਜਗਤ ਦੇ ਸਭ ਤੋਂ ਉੱਘੇ ਕਲਾਕਾਰਾਂ ਵਿਚੋਂ ਇਕ ਚਿੱਤਰਕਾਰ, ਮੂਰਤੀਕਾਰ, ਆਰਕੀਟੈਕਚਰ ਅਤੇ ਰਚਨਾਤਮਿਕ ਚੇਤਨਾ ਦੇ ਵਿਲੱਖਣ ਪ੍ਰਤੀਕ ਸਨ | ਖੋਜਾਰਥੀਆਂ ਵਿਦਿਆਰਥੀਆਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਸਿਧਾਰਥ ਨੇ ਕਲਾ ਜੁਗਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ | ਡਾ. ਸੁਰਜੀਤ ਸਿੰਘ ਨੇ ਸਮਾਗਮ ਦਾ ਸੰਚਾਲਨ ਕਰਦਿਆਂ ਕਲਾਕਾਰ ਸਿਧਾਰਥ ਨਾਲ ਜੁੜੀਆਂ ਯਾਦਾਂ ਅਤੇ ਉਨ੍ਹਾਂ ਦੀ ਵੱਖ-ਵੱਖ ਚਿੱਤਰਕਲਾ ਸੀਰੀਜ਼ ਬਾਰੇ ਵੀ ਜਾਣਕਾਰੀ ਦਿੱਤੀ | ਧੰਨਵਾਦੀ ਸ਼ਬਦ ਡਾ. ਅੰਬਾਲਿਕਾ ਜੈਕਬ ਨੇ ਸਾਂਝੇ ਕੀਤੇ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਔਰਤ ਦਿਵਸ 'ਤੇ ਭਾਸ਼ਨ ਕਰਵਾਏ ਅਗਲੀ ਖ਼ਬਰ ਯੂ.ਪੀ.ਐੱਸ.ਸੀ. ਪ੍ਰੀਖਿਆ 'ਚੋਂ 15ਵਾਂ ਰੈਂਕ ਹਾਸਲ ਕਰਨ 'ਤੇ ਸਿਮਰਨਦੀਪ ਕੌਰ ਬਿਰੜਵਾਲ ਦਾ ਲੌਟ ਦੀ ਅਗਵਾਈ 'ਚ ਸਨਮਾਨ
Ad Position 24