12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਲਾਕ ਪਟਿਆਲਾ-3 'ਚ ਵਿੱਦਿਅਕ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 11-03-2026
ਪਟਿਆਲਾ, 10 ਮਾਰਚ (ਧਰਮਿੰਦਰ ਸਿੰਘ ਸਿੱਧੂ)-ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਬਲਾਕ ਪਟਿਆਲਾ ਤਿੰਨ ਵਿਚ ਬੱਚਿਆਂ ਦੇ ਬਲਾਕ ਪੱਧਰੀ ਵਿਦਿਅਕ ਮੁਕਾਬਲੇ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਵਿੰਦਰ ਸਿੰਘ ਦੀ ਯੋਗ ਅਗਵਾਈ ਵਿਚ ਪੰਜਾਬੀ ਅਤੇ ਅੰਗਰੇਜ਼ੀ ਪੜ੍ਹਨ, ਸੁੰਦਰ ਲਿਖਾਈ, ਪਹਾੜੇ, ਡਰਾਇੰਗ ਤੇ ਪੇਂਟਿੰਗ, ਭਾਸ਼ਣ, ਆਮ ਗਿਆਨ ਕਵਿਤਾ ਉਚਾਰਨ ਅਤੇ ਕੁਇਜ ਮੁਕਾਬਲੇ ਕਰਵਾਏ ਗਏ ¢ ਇਨ੍ਹਾਂ ਮੁਕਾਬਲਿਆਂ ਵਿਚ ਸੈਂਟਰ ਅਬਲੋਵਾਲ ਅਤੇ ਬਖਸ਼ੀਵਾਲਾ ਦੇ ਬੱਚਿਆਂ ਨੇ ਪਹਾੜਿਆਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ¢ ਸੈਂਟਰ ਵਜੀਦਪੁਰ ਦੇ ਬੱਚਿਆਂ ਨੇ ਪੰਜਾਬੀ ਪੜ੍ਹਨ ਵਿਚ, ਭਾਸ਼ਣ ਵਿਚ ਸੈਂਟਰ ਰੌਂਗਲਾ ਦੀ ਵਿਦਿਆਰਥਣ ਖੁਸ਼ਪ੍ਰੀਤ ਕÏਰ ਨੇ ਪਹਿਲਾ ਅਤੇ ਸੈਂਟਰ ਮਾਡਲ ਟਾਊਨ ਦੇ ਦੀਪਾਂਸ਼ੂ ਨੇ ਦੂਜਾ ਸਥਾਨ ਹਾਸਲ ਕੀਤਾ¢ ਪੇਂਟਿੰਗ ਮੁਕਾਬਲੇ ਵਿਚ ਸੈਂਟਰ ਮਾਡਲ ਟਾਊਨ ਅਤੇ ਸੈਂਟਰ ਭੇਡਪੁਰਾ ਦੇ ਬੱਚਿਆਂ ਨੇ ਬਾਕਮਾਲ ਪੇਸ਼ਕਾਰੀ ਕੀਤੀ¢ ਕਵਿਤਾ ਉਚਾਰਨ ਵਿਚ ਸੈਂਟਰ ਕਲਿਆਣ ਦੀ ਵਿਦਿਆਰਥਣ ਜਸਨਪ੍ਰੀਤ ਕÏਰ ਨੇ ਪਹਿਲਾ ਸਥਾਨ ਹਾਸਲ ਕੀਤਾ¢ ਇਸ ਮÏਕੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਐਜੂਕੇਸ਼ਨ, ਸ਼ਾਲੂ ਮਹਿਰਾ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ¢ ਉਨ੍ਹਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ¢ ਉਨ੍ਹਾਂ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਨਵਿੰਦਰ ਕÏਰ ਭੁੱਲਰ ਨੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਅਤੇ ਬੀਪੀਈਓ ਜਸਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ ¢ ਇਸ ਮÏਕੇ ਬਲਾਕ ਪਟਿਆਲਾ ਤਿੰਨ ਦੇ ਸਮੂਹ ਸੀ.ਐਚ.ਟੀ. ਅਤੇ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਹਾਜਰ ਸਨ¢ ਇਸ ਪ੍ਰੋਗਰਾਮ ਦÏਰਾਨ ਸਟੇਜ ਸਕੱਤਰ ਦੀ ਭੂਮਿਕਾ ਸ੍ਰੀਮਤੀ ਮਨਜੀਤ ਕÏਰ ਅਤੇਸੁਰਜੀਤ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ¢
Ad Position 22
No active advertisement
ਪਿਛਲੀ ਖ਼ਬਰ 14 ਦੀ ਮੋਗਾ ਰੈਲੀ ਪੰਜਾਬ ਦੀ ਸਿਆਸਤ 'ਚ ਮੀਲ ਪੱਥਰ ਸਾਬਤ ਹੋਵੇਗੀ-ਜਰਨੈਲ ਸਿੰਘ ਹੈਪੀ ਕੰਬੋਜ ਅਗਲੀ ਖ਼ਬਰ ਜੈਮਸ ਪਬਲਿਕ ਸਕੂਲ ਵਿਖੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਵਲੋਂ 'ਸਟੂਡੈਂਟ-ਲੈੱਡ ਕਾਨਫ਼ਰੰਸ' ਕਰਵਾਈ
Ad Position 24