ਸਨੌਰ, 11 ਮਾਰਚ (ਮੋਹਨ ਸਿੰਘ ਭੱਟੀ)-ਪਿ੍ੰਸੀਪਲ ਡਾ. ਹਰਦੀਪ ਸਿੰਘ ਤੇਜਾ ਨੇ ਭਾਜਪਾ ਦੀ ਮੋਗਾ ਵਿਖੇ ਹੋਣ ਵਾਲੀ ਇਤਿਹਾਸਕ ਰੈਲੀ ਨੂੰ ਸਫਲ ਬਣਾਉਣ ਲਈ ਸਨੌਰ ਹਲਕੇ ਦੇ ਪਿੰਡ ਕਰਨਪੁਰ, ਮਲਕਪੁਰ ਬੱਤੀ, ਖਾਲਸਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਪਿੰਡ ਸਿਰਕੱਪੜਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਦੀਆਂ ਨੀਤੀਆਂ ਸਕੀਮਾਂ ਅਤੇ ਸਮੇਂ-ਸਮੇਂ 'ਤੇ ਕੇਂਦਰ ਸਰਕਾਰ ਵਲੋਂ ਦਿੱਤੀਆਂ ਗਰਾਂਟਾਂ ਵਿਸਤਾਰ ਨਾਲ ਚਾਨਣਾ ਪਾਇਆ | ਡਾ. ਤੇਜਾ ਨੇ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਆਰਥਿਕ ਰਾਜਨੀਤਕ ਅਤੇ ਸਮਾਜਿਕ ਪੱਖੋਂ ਮਜ਼ਬੂਤ ਕਰ ਸਕਦੀ ਹੈ | ਡਾ. ਤੇਜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਧ ਤੋਂ ਵਧ ਮੋਗਾ ਰੈਲੀ 'ਚ ਸ਼ਮੂਲੀਅਤ ਕਰਨ ਤਾਂ ਜੋ ਪੰਜਾਬ ਨੂੰ ਇਕ ਚੰਗੀ ਸਰਕਾਰ ਮਿਲ ਸਕੇ | ਇਕੱਠ 'ਚ ਸੁਖਵਿੰਦਰ ਸਿੰਘ ਭੋਲਾ, ਪੰਡਿਤ ਹਰੀ ਰਾਮ, ਹੁਕਮ ਚੰਦ ਨੰਬਰਦਾਰ, ਰਾਮ ਕਿਸ਼ਨ ਫ਼ੌਜੀ, ਦਰਬਾਰਾ ਸਿੰਘ ਬੱਤੀ, ਕੁਲਵਿੰਦਰ ਸ਼ਰਮਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |