ਪਟਿਆਲਾ, 11 ਮਾਰਚ (ਮਨਦੀਪ ਸਿੰਘ ਖਰੌੜ)-ਗਲੂਕੋਮਾ ਸਪਤਾਹ ਦੇ ਚੱਲਦਿਆਂ ਪਟਿਆਲਾ ਆਈ ਹਸਪਤਾਲ ਦੇ ਐਮ.ਡੀ. ਅਤੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਮਰੀਜ਼ਾਂ ਗਲੂਕੋਮਾ ਅੱਖਾਂ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਲੂਕੋਮਾ ਇਕ ਅਜਿਹੀ ਬਿਮਾਰੀ ਹੈ ਜੋ ਹਮੇਸ਼ਾ ਲਈ ਹੀ ਵਿਅਕਤੀ ਦੀ ਅੱਖਾਂ ਦੀ ਰੌਸ਼ਨੀ ਖੋਹ ਲੈਂਦਾ ਹੈ | ਡਾ. ਬੋਪਾਰਾਏ ਨੇ ਗਲੂਕੋਮਾ ਦੇ ਲੱਛਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਡਰਾਈਵਿੰਗ ਕਰਦੇ ਸਮੇਂ ਜੇਕਰ ਅਚਾਨਕ ਤੁਹਾਡੇ ਸਾਹਮਣੇ ਕੋਈ ਆ ਜਾਵੇ ਅਤੇ ਨਜ਼ਰ ਨਾ ਆਵੇ ਅਤੇ ਘੱਟ ਰੌਸ਼ਨੀ ਵਾਲੇ ਕਮਰੇ ਵਿਚ ਵੀ ਚੰਗੀ ਤਰ੍ਹਾਂ ਨਾ ਦਿਖਾਈ ਦੇਣਾ ਤਾਂ ਤੁਸੀਂ ਗਲੂਕੋਮਾ ਬਿਮਾਰੀ ਤੋਂ ਪੀੜਤ ਹੋ ਦੀ ਸੰਭਾਵਨਾ ਹੋ ਸਕਦੀ ਹੈ | ਡਾ. ਬੋਪਾਰਾਏ ਨੇ ਕਿਹਾ ਕਿ ਜੇਕਰ ਪਰਿਵਾਰ ਵਿਚ ਕਿਸੇ ਨੂੰ ਪਹਿਲਾਂ ਹੀ ਗਲੂਕੋਮਾ ਹੈ, ਜੇਕਰ ਤੁਸੀਂ ਐਨਕਾਂ ਪਾਉਂਦੇ ਹੋ ਤਾਂ ਸੁਚੇਤ ਰਹੋ, ਕਦੇ ਅੱਖ 'ਤੇ ਸੱਟ ਲੱਗੀ, ਸਰਜਰੀ ਹੋਈ ਹੋਵੇ, ਅੱਖਾਂ ਵਿਚ ਸਟੀਰੌਇਡ ਬੂੰਦਾਂ ਪਾਉਣਾ, ਸ਼ੂਗਰ ਰੋਗੀ ਆਦਿ ਮਰੀਜ਼ਾਂ ਨੂੰ ਗਲੂਕੋਮਾ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ | ਡਾ. ਬੋਪਾਰਾਏ ਨੇ ਗਲੂਕੋਮਾ ਬਿਮਾਰੀ ਤੋਂ ਬਚਣ ਲਈ ਦੱਸਦਿਆਂ ਕਿਹਾ ਕਿ 40 ਸਾਲ ਦੀ ਉਮਰ ਵਿਚ, ਜ਼ਿਆਦਾਤਰ ਲੋਕਾਂ ਨੂੰ ਐਨਕਾਂ ਲੱਗ ਜਾਂਦੀਆਂ ਹਨ, ਇਸ ਸਥਿਤੀ ਵਿਚ ਗਲੂਕੋਮਾ ਲਈ ਟੈਸਟ ਕਰਵਾਓ | ਭਾਵੇਂ ਤੁਸੀਂ ਐਨਕਾਂ ਨਹੀਂ ਪਹਿਨਦੇ ਹੋ, ਤੁਹਾਨੂੰ 40 ਸਾਲ ਦੀ ਉਮਰ ਵਿਚ ਗਲੂਕੋਮਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਇਸ ਉਮਰ ਵਿਚ ਇਸ ਦੀ ਸੰਭਾਵਨਾ ਦੋ ਫੀਸਦੀ ਹੁੰਦੀ ਹੈ | ਜੇਕਰ ਤੁਸੀਂ ਮੋਤੀਆਬਿੰਦ ਜਾਂ ਕਿਸੇ ਹੋਰ ਇਲਾਜ ਲਈ ਅੱਖਾਂ ਦੇ ਮਾਹਿਰ ਡਾਕਟਰ ਕੋਲ ਜਾਂਦੇ ਹੋ ਤਾਂ ਗਲੂਕੋਮਾ ਦਾ ਟੈਸਟ ਜਰੂਰ ਕਰਵਾਓ¢ ਇਸ ਮੌਕੇ ਅਮਨ ਸ਼ਰਮਾ, ਟੋਨੀ, ਪ੍ਰਮੋਧ, ਕੁਲਦੀਪ ਸਿੰਘ, ਮੈਡਮ ਸੋਨੂੰ ਅਤੇ ਹੋਰ ਹਾਜ਼ਰ ਸਨ |