21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸਕਾਲਰਜ਼ ਸਕੂਲ 'ਚ ਯੂ.ਪੀ.ਐੱਸ.ਸੀ. 'ਚ ਦੇਸ਼ ਭਰ 'ਚ 51ਵਾਂ ਸਥਾਨ ਹਾਸਿਲ ਕਰਨ ਵਾਲੀ ਰਸਨੀਤ ਕੌਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 12-03-2026
ਰਾਜਪੁਰਾ, 11 ਮਾਰਚ (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ 'ਚ ਯੂ.ਪੀ.ਐੱਸ.ਸੀ. ਪ੍ਰੀਖਿਆ 'ਚ 51ਵਾਂ ਸਥਾਨ ਪ੍ਰਾਪਤ ਕਰ ਆਈ.ਏ.ਐੱਸ. ਬਣੀ ਸਕਾਲਰਜ਼ ਸਕੂਲ ਦੀ 12ਵਾਂ ਤਕ ਵਿਦਿਆਰਥਣ ਰਹੀ ਰਸਨੀਤ ਕੌਰ ਦਾ ਸਨਮਾਨ ਕਰਨ ਲਈ ਪਿ੍ੰਸੀਪਲ ਭਾਰਤੀ ਆਸ਼ੂਤੋਸ਼ ਦੀ ਦੇਖ-ਰੇਖ 'ਚ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਐੱਸ.ਡੀ.ਐੱਮ. ਰਾਜਪੁਰਾ ਨਮਨ ਮਾਰਕਨ ਮੁੱਖ ਮਹਿਮਾਨ ਵਜੋਂ ਪੁੱਜੇ | ਇਸ ਸਾਮਰੋਹ 'ਚ ਰਸਨੀਤ ਕੌਰ ਆਪਣੇ ਮਾਤਾ-ਪਿਤਾ, ਦਾਦਾ-ਦਾਦੀ, ਵੱਡੇ ਭਰਾ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਪਹੁੰਚੇ ਤੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪਿ੍ੰਸੀਪਲ ਵਲੋਂ ਉਨ੍ਹਾਂ ਸਾਰਿਆਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਈਆਂ ਆਖਿਆ ਗਿਆ ਅਤੇ ਰਸਨੀਤ ਨੂੰ ਉਸ ਦੀ ਸਫਲਤਾ 'ਤੇ ਵਧਾਈ ਦਿੱਤੀ ਗਈ | ਸਮਾਰੋਹ ਦੀ ਸ਼ੁਰੂਆਤ ਆਈ.ਏ.ਐੱਸ. ਰਸਨੀਤ ਕੌਰ, ਐੱਸ.ਡੀ.ਐੱਮ. ਨਮਨ ਮਾਰਕਨ ਸਮੇਤ ਸਕੂਲ ਦੇ ਪ੍ਰਬੰਧਕਾਂ ਨੇ ਦੀਪ ਜਗਾ ਕੇ ਕੀਤੀ | ਇਸ ਤੋਂ ਬਾਅਦ ਬੱਚਿਆਂ ਵਲੋਂ ਅਰਦਾਸ ਕਰਕੇ ਕੀਤੀ ਗਈ | ਇਸ ਉਪਰੰਤ ਰਸਨੀਤ ਕੌਰ ਨੂੰ ਸ਼ਾਲ, ਫੁਲਕਾਰੀ, ਸੋਨੇ ਦੋ ਟੋਪਸ ਅਤੇ ਸਨਮਾਨ ਚਿੰ੍ਹਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਐੱਸ.ਡੀ.ਐੱਮ. ਨਮਨ ਮਾਰਕਨ ਨੇ ਰਸਨੀਤ ਕੌਰ ਦੀ ਇਸ ਸਫਲਤਾ 'ਤੇ ਕਿਹਾ ਕਿ ਬਿਨਾ ਕਿਸੇ ਕੌਚਿੰਗ ਦੇ ਮਿਹਨਤ ਕਰਕੇ ਯੂ.ਪੀ.ਐੱਸ.ਸੀ. ਪ੍ਰੀਖਿਆ 'ਚ ਦੇਸ਼ ਭਰ 'ਚ 51ਵਾਂ ਸਥਾਨ ਹਾਸਲ ਕਰਨਾ ਇਕ ਬਹੁਤ ਵੱਡੀ ਪ੍ਰਾਪਤੀ ਹੈ ਤੇ ਉਸ ਦੀ ਸਖਤ ਮਿਹਨਤ ਅਤੇ ਦਿ੍ੜ੍ਹ ਇਲਾਦੇ ਦਾ ਨੀਤਾਜ ਹੈ | ਉਹ ਇਲਾਕੇ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੀ ਹੈ | ਉਨ੍ਹਾਂ ਕਾਮਨਾ ਕੀਤੀ ਕਿ ਰਸਨੀਤ ਕੌਰ ਨੂੰ ਪੰਜਾਬ ਕੈਡਰ ਮਿਲੇ ਤੇ ਉਹ ਜਲਦੀ ਹੀ ਪਟਿਆਲਾ ਜ਼ਿਲ੍ਹੇ ਦੀ ਡੀ.ਸੀ. ਬਣ ਕੇ ਆਏ | ਇਸ ਮੌਕੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਤਕ ਰਸਨੀਤ ਕੌਰ ਨੇ ਹਮੇਸ਼ਾਂ ਪਹਿਲਾ ਸਥਾਨ ਹੀ ਹਾਸਲ ਕੀਤਾ ਤੇ ਉਸ ਦੀਆਂ ਹੋਰ ਸਫਲਤਾਵਾਂ ਬਾਰੇ ਵੀ ਜਿਕਰ ਕੀਤਾ | ਉਨ੍ਹਾਂ ਕਿਹਾ ਕਿ ਰਸਨੀਤ ਕੌਰ ਨੇ ਜਿੱਥੇ ਆਪਣੇ ਮਾਤਾ ਸਵਰਨ ਕੌਰ ਅਤੇ ਪਿਤਾ ਜਸਵਿੰਦਰ ਸਿੰਘ ਦਾ ਇਲਾਕੇ 'ਚ ਮਾਣ ਵਧਾਇਆ ਉੱਥੇ ਸ਼ਹਿਰ ਅਤੇ ਸਕੂਲ ਦਾ ਨਾਂਅ ਵੀ ਰੌਸ਼ਨ ਕੀਤਾ | ਇਸ ਦੌਰਾਨ ਰਸਨੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਕੂਲ ਪੜ੍ਹਣ ਸਮੇਂ ਆਪਣੇ ਨਾਲ ਪੜ੍ਹੇ ਵਿਦਿਆਰਥੀਆਂ ਨਾਲ ਗੁਜਾਰੇ ਆਪਣੇ ਸਮਾਂ ਨੂੰ ਯਾਦ ਕੀਤਾ ਅਤੇ ਆਪਣੇ ਸਾਰੇ ਅਧਿਆਪਕਾਂ ਪ੍ਰਤੀ ਵੀ ਅਭਾਰ ਵਿਅਕਤ ਕੀਤਾ, ਜਿਨ੍ਹਾਂ ਨੇ ਉਸ ਨੂੰ ਇਸ ਸਫਲਤਾ ਲਈ ਹਮੇਸ਼ਾਂ ਉਤਸਾਹਿਤ ਕੀਤਾ | ਇਸ ਮੋਕੇ ਰਸਨੀਤ ਦੇ ਦਾਦਾ ਗੁਰਦਿਆਲ ਸਿੰਘ ਅਤੇ ਦਾਦੀ, ਮਾਤਾ-ਪਿਤਾ, ਭਰਾ ਜਗਦੀਪ ਸਿੰਘ ਅਤੇ ਹੋਰ ਰਿਸ਼ਤੇਦਾਰ, ਵਾਈਸ ਪਿ੍ੰਸੀਪਲ ਜਸਵਿੰਦਰ ਕੌਰ, ਈਸ਼ਵਰ ਦੱਤ, ਰਸਨੀਤ ਕੌਰ ਦੀਆਂ ਸਾਰੀਆਂ ਅਧਿਆਪਕਾਵਾਂ ਸਮੇਤ ਸਕੂਲ ਦੇ ਵਿਦਿਆਰਥੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗਲੂਕੋਮਾ ਦੀ ਬਿਮਾਰੀ ਨਾਲ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ-ਡਾ. ਬੋਪਾਰਾਏ ਅਗਲੀ ਖ਼ਬਰ ਮਿੰਟੂ ਨੇ ਸ੍ਰੀ ਅੰਮਿ੍ਤਸਰ ਸਾਹਿਬ ਜਾਣ ਵਾਲੀ ਧਾਰਮਿਕ ਯਾਤਰਾ ਦੀ ਕੀਤੀ ਬੱਸ ਰਵਾਨਾ
Ad Position 24