ਪਟਿਆਲਾ, 11 ਮਾਰਚ (ਅ.ਸ. ਆਹਲੂਵਾਲੀਆ)-ਦਿੱਲੀ ਨੂੰ ਦੂਰਅੰਦੇਸ਼ੀ ਆਪਣੇ ਖ਼ਿੱਤੇ ਵਿਚ ਮਾਹਰਤ ਰੱਖਣ ਵਾਲੇ ਲੈਫਟੀਨੈਂਟ ਗਵਰਨਰ ਵਜੋਂ ਤਰਨਜੀਤ ਸਿੰਘ ਸੰਧੂ ਮਿਲੇ ਹਨ, ਜਿਨ੍ਹਾਂ ਦੇ ਆਉਣ ਨਾਲ ਦਿੱਲੀ ਵਾਸੀਆਂ ਨੂੰ ਹਰ ਉਹ ਸਹੂਲਤ ਮਿਲੇਗੀ ਜਿਸ ਦੇ ਉਹ ਹੱਕਦਾਰ ਹਨ | ਇਹ ਗੱਲ ਭਾਜਪਾ ਦੇ ਸੂਬਾਈ ਬੁਲਾਰੇ ਗੁਰਜੀਤ ਸਿੰਘ ਕੋਹਲੀ ਨੇ ਕਹੀ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦਿੱਲੀ ਵਿਚ ਭਾਜਪਾ ਦੀ ਸਰਕਾਰ ਅਤੇ ਗਵਰਨਰ ਦੀ ਆਪਸੀ ਮਿਲੀ ਸੁਰ ਦਿੱਲੀ ਨੂੰ ਵਿਚਾਰਾਂ ਦੀਆਂ ਬੁਲੰਦੀਆਂ 'ਤੇ ਲਿਜਾਉਣਗੇ | ਉਨ੍ਹਾਂ ਇਕ ਸਿੱਖ ਨੂੰ ਇਸ ਅਹੁਦੇ ਲਈ ਚੁਣੇ ਜਾਣ 'ਤੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ | ਸ. ਕੋਹਲੀ ਨੇ ਦਸਿਆ ਕਿ ਉਹ ਇਸ ਸ਼ੁਭ ਮੌਕੇ ਖ਼ੁਦ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੂੰ ਮਿਲੇ ਅਤੇ ਸ਼ੁਭ ਇਛਾਵਾਂ ਪ੍ਰਗਟ ਕੀਤੀਆਂ |